ਨਵੇਂ ਸਾਲ ਦੇ ਸੁਆਗਤ 'ਚ ਕਰੀਬ 13 ਕਰੋੜ ਦੀ ਸ਼ਰਾਬ ਪੀ ਗਏ ਪੰਜਾਬੀ

Wednesday, Jan 02, 2019 - 06:19 PM (IST)

ਨਵੇਂ ਸਾਲ ਦੇ ਸੁਆਗਤ 'ਚ ਕਰੀਬ 13 ਕਰੋੜ ਦੀ ਸ਼ਰਾਬ ਪੀ ਗਏ ਪੰਜਾਬੀ

ਜਲੰਧਰ— ਪੰਜਾਬ 'ਚ ਬੀਤੇ ਦਿਨ ਮਨਾਏ ਗਏ ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬੀ ਕਰੀਬ 13 ਕਰੋੜ ਦੀ ਸ਼ਰਾਬ ਗਟਕ ਕਰ ਗਏ। ਨਵੇਂ ਸਾਲ ਦੇ ਜਸ਼ਨ ਦੌਰਾਨ ਪੰਜਾਬ 'ਚ ਸ਼ਰਾਬ ਦੀ ਵਿਕਰੀ ਆਮ ਦਿਨਾਂ ਨਾਲੋਂ 30 ਫੀਸਦੀ ਵਧ ਗਈ। ਨਵਾਂਸ਼ਹਿਰ 'ਚ ਸਭ ਤੋਂ ਵਧ ਸ਼ਰਾਬ ਦੀ ਵਿਕਰੀ ਹੋਈ। 31 ਦਸੰਬਰ ਨੂੰ ਸੂਬੇ 'ਚ ਇਕ ਅੰਦਾਜ਼ੇ ਦੇ ਮੁਤਾਬਕ 12 ਕਰੋੜ 91 ਲੱਖ ਰੁਪਏ ਦੀ ਵਿਕਰੀ ਹੋਈ। ਨਵਾਂਸ਼ਹਿਰ 'ਚ ਸਭ ਤੋਂ ਵਧ ਜ਼ਿਆਦਾ 1.10 ਕਰੋੜ ਰੁਪਏ ਦੀ ਸ਼ਰਾਬ ਵਿਕੀ ਜਦਕਿ ਅੰਮ੍ਰਿਤਸਰ 'ਚ ਵੀ ਇਕ ਕਰੋੜ ਤੱਕ ਦੀ ਵਿਕਰੀ ਹੋਈ। ਇਹ ਅੰਕੜਾ 31 ਦਸੰਬਰ ਨੂੰ ਸ਼ਰਾਬ ਠੇਕਿਆਂ 'ਤੇ ਹੋਈ ਸੇਲ 'ਤੇ ਆਧਾਰਿਤ ਹੈ। ਉਥੇ ਹੀ ਲੁਧਿਆਣਾ 'ਚ 90 ਲੱਖ, ਜਲੰਧਰ 'ਚ 80 ਲੱਖ ਬਠਿੰਡਾ 'ਚ 80 ਲੱਖ ਅਤੇ ਪਟਿਆਲਾ 'ਚ ਕਰੀਬ 70 ਲੱਖ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ ਹੈ। ਇਹ ਸੇਲ ਆਮ ਦਿਨਾਂ ਨਾਲੋਂ 25 ਤੋਂ 30 ਫੀਸਦੀ ਤੱਕ ਜ਼ਿਆਦਾ ਹੈ। ਆਬਕਾਰੀ ਵਿਭਾਗ ਨੇ ਇਸ ਬਾਰੇ 'ਚ ਹਾਲਾਂਕਿ ਕੋਈ ਅੰਕੜਾ ਜਾਰੀ ਨਹੀਂ ਕੀਤਾ ਹੈ ਪਰ ਠੇਕਿਆਂ 'ਤੇ ਹੋਈ ਸੇਲ ਮੁਤਾਬਕ ਪੰਜਾਬੀ ਕਰੀਬ 13 ਕਰੋੜ ਰੁਪਏ ਦੀ ਸ਼ਰਾਬ ਗਟਕ ਗਏ। ਇਹ ਅੰਕੜਾ ਇਸ ਤੋਂ ਵੀ ਵਧ ਹੋ ਸਕਦਾ ਹੈ। 
ਜਾਣੋ ਕਿੱਥੇ ਕਿੰਨੀ ਸ਼ਰਾਬ ਵਿਕੀ 

ਜ਼ਿਲਾ     ਸ਼ਰਾਬ ਵਿਕਰੀ 
ਨਵਾਂਸ਼ਹਿਰ 1.10 ਕਰੋੜ 
ਅੰਮ੍ਰਿਤਸਰ 1 ਕਰੋੜ 
ਬਠਿੰਡਾ  80 ਲੱਖ
ਪਟਿਆਲਾ 70 ਲੱਖ 
ਲੁਧਿਆਣਾ 90 ਲੱਖ 
ਮੋਹਾਲੀ 65 ਲੱਖ 
ਜਲੰਧਰ 80 ਲੱਖ 
ਫਾਜ਼ਿਲਕਾ 20 ਲੱਖ 
ਮੋਗਾ 40 ਲੱਖ 
ਹੁਸ਼ਿਆਰਪੁਰ 80 ਲੱਖ 
ਸੰਗਰੂਰ 70 ਲੱਖ
ਬਰਨਾਲਾ 40 ਲੱਖ 
ਕਪੂਰਥਲਾ 57 ਲੱਖ
ਰੂਪਨਗਰ 40 ਲੱਖ 
ਮੁਕਤਸਰ ਸਾਹਿਬ 30 ਲੱਖ 
ਮਾਨਸਾ 80 ਲੱਖ 
ਗੁਰਦਾਸਪੁਰ 60 ਲੱਖ
ਪਠਾਨਕੋਟ 36 ਲੱਖ 
ਫਿਰੋਜ਼ਪੁਰ 11 ਲੱਖ
ਫਤਿਹਗੜ 45 ਲੱਖ 
ਤਰਨਤਾਰਨ 19 ਲੱਖ 
ਫਰੀਦਕੋਟ 40 ਲੱਖ 




 


author

shivani attri

Content Editor

Related News