ਭਤੀਜੇ ਵੱਲੋਂ ਕਹੀ ਨਾਲ ਚਾਚੇ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ!

Saturday, Jul 06, 2024 - 10:33 AM (IST)

ਭਤੀਜੇ ਵੱਲੋਂ ਕਹੀ ਨਾਲ ਚਾਚੇ ਦਾ ਕਤਲ ਕਰਨ ਦੇ ਮਾਮਲੇ 'ਚ ਨਵਾਂ ਮੋੜ!

ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਪੁਲਸ ਵੱਲੋਂ ਬੀਤੇ ਦਿਨੀ ਪਿੰਡ ਪਰਜੀਆਂ ਖੁਰਦ ਵਿਖੇ ਜ਼ਮੀਨੀ ਵਿਵਾਦ ਕਾਰਨ ਕਹੀ ਮਾਰ ਕੇ ਚਾਚੇ ਦਾ ਕਤਲ ਦੇ ਮਾਮਲੇ ’ਚ ਇਕ ਭਤੀਜੇ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਇੰਸ. ਅਮਨ ਸੈਣੀ ਮੁੱਖ ਅਫਸਰ ਥਾਣਾ ਸ਼ਾਹਕੋਟ ਨੇ ਦੱਸਿਆ ਕਿ ਜਸਵਿੰਦਰ ਕੌਰ ਪਤਨੀ ਕੇਵਲ ਵਾਸੀ ਪਰਜੀਆਂ ਖੁਰਦ ਨੇ ਆਪਣਾ ਬਿਆਨ ਲਿਖਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਐਕਸ਼ਨ! ਜਾਰੀ ਹੋ ਗਏ ਸਖ਼ਤ ਹੁਕਮ

ਇਸ ’ਚ ਉਨ੍ਹਾਂ ਦੱਸਿਆ ਕਿ ਬੀਤੀ 30 ਜੂਨ ਨੂੰ ਉਹ ਆਪਣੇ ਸਹੁਰੇ ਲਖਵੀਰ ਸਿੰਘ ਪੁੱਤਰ ਨਾਜਰ ਰਾਮ ਵਾਸੀ ਪਰਜੀਆਂ ਖੁਰਦ ਨਾਲ ਪਸ਼ੂਆਂ ਦੀਆਂ ਧਾਰਾਂ ਕੱਢਣ ਲਈ ਆਪਣੇ ਖੂਹ ’ਤੇ ਗਈ ਸੀ ਤਾਂ ਸਵੇਰੇ ਕਰੀਬ 9 ਵਜੇ ਖੂਹ ’ਤੇ ਉਸ ਦੀ ਤਾਈ ਸੱਸ ਇੰਦਰਜੀਤ ਕੌਰ ਪਤਨੀ ਮਲਕੀਤ ਰਾਮ ਵਾਸੀ ਪਰਜੀਆਂ ਖੁਰਦ ਤੇ ਸੁਖਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਰਜੀਆਂ ਖੁਰਦ ਨੇ ਉਸ ਨੂੰ ਤੇ ਉਸ ਦੇ ਸਹੁਰੇ ਲਖਵੀਰ ਸਿੰਘ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਿਹਾ ਕਿ ਇਹ ਖੂਹ ਸਾਡਾ ਹੈ, ਤੁਸੀਂ ਖੂਹ ’ਤੇ ਨਹੀਂ ਆਉਣਾ, ਜਿਸ ’ਤੇ ਉਹ ਤੇ ਉਸ ਦਾ ਸਹੁਰਾ ਲਖਵੀਰ ਸਿੰਘ ਖੂਹ ਤੋਂ ਘਰ ਨੂੰ ਚੱਲ ਪਏ।

ਇਹ ਖ਼ਬਰ ਵੀ ਪੜ੍ਹੋ - ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਨੌਜਵਾਨ ਨਾਲ ਵਾਪਰਿਆ ਭਾਣਾ! ਅਚਾਨਕ ਹੋਈ ਮੌਤ

ਇਸ ਦੌਰਾਨ ਰਸਤੇ ’ਚ ਮੱਕੀ ਦੇ ਖੇਤ ’ਚੋਂ ਤੀਰਥ ਰਾਮ ਤੇ ਸਰਬਜੀਤ ਉਰਫ ਸਾਬੀ ਪੁੱਤਰ ਮਲਕੀਤ ਰਾਮ ਵਾਸੀ ਪਰਜੀਆਂ ਖੁਰਦ ਨਿਕਲੇ। ਤੀਰਥ ਰਾਮ ਦੇ ਹੱਥ ’ਚ ਕਹੀ ਸੀ ਤੇ ਸਰਬਜੀਤ ਉਰਫ ਸਾਬੀ ਦੇ ਹੱਥ ਕਹੀ ਦਾ ਦਸਤਾ ਸੀ, ਜਿਨ੍ਹਾਂ ਨੇ ਆਪਣੇ ਦਸਤੀ ਹਥਿਆਰਾਂ ਨਾਲ ਉਸ ਦੇ ਸਹੁਰੇ ਲਖਵੀਰ ਸਿੰਘ ਦੀ ਕੁੱਟਮਾਰ ਕੀਤੀ ਤੇ ਫ਼ਰਾਰ ਹੋ ਗਏ, ਜਿਸ ’ਤੇ ਸ਼ਾਹਕੋਟ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ। ਪੁਲਸ ਵੱਲੋਂ ਤਫਤੀਸ਼ ਦੌਰਾਨ ਦੋਸ਼ੀ ਸਰਬਜੀਤ ਉਰਫ ਸਾਬੀ ਪੁੱਤਰ ਮਲਕੀਤ ਰਾਮ ਵਾਸੀ ਪਰਜੀਆਂ ਖੁਰਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News