ਲੋਕਾਂ ਦੇ ਘਰਾਂ ’ਚ ਪਾਰਸਲ ਦੀ ਡਿਲਿਵਰੀ ਪਹੁੰਚਾਏਗੀ ਪੋਸਟ ਆਫਿਸ ਦੀ ਨਵੀਂ ਵੈਨ
Wednesday, Dec 14, 2022 - 03:00 PM (IST)
ਜਲੰਧਰ (ਸੁਰਿੰਦਰ)-ਸ਼ਹਿਰਵਾਸੀਆਂ ਨੂੰ ਸਮੇਂ ’ਤੇ ਪਾਰਸਲ ਪਹੁੰਚਾਉਣ ਲਈ ਪੋਸਟ ਆਫਿਸ ਨੇ ਨਵੀਂ ਡਿਲਿਵਰੀ ਵੈਨ ਨੂੰ ਲਾਂਚ ਕੀਤਾ ਹੈ, ਜਿਸ ਦੀ ਸਹੂਲਤ ਮੰਗਲਵਾਰ ਨੂੰ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਦੇ ਘਰਾਂ ’ਚ ਪਾਰਸਲ ਪਹੁੰਚਾਉਣ ਦਾ ਕੰਮ ਵੀ। ਡਿਲਿਵਰੀ ਵੈਨ ਦੇ ਨਾਲ ਇਕ ਪੋਸਟਮੈਨ ਅਤੇ ਕਰਮਚਾਰੀ ਜਾਵੇਗਾ। ਇਸ ਦੇ ਨਾਲ ਜਿਸ ਕਿਸੇ ਦਾ ਪਾਰਸਲ ਪੋਸਟ ਆਫਿਸ ’ਚ ਪੁੱਜੇਗਾ, ਉਹ ਖ਼ਪਤਕਾਰ ਉਸ ਨੂੰ ਟ੍ਰੈਕ ਵੀ ਕਰ ਸਕਦਾ ਹੈ ਕਿ ਕਿਥੇ ਪਹੁੰਚ ਗਿਆ ਹੈ। ਨਵੀਂ ਡਿਲਿਵਰੀ ਵੈਨ ਨੂੰ ਲਾਂਚ ਕਰਨ ਦਾ ਮੁੱਖ ਮਕਸਦ ਹੈ ਕਿ ਲੋਕਾਂ ਤੱਕ ਉਨ੍ਹਾਂ ਦਾ ਪਾਰਸਲ ਸਮੇਂ ’ਤੇ ਪਹੁੰਚ ਸਕੇ।
ਇਸੇ ਦੇ ਨਾਲ ਪੋਸਟ ਆਫਿਸ ’ਚ ਚਾਰ ਸਬ ਪੋਸਟ ਆਫਿਸ ਮਰਜ ਹੋ ਗਏ ਹਨ, ਜਿਨ੍ਹਾਂ ਦਾ ਪਿਨ ਕੋਡ ਵੀ ਬਦਲ ਗਿਆ ਹੈ ਅਤੇ ਇਨ੍ਹਾਂ ਡਾਕਘਰਾਂ ’ਚੋਂ ਡਿਲਿਵਰੀ ਦੇਣ ਦਾ ਸਿਸਟਮ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਚਾਰਾਂ ਪੋਸਟ ਆਫਿਸਾਂ ਦੀ ਡਿਲਿਵਰੀ ਵੀ ਪ੍ਰਮੁੱਖ ਡਾਕਘਰ ਤੋਂ ਹੀ ਹੋਵੇਗੀ, ਜਿਸ ’ਚ ਚੁਗਿੱਟੀ, ਮਾਡਲ ਟਾਊਨ, ਜਲੰਧਰ ਕੈਂਟ, ਗ੍ਰੇਨ ਮਾਰਕੀਟ, ਅਰਬਨ ਅਸਟੇਟ, ਬਸਤੀ ਬਾਵਾ ਖੇਲ, ਇੰਡਸਟ੍ਰੀਅਲ ਏਰੀਆ ਡਾਕਘਰ ਸ਼ਾਮਲ ਹਨ, ਜਿਸ ਦੇ ਲਈ 39 ਪੋਸਟਮੈਨਾਂ ਦੀ ਡਿਊਟੀ ਲਾਈ ਗਈ ਹੈ।
ਹੈਵੀ ਪਾਰਸਲ ਵੈਨ ਰਾਹੀਂ ਤਾਂ ਨਾਰਮਲ ਪਾਰਸਲ ਪੋਸਟਮੈਨ ਕਰਨਗੇ ਡਿਲਿਵਰ
ਪੋਸਟ ਮਾਸਟਰ ਭੀਮ ਸਿੰਘ ਪੰਚਾਲ ਨੇ ਦੱਸਿਆ ਕਿ ਪੋਸਟਮੈਨ ਨੂੰ ਹੈਵੀ ਪਾਰਸਲ ਲੈ ਕੇ ਜਾਣ ’ਚ ਕਾਫੀ ਪ੍ਰੇਸ਼ਾਨੀ ਆਉਂਦੀ ਸੀ ਅਤੇ ਕਈ ਵਾਰ ਉਨ੍ਹਾਂ ਲੋਕਾਂ ਨੂੰ ਵੀ ਦਿੱਕਤ ਆਉਂਦੀ ਸੀ, ਜਿਨ੍ਹਾਂ ਦਾ ਪਾਰਸਲ ਹੈਵੀ ਹੁੰਦਾ ਸੀ ਅਤੇ ਉਹ ਆਪਣੇ ਸਾਧਨ ’ਤੇ ਲੈ ਕੇ ਜਾਂਦੇ ਸਨ ਪਰ ਹੁਣ ਹੈਵੀ ਪਾਰਸਲ ਦੀ ਡਲਿਵਰੀ ਲਈ ਵੈਨ ਅਤੇ ਨਾਰਮਲ ਪਾਰਸਲ ਦੀ ਡਲਿਵਰੀ ਲਈ ਪੋਸਟਮੈਨ ਦੀ ਡਿਊਟੀ ਲਗਾ ਦਿੱਤੀ ਹੈ।
ਸਾਰੇ ਪੋਸਟਮੈਨਾਂ ਨੂੰ ਮਿਲਣੇ ਸਨ ਮੋਟਰਸਾਈਕਲ
ਜਲੰਧਰ ’ਚ ਲਗਭਗ 91 ਪੋਸਟ ਆਫਿਸ ਹਨ। ਉਨ੍ਹਾਂ ਅਧੀਨ ਆਉਂਦੇ ਜਿੰਨੇ ਵੀ ਪੋਸਟਮੈਨ ਹਨ ਉਨ੍ਹਾਂ ਨੂੰ ਵਿਭਾਗ ਵੱਲੋਂ ਮੋਟਰਸਾਈਕਲ ਦਿੱਤੇ ਜਾਣੇ ਸਨ ਜਿਨ੍ਹਾਂ ਦਾ ਪ੍ਰਾਸੈੱਸ ਅਜੇ ਵੀ ਚੱਲ ਰਿਹਾ ਹੈ। ਪੋਸਟਮੈਨ ਹਾਲੇ ਸਾਈਕਲ ’ਤੇ ਜਾ ਕੇ ਡਾਕ ਵੰਡ ਰਹੇ ਹਨ ਪਰ ਹੁਣ ਪੋਸਟ ਆਫਿਸ ਨੇ ਇਕ ਸਹੂਲਤ ਹੋਰ ਡਾਕੀਏ ਨੂੰ ਦਿੱਤੀ ਹੈ ਕਿ ਜਿੰਨੇ ਕਿਲੋਮੀਟਰ ਦੇ ਏਰੀਆ ’ਚ ਡਾਕ ਵੰਡੇਗਾ ਉਸ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਪੈਟਰੋਲ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ ਵਿਖੇ ਨਿਹੰਗ ਸਿੰਘਾਂ ਨੇ ਖੋਖੇ 'ਚੋਂ ਕੱਢ ਕੇ ਸਾੜੇ ਸਿਗਰਟ, ਪਾਨ ਤੇ ਤੰਬਾਕੂ, ਦੁਕਾਨਦਾਰਾਂ ਨੇ ਸੁਣਾਇਆ ਦੁਖ਼ੜਾ
ਇਸ ਲਈ ਡਿਲਿਵਰੀ ਪ੍ਰਮੁੱਖ ਡਾਕਘਰ ਤੋਂ ਕੀਤੀ ਜਾਣ ਲੱਗੀ
ਪੋਸਟ ਆਫਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੰਨੇ ਵੀ ਪੋਸਟ ਆਫਿਸ ਹਨ, ਉਨ੍ਹਾਂ ਦੀ ਡਲਿਵਰੀ ਇਕ ਥਾਂ ’ਤੇ ਇਸ ਲਈ ਕੀਤੀ ਗਈ ਹੈ ਕਿਉਂਕਿ ਵਧੇਰੇ ਹਲਕਿਆਂ ਦੇ ਪਿਨ ਕੋਡ ਬਦਲ ਗਏ ਹਨ ਅਤੇ ਲੋਕਾਂ ਨੂੰ ਅਜੇ ਇਸ ਬਾਰੇ ਜਾਣਕਾਰੀ ਨਹੀਂ ਹੈ। ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਡਾਕੀਏ ਨੂੰ ਹਦਾਇਤ ਦਿੱਤੀ ਗਈ ਹੈ ਕਿ ਪਿਨ ਕੋਡ ਬਦਲਵਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਤੇ ਸਮੇਂ ’ਤੇ ਪਾਰਸਲ ਪਹੁੰਚਾਉਣ।
ਇਨ੍ਹਾਂ ਡਾਕਘਰਾਂ ਤੇ ਇਲਾਕਿਆਂ ਦੇ ਬਦਲੇ ਗਏ ਹਨ ਪਿਨ ਕੋਡ
