PGI 'ਚ ਗਲਤ ਟੀਕਾ ਲਾਉਣ ਦੀ ਘਟਨਾ ਮਗਰੋਂ ਸਟਾਫ਼ ਲਈ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

11/24/2023 1:50:20 PM

ਚੰਡੀਗੜ੍ਹ (ਪਾਲ) : ਹਾਲ ਹੀ 'ਚ ਪੀ. ਜੀ. ਆਈ. ਦੇ ਬਾਹਰੋਂ ਆਈ ਕੁੜੀ ਵਲੋਂ ਮਹਿਲਾ ਮਰੀਜ਼ ਨੂੰ ਟੀਕਾ ਲਾਉਣ ਦੇ ਮਾਮਲੇ ਤੋਂ ਬਾਅਦ ਸਟਾਫ਼ ਲਈ ਨਵਾਂ ਹੁਕਮ ਜਾਰੀ ਕੀਤਾ ਗਿਆ ਹੈ। ਇਸ 'ਚ ਸਟਾਫ਼ ਅਤੇ ਡਾਕਟਰਾਂ ਨੂੰ ਡਿਊਟੀ ਦੌਰਾਨ ਆਪਣੇ ਸ਼ਨਾਖਤੀ ਕਾਰਡ ਅਤੇ ਵਰਦੀ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ ਹੈ। ਖ਼ਾਸ ਕਰ ਕੇ ਸ਼ਨਾਖਤੀ ਕਾਰਡਾਂ ਸਬੰਧੀ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਮਾਮਲੇ ਤੋਂ ਬਾਅਦ ਪੀ. ਜੀ. ਆਈ. ਆਪਣੀ ਮਜ਼ਬੂਤੀ ਵਧਾ ਰਿਹਾ ਹੈ, ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ। ਨਵੇਂ ਹੁਕਮਾਂ ਸਬੰਧੀ ਸੁਰੱਖਿਆ ਅਮਲੇ ਅਨੁਸਾਰ ਸਮੇਂ-ਸਮੇਂ ’ਤੇ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦਰੁੱਸਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਦੋਹਰੀ ਮੁਸੀਬਤ 'ਚ ਫਸੇ ਪੰਜਾਬੀਆਂ ਨੂੰ ਅੱਜ ਮਿਲ ਸਕਦੀ ਹੈ ਵੱਡੀ ਰਾਹਤ, ਪੜ੍ਹੋ ਪੂਰੀ ਖ਼ਬਰ

ਜਿੱਥੋਂ ਤੱਕ ਸ਼ਨਾਖਤੀ ਕਾਰਡ ਦਾ ਸਵਾਲ ਹੈ, ਕਈ ਵਾਰ ਜੇਕਰ ਇਹ ਨਾ ਹੋਵੇ ਤਾਂ ਸਮੱਸਿਆ ਆ ਜਾਂਦੀ ਹੈ, ਜਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ਹੈ। ਪੀ. ਜੀ. ਆਈ ’ਚ ਕਰੀਬ 518 ਸੁਰੱਖਿਆ ਮੁਲਾਜ਼ਮ ਠੇਕੇ ’ਤੇ ਅਤੇ 118 ਰੈਗੂਲਰ ਪੋਸਟਾਂ ’ਤੇ 24 ਘੰਟੇ 7 ਦਿਨ ਕੰਮ ਕਰਦੇ ਹਨ। ਸੁਰੱਖਿਆ ਗਾਰਡਾਂ ਨੇ ਦੱਸਿਆ ਕਿ ਜਿੱਥੋਂ ਤੱਕ ਵਾਰਡ ਵਿਚ ਜਾਂ ਮੇਨ ਐਂਟਰੀ ਗੇਟ ’ਤੇ ਕਿਸੇ ਵੀ ਬਾਹਰੀ ਵਿਅਕਤੀ ਦੇ ਦਾਖ਼ਲੇ ਦਾ ਸਵਾਲ ਹੈ, ਕਈ ਵਾਰ ਮਰੀਜ਼ ਅਟੈਂਡੈਂਟ ਕਾਰਡ ਜਾਂ ਪਾਸ ਨਹੀਂ ਲੈ ਕੇ ਆਉਂਦਾ।

ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਸਕੂਲਾਂ 'ਚ 25 ਨਵੰਬਰ ਨੂੰ ਅੱਧੀ ਛੁੱਟੀ ਦਾ ਐਲਾਨ, ਜਾਰੀ ਹੋਏ Order

ਉਹ ਦਿਨ 'ਚ ਕਈ ਵਾਰ ਬਾਹਰ ਜਾਂਦਾ ਹੈ। ਇਸ ਲਈ ਅਸੀਂ ਕਈ ਵਾਰ ਬਿਨਾਂ ਕਾਰਡ ਦੇ ਵੀ ਦਾਖ਼ਲ ਹੁੰਦੇ ਹਾਂ, ਅਸੀਂ ਹਸਪਤਾਲ ਵਿਚ ਕੰਮ ਕਰਦੇ ਹਾਂ, ਇਹ ਕੋਈ ਪੁਲਸ ਚੌਂਕੀ ਨਹੀਂ ਹੈ। ਇਨਸਾਨੀਅਤ ਨਾਂ ਦੀ ਕੋਈ ਚੀਜ਼ ਹੁੰਦੀ ਹੈ। ਹੁਣ ਜੇਕਰ ਇਹ ਘਟਨਾ ਵਾਪਰੀ ਹੈ ਤਾਂ ਪੀ. ਜੀ. ਆਈ. ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਗਏ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News