ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਆਈ ਨਵੀਂ ਅਪਡੇਟ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ Alert
Saturday, Aug 03, 2024 - 10:39 AM (IST)
ਚੰਡੀਗੜ੍ਹ : ਪੰਜਾਬ ਦੇ ਕਈ ਇਲਾਕਿਆਂ 'ਚ ਜਿੱਥੇ ਹੁੰਮਸ ਭਰੀ ਗਰਮੀ ਨੇ ਲੋਕਾਂ ਦੀ ਮੱਤ ਮਾਰੀ ਹੋਈ ਹੈ, ਉੱਥੇ ਹੀ ਜ਼ਿਆਦਾਤਰ ਇਲਾਕਿਆਂ 'ਚ ਬੱਦਲ ਛਾਏ ਹੋਏ ਹਨ ਅਤੇ ਕਿਤੇ-ਕਿਤੇ ਮੀਂਹ ਵੀ ਪੈ ਰਿਹਾ ਹੈ। ਅਗਸਤ ਦੇ ਪਹਿਲੇ ਦਿਨ ਭਾਰੀ ਮੀਂਹ ਤੋਂ ਬਾਅਦ ਮਾਨਸੂਨ ਫਿਰ ਤੋਂ ਸੁਸਤ ਹੋ ਗਿਆ ਹੈ। ਇਕ ਦਿਨ 'ਚ ਔਸਤ ਤਾਪਮਾਨ 'ਚ 4.8 ਡਿਗਰੀ ਦਾ ਵਾਧਾ ਹੋਇਆ ਹੈ ਪਰ ਹੁਣ ਜਲਦੀ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਨੈੱਟ ਦੀ ਪ੍ਰੀਖਿਆ ਨਾ ਦੇਣ ਵਾਲੇ ਅਧਿਆਪਕ ਹੋ ਰਹੇ ਪਰੇਸ਼ਾਨ, ਪੜ੍ਹੋ ਕੀ ਹੈ ਪੂਰੀ ਖ਼ਬਰ
ਮੌਸਮ ਵਿਭਾਗ ਮੁਤਾਬਕ 7 ਅਗਸਤ ਨੂੰ ਪੰਜਾਬ ਭਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਕੇਂਦਰ ਮੁਤਾਬਕ ਅਗਲੇ 4 ਦਿਨਾਂ ਲਈ ਮੌਸਮ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਪਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 4 ਅਗਸਤ ਨੂੰ ਗੁਰਦਾਸਪੁਰ, ਪਠਾਨਕੋਟ ਅਤੇ ਹੁਸ਼ਿਆਰਪੁਰ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਗਰੀਬ ਪਰਿਵਾਰ ਲਈ ਕਹਿਰ ਬਣ ਕੇ ਵਰ੍ਹਿਆ ਮੀਂਹ, ਦੁਖ਼ੀ ਮਨ ਨਾਲ ਸੁਣਾਈ ਦਾਸਤਾਨ
ਮੌਸਮ ਵਿਭਾਗ ਮੁਤਾਬਕ ਪੰਜਾਬ 'ਚ ਲੰਬੇ ਸਮੇਂ ਦੇ ਔਸਤ 209.9 ਮਿਲੀਮੀਟਰ ਮੀਂਹ ਦੇ ਮੁਕਾਬਲੇ ਸਿਰਫ਼ 117 ਮਿਲੀਮੀਟਰ ਮੀਂਹ ਪਿਆ ਹੈ। ਪੰਜਾਬ ਤੋਂ ਬਾਅਦ ਹਰਿਆਣਾ ਅਤੇ ਚੰਡੀਗੜ੍ਹ ਖੇਤਰ 'ਚ ਮੀਂਹ 'ਚ 40 ਫ਼ੀਸਦੀ ਦੀ ਕਮੀ ਆਈ ਹੈ। ਇਸ ਸਬੰਧੀ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਇਸ ਜੁਲਾਈ 'ਚ ਅਨੁਮਾਨ ਤੋਂ ਘੱਟ ਮੀਂਹ ਪਿਆ ਹੈ। ਪੂਰੇ ਉੱਤਰ-ਪੱਛਮੀ ਖੇਤਰ 'ਚ 17 ਫ਼ੀਸਦੀ ਦੀ ਕਮੀ ਹੈ। ਪੰਜਾਬ ਅਤੇ ਹਰਿਆਣਾ 'ਚ ਜੁਲਾਈ ਵਿੱਚ ਮਾਨਸੂਨ ਕਮਜ਼ੋਰ ਰਿਹਾ। ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ, ਜੋ ਮਾਨਸੂਨ ਦੀ ਬਾਰਸ਼ ਲਿਆਉਂਦੀਆਂ ਹਨ, ਇਸ ਸੀਜ਼ਨ ਵਿੱਚ ਕਮਜ਼ੋਰ ਰਹੀਆਂ ਹਨ। ਇਸ ਕਾਰਨ ਪੰਜਾਬ ਵਿੱਚ ਮੀਂਹ ਘੱਟ ਪਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8