ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਨਿਸ਼ਾਨੇ ’ਤੇ ਆਏ ਪੰਜਾਬ ਦੇ ਨਵੇਂ CM ਚੰਨੀ
Monday, Sep 20, 2021 - 08:34 PM (IST)
ਹਰਿਆਣਾ,ਚੰਡੀਗੜ੍ਹ- ਪੰਜਾਬ ਦੀ ਸਿਆਸਤ ’ਚ ਮਚੇ ਘਮਾਸਾਨ ਦੇ ਦਰਮਿਆਨ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਨ ਤੋਂ ਪਹਿਲਾਂ ਹੀ ਭਾਜਪਾ ਦੇ ਨਿਸ਼ਾਨੇ ’ਤੇ ਆ ਗਏ ਸਨ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ’ਤੇ ਵੱਡਾ ਵਿਅੰਗ ਕੱਸਿਆ ਹੈ। ਅਨਿਲ ਵਿਜ ਨੇ ਵਿਅੰਗ ਕੱਸਦੇ ਹੋਏ ਕਿਹਾ ਕਿ ਵੈਸੇ ਤਾਂ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਕਿ ਉਹ ਆਪਣੀ ਗੱਡੀ ’ਚ ਕਿਹੜਾ ਇੰਜਣ ਲਗਾਵੇ ਪਰ ਜੋ ਇੰਜਣ ਇਕ-ਇਕ ਕਦਮ ਟਾਸ ਕਰ ਕੇ ਚੱਲਦਾ ਹੋਵੇ ਤਾਂ ਪੰਜਾਬ ਦਾ ਕੀ ਹਾਲ ਹੋਵੇਗਾ, ਉਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਧਿਆਨ ਯੋਗ ਹੈ ਕਿ ਪੰਜਾਬ ਦੇ ਨਵੇਂ ਸੀ. ਐੱਮ. ਬਣਨ ਤੋਂ ਪਹਿਲਾਂ ਚੰਨੀ ਦਾ ਇਕ ਟਰਾਂਸਫਰ ਨੂੰ ਲੈ ਕੇ ਟਾਸ ਕਰਦੇ ਹੋਏ ਵੀਡੀਓ ਖੂਬ ਵਾਇਰਲ ਹੋਇਆ ਹੈ।
ਇਹ ਵੀ ਪੜ੍ਹੋ- CM ਬਣਨ ਮਗਰੋਂ ਸ੍ਰੀ ਚਮਕੌਰ ਸਾਹਿਬ ਪਹੁੰਚੇ ਚਰਨਜੀਤ ਚੰਨੀ, ਕਿਹਾ-ਗੁਰੂ ਸਾਹਿਬ ਦੀ ਬੇਅਦਬੀ ਦਾ ਹੋਵੇਗਾ ਇਨਸਾਫ਼
ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਦੀ ਵਜ੍ਹਾ ਨਾਲ ਬੰਦ ਰਸਤਿਆਂ ’ਤੇ ਨੋਟਿਸ ਲਿਆ ਤਾਂ ਹਰਿਆਣਾ ਸਰਕਾਰ ਨੇ ਰਸਤੇ ਖੁੱਲ੍ਹਵਾਉਣ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ। ਜਿਸ ਦੇ ਤਹਿਤ ਬੀਤੇ ਦਿਨੀਂ ਉੱਚ ਪੱਧਰੀ ਕਮੇਟੀ ਨੇ ਕਿਸਾਨਾਂ ਦੇ ਨਾਲ ਬੈਠਕ ਬੁਲਾਈ ਸੀ ਪਰ ਇਸ ਬੈਠਕ ’ਚ ਇਕ ਵੀ ਕਿਸਾਨ ਨੇਤਾ ਨਹੀਂ ਪੁੱਜਾ। ਜਿਸ ਨੂੰ ਲੈ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਪ੍ਰਤੀਕਿਰਿਆ ਦਿੱਤੀ। ਅਨਿਲ ਵਿਜ ਨੇ ਕਿਹਾ ਕਿ ਇਹ ਕਿਸਾਨਾਂ ਦੀ ਮਰਜ਼ੀ ਹੈ ਅਸੀਂ ਤਾਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਤਾ ਕਿ ਦਿੱਲੀ ਜਾਣ ਵਾਲੇ ਰਸਤੇ ਨੂੰ ਖੁੱਲ੍ਹਵਾਇਆ ਜਾਵੇ ਅਤੇ ਲੋਕਾਂ ਦੀ ਮੁਸ਼ਕਿਲ ਦਾ ਹੱਲ ਹੋਵੇ। ਵਿਜ ਨੇ ਕਿਹਾ ਕਿ ਸਥਾਨਕ ਇੰਡਸਟਰੀ ਤਬਾਹ ਹੋ ਗਈ। ਵਿਜ ਨੇ ਦੱਸਿਆ ਕਿ ਗੱਲਬਾਤ ਪਰਜਾਤੰਤਰੀ ਵਿਵਸਥਾ ਦਾ ਹਿੱਸਾ ਹੈ ਅਤੇ ਅਸੀਂ ਚੋਟੀ ਦੀ ਅਦਾਲਤ ਨੂੰ ਦੱਸ ਦੇਵਾਂਗੇ ਕਿ ਅਸੀਂ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ- ਜਲਾਲਪੁਰ ਨੂੰ ਸਿੱਧੂ ਖੇਮੇ ’ਚ ਸਭ ਤੋਂ ਪਹਿਲਾ ਜਾਣ ਦਾ ਮਿਲ ਸਕਦਾ ਹੈ ਲਾਭ
ਅਨਿਲ ਵਿਜ ਵੱਲੋਂ ਕਿਸਾਨ ਅੰਦੋਲਨ ਨੂੰ ਗਦਰ ਦੱਸੇ ਜਾਣ ਵਾਲੇ ਬਿਆਨ ’ਤੇ ਦੀਪੇਂਦਰ ਹੁੱਡਾ ਨੇ ਪਲਟਵਾਰ ਕਰ ਕੇ ਕਿਹਾ ਸੀ ਕਿ ਅਸਲੀ ਗਦਰ ਤਾਂ ਸਰਕਾਰ ਘਪਲੇ ਕਰ ਕੇ ਕਰ ਰਹੀ ਹੈ। ਦੀਪੇਂਦਰ ਦੇ ਬਿਆਨ ’ਤੇ ਵੀ ਅਨਿਲ ਵਿਜ ਨੇ ਪਲਟਵਾਰ ਕੀਤਾ ਹੈ। ਵਿਜ ਨੇ ਕਿਹਾ ਕਿ ਇਸ ਅੰਦੋਲਨ ’ਚ ਜੋ ਹੋ ਰਿਹਾ ਹੈ ਜਾਂ ਕਰਵਾਇਆ ਜਾ ਰਿਹਾ ਹੈ ਉਹ ਦੀਪੇਂਦਰ ਹੁੱਡਾ ਵਰਗੇ ਲੋਕ ਹੀ ਕਰਵਾ ਰਹੇ ਹਨ। ਵਿਜ ਨੇ ਕਿਹਾ ਕਿ ਇਸ ਅੰਦੋਲਨ ’ਚ ਜੇਕਰ ਕਾਂਗਰਸ ਦਾ ਏਜੰਡਾ ਨਹੀਂ ਹੋਵੇ ਅਤੇ ਜੋ ਜਗ੍ਹਾ-ਜਗ੍ਹਾ ਹਿੰਸਕ ਘਟਨਾਵਾਂ ਨਾ ਹੋਣ ਤਾਂ ਅੰਦੋਲਨ,ਅੰਦੋਲਨ ਹੈ । ਵਿਜ ਨੇ ਕਾਂਗਰਸ ’ਤੇ ਹੱਲਾ ਬੋਲਦੇ ਹੋਏ ਕਿਹਾ ਕਿ ਅੰਦੋਲਨ ’ਤੇ ਕਾਂਗਰਸ ਦਾ ਏਜੰਡਾ ਹਾਵੀ ਹੈ ਅਤੇ ਕਾਂਗਰਸ ਦੇ ਇਸ਼ਾਰੇ ’ਤੇ ਹੀ ਭਾਜਪਾ ਦੇ ਪ੍ਰੋਗਰਾਮਾਂ ਨੂੰ ਅਵਰੁੱਧ ਕੀਤਾ ਜਾਂਦਾ ਹੈ ।