8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਵਲੋਂ ਕੀਤਾ ਨਵਾਂ ਖੁਲਾਸਾ

06/22/2023 3:03:06 PM

ਲੁਧਿਆਣਾ (ਰਾਜ) : ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ’ਚ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਰੋਜ਼ਾਨਾ ਨਵਾਂ ਖੁਲਾਸਾ ਕੀਤਾ ਜਾ ਰਿਹਾ ਹੈ। ਇਸੇ ਅਧੀਨ ਪੁਲਸ ਨੇ 2 ਹੋਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਸ ਨੇ ਲੁੱਟੇ ਹੋਏ ਕੈਸ਼ ’ਚੋਂ ਕੁਝ ਪੈਸੇ ਚੋਰੀ ਕੀਤੇ ਸਨ। ਦੋਵੇਂ ਮੁਲਜ਼ਮਾਂ ਤੋਂ 2-2 ਲੱਖ ਰੁਪਏ ਬਰਾਮਦ ਹੋਏ ਹਨ, ਜਦੋਂਕਿ ਇਸ ਤੋਂ ਇਲਾਵਾ ਪਹਿਲਾਂ ਫੜੇ ਗਏ ਮੁਲਜ਼ਮ ਦੇ ਘਰੋਂ ਪੁਲਸ ਨੂੰ 14 ਲੱਖ ਰੁਪਏ ਹੋਰ ਬਰਾਮਦ ਹੋਏ ਹਨ। ਇਸ ਤਰ੍ਹਾਂ ਕਰ ਕੇ ਲੁੱਟ ਦੇ ਮਾਮਲੇ ’ਚ ਪੁਲਸ ਨੇ ਹੁਣ ਤੱਕ 18 ਮੁਲਜ਼ਮਾਂ ਨੂੰ ਫੜ ਲਿਆ ਹੈ, ਜਦੋਂਕਿ ਉਨ੍ਹਾਂ ਤੋਂ ਕੁੱਲ 7.14 ਕਰੋੜ 700 ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁੱਟ ਦੇ ਕੈਸ਼ ’ਚੋਂ ਰੁਪਏ ਚੋਰੀ ਕਰਨ ਵਾਲੇ ਪਹਿਲੇ 4 ਮੁਲਜ਼ਮਾਂ ਨੂੰ ਪੁਲਸ ਨੇ ਫੜਿਆ ਸੀ।

PunjabKesari

ਹੁਣ ਫੜੇ ਗਏ ਦੋਵੇਂ ਉਨ੍ਹਾਂ ਦੇ ਸਾਥੀ ਹਨ, ਜੋ ਨੀਰਜ ਕੁਮਾਰ ਦੇ ਦੋਸਤ ਹਨ, ਜੋ ਪਹਿਲਾਂ ਫੜਿਆ ਜਾ ਚੁੱਕਾ ਹੈ। ਹੁਣ ਫੜੇ ਗਏ ਮੁਲਜ਼ਮ ਬਰਨਾਲਾ ਦੇ ਰਹਿਣ ਵਾਲੇ ਪਵਨ ਕੁਮਾਰ ਉਰਫ ਜੋਲੀ ਅਤੇ ਦਮਨਪ੍ਰੀਤ ਸਿੰਘ ਉਰਫ ਅਮਨੀ ਹਨ। ਦੋਵਾਂ ਤੋਂ 2-2 ਲੱਖ ਰੁਪਏ ਬਰਾਮਦ ਕੀਤੇ ਹਨ, ਜਦੋਂਕਿ ਪਹਿਲਾਂ ਫੜੇ ਮੁਲਜ਼ਮ ਤੋਂ ਉਸ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ 14 ਲੱਖ ਰੁਪਏ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਧਰਮਿੰਦਰ ਨੇ ਪੋਤੇ ਦੇ ਵਿਆਹ ਦੀ ਡਾਂਗੋ ਨਹੀਂ ਭੇਜੀ ‘ਭੇਲੀ’, ਪਿੰਡ ਵਾਸੀ ਨਿਰਾਸ਼

