ਜਲੰਧਰ ਦੇ PPR ਮਾਲ 'ਚ ਨਵੇਂ ਸਾਲ ਦੇ 'ਜਸ਼ਨ' ਨੇ ਲਿਆ ਖ਼ੂਨੀ ਰੂਪ, ਪੁਲਸ ਵੇਖਦੀ ਰਹੀ ਤਮਾਸ਼ਾ

Monday, Jan 02, 2023 - 03:56 PM (IST)

ਜਲੰਧਰ- ਨਵੇਂ ਸਾਲ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਲੈ ਕੇ ਹੰਗਾਮਾ ਰੋਕਣ ਲਈ ਜਲੰਧਰ ਸ਼ਹਿਰ 'ਚ ਬੇਸ਼ੱਕ ਪੁਲਸ ਨੇ ਕਈ ਪ੍ਰਬੰਧ ਕੀਤੇ ਹੋਏ ਸਨ ਪਰ ਹੁੱਲੜਬਾਜ਼ਾਂ ਦੇ ਸਾਹਮਣੇ ਪੂਰੀ ਫ਼ੌਜ ਢਹਿ-ਢੇਰੀ ਹੁੰਦੀ ਵਿਖਾਈ ਦਿੱਤੀ। ਪੁਲਸ ਦੀ ਨੱਕ ਹੇਠਾਂ ਹੀ ਹੁੱਲੜਬਾਜ਼ੀ ਅਤੇ ਗੁੰਡਾਗਰਦੀ ਹੋਈ। ਪੁਲਸ ਮੁਲਾਜ਼ਮਾਂ ਦੇ ਸਾਹਮਣੇ ਹੀ ਦਾਤਰ ਚੱਲੇ, ਜਿਸ ਵਿਚ ਇਕ ਨੌਜਵਾਨ ਦੇ ਸਿਰ ਵਿਚ ਸੱਟ ਲੱਗੀ। ਪੁਲਸ ਗੁੰਡਾਗਰਦੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਤਮਾਸ਼ਬੀਨ ਬਣ ਕੇ ਖੜ੍ਹੀ ਰਹੀ। 

ਇਹ ਵੀ ਪੜ੍ਹੋ :  ਕੜਾਕੇ ਦੀ ਠੰਡ ਤੇ ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਜਨਵਰੀ ਦਾ ਮਹੀਨਾ ਪਿਛਲੇ ਸਾਲ ਦੇ ਮੁਕਾਬਲੇ ਰਹੇਗਾ ਠੰਡਾ

PunjabKesari

ਦਰਅਸਲ ਜਲੰਧਰ ਦੇ ਪੀ. ਪੀ. ਆਰ. ਮਾਲ ਵਿੱਚ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਚੱਲ ਰਹੇ ਜਸ਼ਨ ਦੌਰਾਨ ਹੋਈ ਗੁੰਡਾਗਰਦੀ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਨੌਜਵਾਨ ਪੁਲਸ ਵਾਲਿਆਂ ਤੋਂ ਮਦਦ ਮੰਗ ਰਹੇ ਹਨ ਅਤੇ ਗੁੰਡਾਗਰਦੀ ਕਰਨ ਵਾਲਿਆਂ ਨੂੰ ਫੜਨ ਦੀ ਗੁਹਾਰ ਲਗਾ ਰਹੇ ਹਨ ਪਰ ਪੁਲਸ ਵਾਲੇ ਕੋਈ ਮਦਦ ਕਰਨ ਦੀ ਬਜਾਏ ਉਨ੍ਹਾਂ ਦੀ ਗੱਲ ਅਣਸੁਣਿਆ ਕਰਦੀ ਨਜ਼ਰ ਆਈ। ਪੁਲਸ ਨੇ ਦੋਸ਼ੀਆਂ ਨੂੰ ਨਹੀਂ ਫੜਿਆ ਅਤੇ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

 

 

ਜਾਣਕਾਰੀ ਅਨੁਸਾਰ ਘਟਨਾ ਨਵੇਂ ਸਾਲ ਦੇ ਜਸ਼ਨ ਦੌਰਾਨ ਕਰੀਬ ਰਾਤ 12.30 ਉਸ ਵੇਲੇ ਵਾਪਰੀ ਜਦੋਂ ਦੋ ਧਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਜ਼ਖ਼ਮੀ ਨੌਜਵਾਨ ਦੇ ਸਾਥੀ ਪੁਲਸ ਨੂੰ ਬੁਲਾਉਣ ਲਈ ਗਏ ਪਰ ਪੁਲਸ ਆਪਣੇ ਕੰਮਾਂ ਵਿਚ ਰੁੱਝੀ ਰਹੀ। ਮਾਮਲੇ ਨੂੰ ਲੈ ਕੇ ਥਾਣਾ ਡਿਵੀਜ਼ਨ ਨੰਬਰ-7 ਦੀ ਪੁਲਸ ਜਾਂਚ ਵਿਚ ਜੁਟ ਗਈ ਹੈ। 

PunjabKesari

ਇਹ ਵੀ ਪੜ੍ਹੋ :  ਨਵੇਂ ਸਾਲ ਮੌਕੇ ਦੋ ਘਰਾਂ 'ਚ ਵਿਛੇ ਸੱਥਰ, ਜਲੰਧਰ ਵਿਖੇ ਵਾਪਰੇ ਰੂਹ ਕੰਬਾਊ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News