ਟਰੇਨ ''ਚ ਖ਼ਰਾਬ ਖਾਣਾ ਪਰੋਸਣ ''ਤੇ ਲੱਗੇਗਾ ਭਾਰੀ ਜੁਰਮਾਨਾ, ਤੈਅ ਕੀਤੀਆਂ 4 ਸ਼੍ਰੇਣੀਆਂ

Saturday, Nov 25, 2023 - 06:33 PM (IST)

ਲੁਧਿਆਣਾ- ਹੁਣ ਟਰੇਨ 'ਚ  ਯਾਤਰੀਆਂ ਦੀਆਂ ਸੁਵਿਧਾਵਾਂ 'ਚ ਹੋਏ ਵਾਧੇ ਦੇ ਨਾਲ ਹੁਣ ਰੇਲਵੇ ਪ੍ਰਸ਼ਾਸਨ ਵੀ ਉਨ੍ਹਾਂ ਦੀ ਸੁਰੱਖਿਆ ਅਤੇ ਸਿਹਤ ਪ੍ਰਤੀ ਸੁਚੇਤ ਹੈ। ਇਸ ਦੇ ਲਈ ਟਰੇਨਾਂ ਅਤੇ ਪਲੇਟਫਾਰਮਾਂ 'ਤੇ ਪਰੋਸੇ ਜਾਣ ਵਾਲੇ ਭੋਜਨ 'ਚ ਖ਼ਰਾਬੀ ਦੀ ਸ਼ਿਕਾਇਤ ਮਿਲਣ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।  ਜੇਕਰ ਰੇਲਗੱਡੀ ਦੀ ਪੈਂਟਰੀ ਕਾਰ, ਰੇਲਵੇ ਸਟੇਸ਼ਨ ਦੀ ਕੰਟੀਨ ਜਾਂ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਖਾਣੇ 'ਚ ਚੂਹਾ ਜਾਂ ਕਿਰਲੀ ਪਾਈ ਜਾਂਦੀ ਹੈ ਤਾਂ ਪਹਿਲੀ ਵਾਰ ਸ਼ਿਕਾਇਤ ਮਿਲਣ 'ਤੇ 5 ਲੱਖ ਰੁਪਏ ਜੁਰਮਾਨਾ ਭਰਨਾ ਪਵੇਗਾ। ਇਸ ਤੋਂ ਬਾਅਦ ਜੇਕਰ ਗਲਤੀ ਹੁੰਦੀ ਹੈ ਉਸ ਦਾ ਇਕਰਾਰਨਾਮਾ ਰੱਦ ਕਰ ਦਿੱਤਾ ਜਾਵੇਗਾ। ਜੇਕਰ ਰੇਲਵੇ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਕੋਈ ਕੇਟਰਰ ਯਾਤਰੀਆਂ ਨੂੰ ਖਾਣਾ ਪਰੋਸਣ ਵਿੱਚ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਵੱਧ ਤੋਂ ਵੱਧ ਪੰਜ ਮੌਕੇ ਦਿੱਤੇ ਜਾਣਗੇ, ਜਦਕਿ ਛੇਵੇਂ ਮੌਕੇ 'ਤੇ ਠੇਕਾ ਰੱਦ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ- ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ

 ਰੇਲਵੇ ਅਧਿਕਾਰੀਆਂ ਮੁਤਾਬਕ ਅਜਿਹਾ ਕਰਨ ਨਾਲ ਕੇਟਰਰ ਖਾਣ-ਪੀਣ ਦੀ ਸਫ਼ਾਈ ਅਤੇ ਕਰਮਚਾਰੀਆਂ ਦੇ ਵਿਵਹਾਰ ਨੂੰ ਬਰਕਰਾਰ ਰੱਖਣਗੇ।ਨਿਰਧਾਰਿਤ ਜੁਰਮਾਨਿਆਂ ਦੀ ਸੂਚੀ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ। ਰੇਲਵੇ ਯਾਤਰੀਆਂ ਨੂੰ ਭੋਜਨ ਪਰੋਸਣ ਵਾਲੇ ਵਿਅਕਤੀ ਦੀ ਵਰਦੀ ਅਤੇ ਜੁੱਤੇ ਗੰਦੇ ਪਾਏ ਜਾਣ, ਨਹੁੰ ਨਾ ਕੱਟੇ ਜਾਣ ਅਤੇ ਸਿਰ 'ਤੇ ਟੋਪੀ ਨਾ ਪਾਈ ਜਾਣ 'ਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਜੇਕਰ ਕੋਈ ਰੇਲਵੇ ਯਾਤਰੀ ਉਸ ਨਾਲ ਧੱਕਾ ਮੁੱਕੀ ਕਰਦਾ ਹੈ ਤਾਂ ਇਸ ਸਬੰਧੀ 2.5 ਲੱਖ ਰੁਪਏ ਦਾ ਜੁਰਮਾਨਾ ਤੈਅ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਦੇ ਆਟੋਮੋਬਾਇਲ ਇੰਜੀਨੀਅਰ ਨੇ ਕੀਤਾ ਕਮਾਲ, ਪਰਾਲੀ ਤੋਂ ਹੀ ਤਿਆਰ ਕਰ ਦਿੱਤੀ ਬੇਮਿਸਾਲ ਚੀਜ਼

