ਸਾਲ 2023 ਵਿਚ ਸਾਹਮਣੇ ਆਏ ਇਹ ਦਿਲਚਸਪ ਪਹਿਲੂ, ਜਾਣ ਕੇ ਹੋਵੋਗੇ ਹੈਰਾਨ
Sunday, Jan 01, 2023 - 06:30 PM (IST)
ਚੰਡੀਗੜ੍ਹ : ਨਵੇਂ ਸਾਲ ਦੀ ਆਮਦ ’ਤੇ ਦੁਨੀਆ ਭਰ ਵਿਚ ਜਸ਼ਨ ਮਨਾਏ ਜਾ ਰਹੇ ਹਨ। ਇਸ ਨਵੇਂ ਵਰ੍ਹੇ ਵਿਚ ਕਈ ਦਿਲਚਸਪ ਪਹਿਲੂ ਵੀ ਦੇਖਣ ਨੂੰ ਮਿਲੇ ਹਨ। ਸਾਲ 2023 ਦਾ ਪਹਿਲਾਂ ਦਿਨ ਐਤਵਾਰ ਤੋਂ ਸ਼ੁਰੂ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ 2023 ਖ਼ਤਮ ਵੀ ਐਤਵਾਰ ਨੂੰ ਹੀ ਹੋਵੇਗਾ। ਪਿਛਲੇ 100 ਸਾਲ ਵਿਚ ਅਜਿਹਾ 15ਵੀਂ ਵਾਰ ਹੋਵੇਗਾ ਜਦੋਂ ਐਤਵਾਰ ਤੋਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ। ਜੋਤਸ਼ੀਆਂ ਅਨੁਸਾਰ 2023 ਵਿਚ ਅਸ਼ਵਨੀ ਨਕਸ਼ਤਰ ਵਿਚ ਦਸ਼ਮੀ ਤਿਥੀ ਨੂੰ ਸ਼ੁਰੂ ਹੋ ਰਿਹਾ ਹੈ। ਸੂਰਜ ਪੂਜਾ ਦੇ ਦਿਨ ਐਤਵਾਰ ਨੂੰ ਸਰਵ ਅਰਥ ਸਿੱਧੀ ਯੋਗ, ਰਵੀ ਯੋਗ ਅਤੇ ਆਨੰਦ ਯੋਗ ਵਰਗੇ ਚਤੁਯੋਗ ਦੀ ਯੁਕਤੀ ਵਿਚ ਇਹ ਸਾਲ ਸ਼ੁਰੂ ਹੋ ਰਿਹਾ ਹੈ। ਅੰਕ ਜੋਤਸ਼ੀ ਦ੍ਰਿਸ਼ਟੀ ਵਿਚ ਅੰਕ 1 ਦਾ ਸਵਾਮੀ ਰਵੀ ਮਤਲਬ ਸੂਰਜ ਹੁੰਦਾ ਹੈ। ਐਤਵਾਰ ਸੂਰਜ ਪ੍ਰਧਾਨ ਦਿਨ ਹੈ। ਇਸ ਵਿਚ ਦਸ਼ਮੀ ਤਿਥੀ ਜਿਹੜਾ 1 ਅੰਕ ਹੈ। ਇਸ ਦੇ ਨਾਲ ਹੀ ਰਵੀ ਯੋਗ ਵੀ ਹੈ। ਲਿਹਾਜ਼ਾ ਇਹ ਸਾਲ ਪੂਰੀ ਤਰ੍ਹਾਂ ਸੂਰਜ ਪ੍ਰਧਾਨ ਯੋਗ ਵਿਚ ਸ਼ੁਰੂ ਹੋ ਰਿਹਾ ਹੈ ਅਤੇ ਐਤਵਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਸ਼ੁੱਭ ਸੰਕੇਤ ਹੈ।
ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਬਾਰੇ ਵੱਡਾ ਖ਼ੁਲਾਸਾ, ਤਿੰਨ ਮਹੀਨਿਆਂ ’ਚ ਰੋਟੀ-ਪਾਣੀ ’ਤੇ ਖਰਚੇ 60 ਲੱਖ ਰੁਪਏ
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਇਸ ਸਾਲ ਪਹਿਲੇ ਵਿਚ ਹੀ ਕਈ ਤਿਉਹਾਰ ਵੀ ਐਤਵਾਰ ਨੂੰ ਆ ਰਹੇ ਹਨ। ਇਸ ਤੋਂ ਇਲਾਵਾ ਨਵੇਂ ਸਾਲ ਵਿਚ ਕਈ ਤੀਜ ਦੇ ਤਿਓਹਾਰ ਵੀ ਐਤਵਾਰ ਨੂੰ ਹੀ ਹਨ, ਜਿਨ੍ਹਾਂ ’ਤੇ ਸੂਰਜ ਦਾ ਸ਼ੁੱਭ ਅਤੇ ਮੰਗਲਕਾਰੀ ਪ੍ਰਭਾਵ ਪਵੇਗਾ। ਇਸ ਤੋਂ 10 ਸਾਲ ਬਾਅਦ ਮਤਲਬ 2034 ਵਿਚ ਨਵੇਂ ਸਾਲ ਦੀ ਸ਼ੁਰੂਆਤ ਐਤਵਾਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਜਨਵਰੀ ਦੀ ਸ਼ੁਰੂਆਤ ’ਚ ਠੰਡ ਦਿਖਾਏਗੀ ਅਸਲ ਰੰਗ, ਪੰਜਾਬ ਦੇ ਇਹ ਇਲਾਕਿਆਂ ਲਈ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।