ਪੰਜਾਬ ਵਾਸੀਆਂ ਹੋ ਜਾਓ Alert, ਕੜਾਕੇ ਦੀ ਠੰਡ ਅਜੇ ਹੋਰ ਕਾਂਬਾ ਛੇੜੇਗੀ, ਜਾਰੀ ਹੋਈ ਨਵੀਂ Update

01/19/2024 6:10:09 PM

ਚੰਡੀਗੜ੍ਹ : ਪੰਜਾਬ 'ਚ ਕੜਾਕੇ ਦੀ ਠੰਡ ਨਾਲ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਹਾਲਾਂਕਿ 1-2 ਦਿਨ ਦੁਪਹਿਰ ਸਮੇਂ ਧੁੱਪ ਚੜ੍ਹਨ ਕਾਰਨ ਲੋਕਾਂ ਨੇ ਕੁੱਝ ਸੁੱਖ ਦਾ ਸਾਹ ਲਿਆ ਸੀ ਪਰ ਸ਼ੁੱਕਰਵਾਰ ਸਵੇਰੇ ਫਿਰ ਪੂਰੇ ਪੰਜਾਬ ਨੂੰ ਸੰਘਣੀ ਧੁੰਦ ਨੇ ਆਪਣੀ ਬੁੱਕਲ 'ਚ ਲੈ ਲਿਆ ਅਤੇ ਬਰਫ਼ੀਲੀਆਂ ਹਵਾਵਾਂ ਲੋਕਾਂ ਨੂੰ ਠਾਰ ਰਹੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ 19 ਜਨਵਰੀ ਨੂੰ ਪੰਜਾਬ ਦੇ 1-2 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ 'ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Reverse Migration 'ਤੇ CM ਮਾਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ਜਾਣੋ ਕੀ ਬੋਲੇ (ਵੀਡੀਓ)

ਇਸ ਦੇ ਨਾਲ ਹੀ 20 ਜਨਵਰੀ ਤੋਂ ਬਾਅਦ ਧੁੰਦ ਤੋਂ ਕੁੱਝ ਰਾਹਤ ਮਿਲਣ ਦੀ ਉਮੀਦ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਪ੍ਰਭਾਰੀ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਜੇਕਰ ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਹੈ ਤਾਂ ਕੋਹਰਾ ਸਾਫ਼ ਹੋ ਜਾਵੇਗਾ। ਫਿਲਹਾਲ ਆਉਣ ਵਾਲੇ 7 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ। ਦੱਸ ਦੇਈਏ ਕਿ 9 ਸਾਲ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ ਮਾਈਨਸ ਇਕ ਡਿਗਰੀ ਰਿਕਾਰਡ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀ ਘਰੋਂ ਨਿਕਲਣ ਤੋਂ ਪਹਿਲਾਂ ਦੇਣ ਧਿਆਨ, 2 ਦਿਨ ਬੰਦ ਰਹੇਗਾ ਇਹ ਰਾਹ, ਰੂਟ ਪਲਾਨ ਜਾਰੀ

ਮੌਜੂਦਾ ਸਾਲ ਦੇ ਜਨਵਰੀ ਮਹੀਨੇ 'ਚ ਬੀਤੀ ਰਾਤ ਦਾ ਨਵਾਂਸ਼ਹਿਰ ਜ਼ਿਲ੍ਹੇ ਦਾ ਤਾਪਮਾਨ ਮਾਈਨਸ ਮਤਲਬ ਕਿ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 14 ਜਨਵਰੀ ਦੀ ਰਾਤ ਨੂੰ ਨਵਾਂਸ਼ਹਿਰ ਦਾ ਘੱਟੋ-ਘੱਟ ਤਾਪਮਾਨ -0.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਮੁੱਕਦੀ ਗੱਲ ਇਹ ਹੈ ਕਿ ਫਿਲਹਾਲ ਪੰਜਾਬੀਆਂ ਨੂੰ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਤੋਂ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News