ਜੁਰਮਾਨੇ ਲਈ ਤੈਅ ਕੀਤੀਆਂ ਸ਼੍ਰੇਣੀਆਂ

ਸ਼੍ਰੇਣੀ-1: ਯਾਤਰੀ ਨੂੰ ਠੰਡਾ ਭੋਜਨ ਦੇਣ, ਭੋਜਨ ਸਵਾਦ ਨਾ ਹੋਣ ਅਤੇ ਘਟੀਆ ਕੁਆਲਿਟੀ ਦਾ ਭੋਜਨ ਪਰੋਸਣ, ਯਾਤਰੀ ਨਾਲ ਰੁੱਖਾ ਵਿਵਹਾਰ, ਭੋਜਨ ਪਰੋਸਣ 'ਚ ਦੇਰੀ ਲਈ 5 ਤਰ੍ਹਾਂ ਦੇ ਜ਼ੁਰਮਾਨੇ ਲਗਾਏ ਗਏ ਹਨ। ਕੈਟਰਰ ਨੂੰ ਪਹਿਲੀ ਵਾਰ 5000 ਰੁਪਏ, ਦੂਜੀ ਵਾਰ 10000 ਰੁਪਏ, ਤੀਜੀ ਵਾਰ 15000 ਰੁਪਏ, ਚੌਥੀ ਵਾਰ 20000 ਰੁਪਏ ਅਤੇ 5ਵੀਂ ਵਾਰ 25000 ਰੁਪਏ ਜੁਰਮਾਨਾ ਕੀਤਾ ਜਾਵੇਗਾ।

ਸ਼੍ਰੇਣੀ-2: ਇਸ 'ਚ ਭੋਜਨ ਸਰਵਰ ਲਈ ਇੱਕ ਸਾਫ਼ ਵਰਦੀ, ਏਪਰਨ ਅਤੇ ਸਾਫ਼ ਜੁੱਤੇ ਹੋਣਾ ਲਾਜ਼ਮੀ ਹੈ, ਜਦੋਂ ਕਿ ਭੋਜਨ ਸਰਵਰ 'ਚ ਨਹੁੰ ਕੱਟੇ ਹੋਏ ਅਤੇ ਸਿਰ 'ਤੇ ਟੋਪੀ ਹੋਣੀ ਵੀ ਚਾਹੀਦੀ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਹਿਲੇ ਮਾਮਲੇ 'ਚ 10,000 ਰੁਪਏ, ਦੂਜੇ ਮਾਮਲੇ 'ਚ 50,000 ਰੁਪਏ, ਤੀਜੇ ਮਾਮਲੇ 'ਚ 1 ਲੱਖ ਰੁਪਏ, ਚੌਥੇ ਮਾਮਲੇ 'ਚ 2 ਲੱਖ ਰੁਪਏ ਅਤੇ 5ਵੇਂ ਮਾਮਲੇ 'ਚ ਟੈਂਡਰ ਰੱਦ ਕਰ ਦਿੱਤਾ ਜਾਵੇਗਾ।

ਸ਼੍ਰੇਣੀ-3: ਭੋਜਨ 'ਚ ਪਲਾਸਟਿਕ ਜਾਂ ਲੱਕੜ ਦੇ ਟੁਕੜੇ, ਬਾਸੀ ਭੋਜਨ, ਮੱਖੀਆਂ, ਮੱਛਰ, ਭੋਜਨ ਵਿੱਚ ਕਾਕਰੋਚ, ਯਾਤਰੀਆਂ ਨਾਲ ਬੇਰਹਿਮੀ, ਓਵਰ ਚਾਰਜ ਤੋਂ ਇਲਾਵਾ ਯਾਤਰੀਆਂ ਨਾਲ ਕੁੱਟਮਾਰ ਕਰਨੇ 'ਤੇ ਪਹਿਲੀ ਸ਼ਿਕਾਇਤ 'ਤੇ 25000, ਦੂਜੀ ਵਾਰ 1 ਲੱਖ, ਤੀਜੀ ਵਾਰ 1.5 ਲੱਖ, ਚੌਥੀ ਵਾਰ 2.5 ਲੱਖ ਅਤੇ 5ਵੀਂ ਵਾਰ ਇਕਰਾਰਨਾਮਾ ਰੱਦ ਕਰ ਦਿੱਤਾ ਜਾਵੇਗਾ।

ਸ਼੍ਰੇਣੀ-4: ਭੋਜਨ ਜਾਂ ਰਸੋਈ ਵਿਚ ਕਿਰਲੀ, ਚੂਹੇ ਦੇ ਮਿਲਣ ਆਦਿ ਦੇ ਮਾਮਲੇ ਵਿਚ 5 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ। ਜਦੋਂ ਕਿ ਜੇਕਰ ਅਜਿਹੀ ਸ਼ਿਕਾਇਤ ਦੂਜੀ ਵਾਰ ਆਉਂਦੀ ਹੈ ਤਾਂ ਠੇਕਾ ਰੱਦ ਕਰ ਦਿੱਤਾ ਜਾਵੇਗਾ। ਅਜਿਹਾ ਯਾਤਰੀਆਂ ਦੀ ਸਿਹਤ ਅਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News