ਖੰਨਾ ਦੇ ਵਾਰਡ ਨੰਬਰ-22 ’ਚ ਨਵੀਆਂ ਵੋਟਾਂ ਬਣਾਉਣ ਲਈ ਲੱਗਿਆ ਕੈਂਪ

Tuesday, Nov 24, 2020 - 05:18 PM (IST)

ਖੰਨਾ (ਸੁਖਵਿੰਦਰ ਕੌਰ) : ਸਬ ਡਵੀਜਨ ਖੰਨਾ ਦੇ ਐਸ. ਡੀ. ਐਮ. ਕਮ ਰਿਟਰਨਿੰਗ ਅਫ਼ਸਰ ਹਰਬੰਸ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹਲਕੇ ਦੇ ਸਮੂਹ ਬੂਥਾਂ ’ਤੇ ਬੂਥ ਲੈਵਲ ਅਫ਼ਸਰ ਵੱਲੋਂ ਵਿਸ਼ੇਸ਼ ਕੈਂਪ ਲਗਾ ਕੇ ਨਵੀਆਂ ਵੋਟਾਂ ਬਣਾਈਆਂ ਅਤੇ ਜਿਨ੍ਹਾਂ 'ਚ ਤੁਰੱਟੀਆਂ ਸਨ, ਉਨ੍ਹਾਂ ਦੀ ਸੁਧਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸਥਾਨਕ ਪੀਰਖਾਨਾ ਰੋਡ ਸਥਿਤ ਏ. ਐਸ. ਮਾਡਰਨ ਸੀਨੀਅਰ ਸੈਕੰਡਰੀ ਸਕੂਲ (ਪ੍ਰਾਇਮਰੀ ਵਿੰਗ) 'ਚ ਬਣੇ ਬੂਥ ਨੰਬਰਾਂ 115, 116, 117 ਅਤੇ 118 ਵਿਖੇ ਬੀ. ਐਲ. ਓਜ਼ ਦਿਨੇਸ਼ ਕੁਮਾਰ ਪਾਸੀ, ਸੰਨੀ, ਪਵਨ ਕੁਮਾਰ ਅਤੇ ਮਨਜਿੰਦਰ ਸਿੰਘ ਵੱਲੋਂ ਨਵੀਆਂ ਵੋਟਾਂ ਬਣਾਈਆਂ ਗਈਆਂ।

ਇਸ ਮੌਕੇ ਵਾਰਡ ਨੰਬਰ-22 ਦੇ ਸਾਬਕਾ ਕੌਂਸਲਰ ਰਵਿੰਦਰ ਸਿੰਘ ਬੱਬੂ ਨੇ ਵਾਰਡ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਉਮਰ 18 ਸਾਲ ਹੋ ਚੁੱਕੀ ਹੈ ਤੇ ਉਨ੍ਹਾਂ ਅਜੇ ਵੋਟਾਂ ਨਹੀਂ ਬਣਾਈਆਂ ਤਾਂ ਉਹ ਚੋਣ ਕਮਿਸ਼ਨ ਵੱਲੋਂ ਲਗਾਏ ਜਾ ਰਹੇ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਲਾਭ ਉਠਾਉਂਦੇ ਹੋਏ ਆਪਣੀਆਂ ਵੋਟਾਂ ਜ਼ਰੂਰ ਬਣਾਉਣ। ਇਸ ਤੋਂ ਇਲਾਵਾ ਜੇਕਰ ਕਿਸੇ ਦੀ ਵੋਟ ’ਚ ਕੋਈ ਸੁਧਾਈ ਰਹਿੰਦੀ ਹੈ ਤਾਂ ਉਹ ਦਰੁੱਸਤ ਵੀ ਕੀਤੀ ਜਾਂਦੀ ਹੈ।
 


Babita

Content Editor

Related News