144004 ਇੰਡਸਟ੍ਰੀਅਲ ਟਾਊਨ ਉਪ ਡਾਕਘਰ ਦੇ ਅਧੀਨ ਏਰੀਆ, ਜੋ ਕਿ ਹੁਣ ਗ੍ਰੇਨ ਮਾਰਕੀਟ ਡਾਕਘਰ ਦੇ ਅਧੀਨ 144008 ’ਚ ਆਵੇਗਾ। ਇਨ੍ਹਾਂ ਦੇ ਅਧੀਨ ਆਉਂਦੇ ਸੋਢਲ ਰੋਡ, ਪ੍ਰੀਤ ਨਗਰ, ਇੰਡਸਟ੍ਰੀਅਲ ਏਰੀਆ, ਸ਼ਿਵ ਨਗਰ, ਅਸ਼ੋਕ ਨਗਰ, ਟਾਂਡਾ ਰੋਡ, ਸ਼੍ਰੀ ਦੇਵੀ ਤਲਾਬ ਮੰਦਰ, ਕਿਸ਼ਨਪੁਰਾ, ਅਜੀਤ ਨਗਰ, ਲਕਸ਼ਮੀਪੁਰਾ, ਪ੍ਰੇਮ ਨਗਰ, ਦਾਦਾ ਕਾਲੋਨੀ, ਗਲੋਬ ਕਾਲੋਨੀ, ਗਾਂਧੀ ਨਗਰ, ਸ਼ਿਵ ਵਿਹਾਰ, ਸ਼ੰਕਰ ਗਾਰਡਨ, ਜੇ. ਐੱਮ. ਪੀ. ਨਗਰ, ਵਿਕਾਸਪੁਰੀ, ਅਮਨ ਨਗਰ, ਐੱਮ. ਬੀ. ਡੀ. ਕਾਲੋਨੀ।
144009 ਚੁਗਿੱਟੀ ਉਪ ਡਾਕਘਰ ਦੇ ਅਧੀਨ ਆਉਂਦੇ ਏਰੀਆ ਦੇ ਲੋਕ ਹੁਣ ਪਿਨ ਕੋਡ 144001 ਲਿਖਣਗੇ। ਅਜਿਹੇ ’ਚ ਮੇਨ ਪੋਸਟ ਆਫਿਸ ਜਲੰਧਰ ਸ਼ਹਿਰ ਦੇ ਅਧੀਨ ਆਉਂਦੇ ਚੁਗਿੱਟੀ, ਗੁਰੂ ਨਾਨਕਪੁਰਾ ਈਸਟ, ਗੁਰੂ ਨਾਨਕਪੁਰਾ ਵੈਸਟ, ਕਰੋਲ ਬਾਗ, ਪ੍ਰਤਾਪ ਪੈਲੇਸ, ਲਾਡੋਵਾਲੀ ਰੋਡ, ਜੀ. ਟੀ. ਰੋਡ ਬਾਈਪਾਸ, ਬੇਅੰਤ ਨਗਰ, ਕੋਟ ਰਾਮ ਦਾਸ, ਮੋਹਨ ਵਿਹਾਰ।
144022 ਅਰਬ ਅਸਟੇਟ ਦੇ ਅਧੀਨ ਆਉਣ ਵਾਲਾ ਉਪ ਡਾਕਘਰ ਹੁਣ 144005 ਮੁੱਖ ਡਾਕਘਰ ਜਲੰਧਰ ਛਾਉਣੀ ਦੇ ਅਧੀਨ ਆ ਗਿਆ ਹੈ। ਅਜਿਹੇ ’ਚ ਕੁੱਕੜ ਪਿੰਡ, ਕੋਟ ਕਲਾਂ, ਖਜੂਰਲਾ, ਅਲੀਪੁਰ, ਸੋਫੀ ਪਿੰਡ, ਬੰਬਿਆਲ, ਖੁਸਰੋਪੁਰ, ਅਰਬਨ ਅਸਟੇਟ ਫੇਜ਼ 1, ਅਰਬਨ ਅਸਟੇਟ ਫੇਜ਼-2, ਗੜ੍ਹਾ, ਪਿੰਡ ਸੁਭਾਨਾ।
144021 ਬਸਤੀ ਬਾਵਾ ਖੇਲ ਉਪ ਡਾਕਘਰ ਦੇ ਅਧੀਨ ਆਉਣ ਵਾਲੇ ਏਰੀਆ 144002 ਬਸਤੀ ਗੁਜ਼ਾਂ ਉਪ ਡਾਕਘਰ ਦੀ ਡਿਲਿਵਰੀ ਮਰਜ ਹੋਈ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਬਸਤੀ ਸ਼ੇਖ ’ਚ ਜ਼ੁਲਮ ਦੀ ਹੱਦ: ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ 3 ਮਹੀਨਿਆਂ ਦਾ ਸਟ੍ਰੀਟ ਡੌਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