ਆਟੋ ਤੇ ਈ-ਰਿਕਸ਼ਾ ਡਰਾਈਵਰਾਂ ਲਈ ਨਵੇਂ ਹੁਕਮ ਜਾਰੀ, ਨਾ ਮੰਨਣ 'ਤੇ ਹੋਵੇਗੀ ਸਖ਼ਤ ਕਾਰਵਾਈ
Thursday, Jul 25, 2024 - 11:26 AM (IST)
ਮੋਹਾਲੀ (ਨਿਆਮੀਆਂ) : ਸ਼ਹਿਰ ’ਚ ਆਟੋ ਜਾਂ ਈ-ਰਿਕਸ਼ਾ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਚਾਲਕਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਤਹਿਤ ਹੁਣ ਉਹ ਗ੍ਰੇਅ ਰੰਗ ਦੀ ਵਰਦੀ ਪਾ ਕੇ ਹੀ ਆਟੋ ਜਾਂ ਈ-ਰਿਕਸ਼ਾ ਚਲਾ ਸਕਣਗੇ ਅਤੇ ਨੇਮ ਪਲੇਟ ਤੇ ਡਰਾਈਵਿੰਗ ਲਾਇਸੈਂਸ ਨੰਬਰ ਲਿਖਣਾ ਵੀ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਮੋਹਾਲੀ ਜ਼ਿਲ੍ਹੇ 'ਚ ਫੈਲਿਆ ਡਾਇਰੀਆ, ਹੁਣ ਤੱਕ 34 ਮਾਮਲੇ ਆਏ ਸਾਹਮਣੇ, ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ
ਇਹ ਜਾਣਕਾਰੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਟ੍ਰੈਫਿਕ) ਪੰਜਾਬ ਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅਪਰਾਧ ਦਰ ਨੂੰ ਰੋਕਣ ਲਈ ਟ੍ਰੈਫਿਕ ਐਜੂਕੇਸ਼ਨ ਸੈੱਲ ’ਚ ਤਾਇਨਾਤ ਮੁਲਾਜ਼ਮਾਂ ਰਾਹੀਂ ਆਟੋ ਅਤੇ ਹੋਰ ਵਾਹਨਾਂ ਦੇ ਡਰਾਈਵਰਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਗ੍ਰੇਅ ਵਰਦੀ ਪਾ ਕੇ ਹੀ ਗੱਡੀ ਚਲਾਉਣ ਅਤੇ ਵਰਦੀ ਉੱਪਰ ਉਸ ਦੇ ਨਾਂ ਦੀ ਪਲੇਟ ਤੇ ਡਰਾਈਵਿੰਗ ਲਾਇਸੈਂਸ ਦਾ ਨੰਬਰ ਲਿਖਿਆ ਹੋਵੇ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਲਗਾਤਾਰ ਫੈਲ ਰਹੀ ਇਹ ਬੀਮਾਰੀ, ਖ਼ੁਦ ਦਾ ਰੱਖੋ ਧਿਆਨ
ਅਜਿਹਾ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਖ਼ਿਲਾਫ਼ ਮੋਟਰ ਵ੍ਹੀਕਲ ਐਕਟ-1988 ਤਹਿਤ ਨਿਯਮਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8