ਮੁਲਜ਼ਮ ਮੋਨਾ ਨੇ ਘਰ ਨੇੜੇ ਗੰਦੇ ਪਾਣੀ ਦੇ ਛੱਪੜ ’ਚ ਸੁੱਟ ਦਿੱਤੇ ਸਨ ਡੀ. ਵੀ. ਆਰ.
ਪੁਲਸ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਸਮੇਂ ਮੁਲਜ਼ਮਾਂ ਨੇ ਕੰਪਨੀ ਦੇ ਡੀ. ਵੀ. ਆਰ. ਵੀ ਚੋਰੀ ਕਰ ਲਏ ਸਨ, ਤਾਂਕਿ ਉਨ੍ਹਾਂ ਦੀ ਪਛਾਣ ਨਾ ਹੋ ਸਕੇ। ਹੁਣ ਪੁਲਸ ਨੇ ਵਾਰਦਾਤ ਤੋਂ 12 ਦਿਨਾਂ ਬਾਅਦ ਕੰਪਨੀ ਦੇ ਪੰਜ ਡੀ. ਵੀ. ਆਰ. ਬਰਾਮਦ ਕਰ ਲਏ ਹਨ, ਜੋ ਪੁਲਸ ਨੇ ਬਰਨਾਲਾ ਦੇ ਇਕ ਗੰਦੇ ਪਾਣੀ ਦੇ ਛੱਪੜ ’ਚੋਂ ਮਿਲੇ ਹਨ। ਮੋਨਾ ਤੋਂ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਉਸ ਨੇ ਆਪਣੇ ਘਰ ਨੇੜੇ ਸਥਿਤ ਪਾਣੀ ਦੇ ਛੱਪੜ ਵਿਚ ਡੀ. ਵੀ. ਆਰ. ਸੁੱਟ ਦਿੱਤੇ ਸਨ।

PunjabKesari

ਇਸ ਤੋਂ ਬਾਅਦ ਲੁਧਿਆਣਾ ਪੁਲਸ ਮਨਦੀਪ ਕੌਰ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਨਾਲ ਲੈ ਕੇ ਬਰਨਾਲਾ ਪੁੱਜੀ, ਜਿੱਥੇ ਮੁਲਜ਼ਮਾਂ ਨੇ ਛੱਪੜ ’ਚ ਡੀ. ਵੀ. ਆਰ. ਸੁੱਟੇ ਸਨ। ਗੋਤਾਖੋਰਾਂ ਦੀ ਮਦਦ ਨਾਲ ਪੁਲਸ ਨੇ ਡੀ. ਵੀ. ਆਰ. ਹਾਸਲ ਕੀਤੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਪਣੇ ਕਾਨੂੰਨੀ ਹੱਕ ਲੈਣ ਲਈ ਪਿੱਛੇ ਨਹੀਂ ਹਟੇਗੀ : ਖੁੱਡੀਆਂ

9 ਮੁਲਜ਼ਮਾਂ ਨੂੰ ਹੋਰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ
ਬੁੱਧਵਾਰ ਨੂੰ ਫੜੇ ਗਏ 9 ਮੁਲਜ਼ਮਾਂ ਦਾ ਰਿਮਾਂਡ ਖਤਮ ਹੋਇਆ ਸੀ। ਇਸ ਲਈ ਅੱਜ ਮੁੱਖ ਮੁਲਜ਼ਮ ਮਨਜਿੰਦਰ ਸਿੰਘ, ਮਨਦੀਪ ਕੌਰ ਸਮੇਤ 9 ਮੁਲਜ਼ਮਾਂ ਨੂੰ ਫਿਰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਕਤ ਮੁਲਜ਼ਮਾਂ ਨੂੰ ਫਿਰ 2 ਦਿਨ ਦੇ ਰਿਮਾਂਡ ’ਤੇ ਭੇਜਿਆ ਹੈ।

PunjabKesari

ਪੁਲਸ ਦਾ ਕਹਿਣਾ ਹੈ ਕਿ ਅਜੇ ਮੁਲਜ਼ਮਾਂ ਤੋਂ ਹੋਰ ਕੈਸ਼ ਰਿਕਵਰ ਕਰਨਾ ਬਾਕੀ ਹੈ। ਹੁਣ ਪੁਲਸ ਮੁਲਜ਼ਮਾਂ ਨੂੰ 23 ਜੂਨ ਨੂੰ ਅਦਾਲਤ ’ਚ ਪੇਸ਼ ਕਰੇਗੀ।

ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


Anuradha

Content Editor

Related News