ਰੋਡਵੇਜ਼ ਦੀ ''ਲਾਰੀ'', ਪਨਬੱਸ ਤੇ PRTC ਬੱਸਾਂ ਨੂੰ ਲੈ ਕੇ ਫਿਰ ਨਵਾਂ ਫਰਮਾਨ

Saturday, Mar 21, 2020 - 11:13 PM (IST)

ਚੰਡੀਗੜ੍ਹ : ਪੰਜਾਬ ਸਰਕਾਰ ਨੇ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਬੱਸਾਂ ਨੂੰ ਲੈ ਕੇ ਫਿਰ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ। ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਇਕ ਜਰੂਰੀ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਪੰਜਾਬ ਰੋਡਵੇਜ, ਪਨਬੱਸ ਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਚੋਣਵੇਂ ਰੂਟਾਂ 'ਤੇ ਐਤਵਾਰ ਨੂੰ ਨਹੀਂ ਚਲਾਈਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਰੇਲਵੇ ਵੱਲੋਂ ਵੀ ਜਨਤਾ ਕਰਫਿਊ ਦੇ ਮੱਦੇਨਜ਼ਰ ਰੇਲ ਸਰਵਿਸ ਬੰਦ ਕਰ ਦਿੱਤੀ ਗਈ ਹੈ। 22 ਮਾਰਚ ਦੀ ਰਾਤ 10 ਵਜੇ ਤਕ ਕੋਈ ਵੀ ਯਾਤਰੀ ਟਰੇਨ ਨਹੀਂ ਚੱਲੇਗੀ ਪਰ ਜੋ ਰੂਟ ਤੇ ਨਿਕਲ ਚੁੱਕੀ ਹੈ ਉਹ ਮੰਜ਼ਲ ਤੇ ਜਾ ਕੇ ਹੀ ਰੁਕੇਗੀ, ਰਸਤੇ ਵਿਚ ਕਿਸੇ ਵੀ ਗੱਡੀ ਨੂੰ ਨਹੀਂ ਖੜ੍ਹੀ ਕੀਤਾ ਜਾਵੇਗਾ।

ਉੱਥੇ ਹੀ, ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਨੇ ਕਿਹਾ ਕਿ 50 ਨਿਰਧਾਰਤ ਰੂਟਾਂ 'ਤੇ ਬੱਸ ਸੇਵਾਵਾਂ ਸੋਮਵਾਰ ਤੋਂ ਚਾਲੂ ਹੋਣਗੀਆਂ। ਉਨ੍ਹਾਂ ਅੱਗੇ ਨਿਰਦੇਸ਼ ਦਿੱਤੇ ਕਿ ਚਲਾਈਆਂ ਜਾ ਰਹੀਆਂ ਬੱਸਾਂ ਨੂੰ ਸਹੀ ਤਰ੍ਹਾਂ ਕੀਟਾਣੂ-ਮੁਕਤ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵਗੇ ਕਿ 50 ਫੀਸਦੀ ਤੋਂ ਵੱਧ ਸੀਟਾਂ ਨਾ ਭਰੀਆਂ ਹੋਣ ਅਤੇ ਯਾਤਰੀਆਂ ਦਰਮਿਆਨ ਸਹੀ ਦੂਰੀ ਬਣੀ ਰਹੇ।

ਸ੍ਰੀ ਮਤੀ ਸੁਲਤਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਰ ਜ਼ਰੂਰੀ ਯਾਤਰਾ ਤੋਂ ਬਚਣ ਅਤੇ ਸਿਰਫ ਐਮਰਜੈਂਸੀ ਦੌਰਾਨ ਹੀ ਘਰ ਤੋਂ ਬਾਹਰ ਜਾਣ ਕਿਉਂਕਿ ਇਸ ਨਾਲ ਭਿਆਨਕ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਿਚ ਸਹਾਇਤਾ ਮਿਲੇਗੀ। ਭਾਵੇਂ ਇਹ ਬਹੁਤ ਸਾਰੇ ਲੋਕਾਂ ਲਈ ਖਾਸ ਕਰਕੇ ਸਮਾਜ ਦੇ ਗਰੀਬ ਵਰਗਾਂ ਲਈ ਅਸੁਵਿਧਾ ਹੋ ਸਕਦੀ ਹੈ ਪਰ ਜਨਤਕ ਸੁਰੱਖਿਆ ਦੇ ਹਿੱਤ ਲਈ ਅਤੇ ਸਾਰੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਇਹ ਫੈਸਲਾ ਸਮੇਂ ਦੀ ਲੋੜ ਹੈ।


Sanjeev

Content Editor

Related News