ਦਾਜ ਦੀ ਮੰਗ ਖਾਤਰ ਘਰੋਂ ਕੱਢੀ ਨਵ-ਵਿਆਹੁਤਾ ਨੇ ਰੋ-ਰੋ ਲਗਾਈ ਇਨਸਾਫ ਦੀ ਗੁਹਾਰ (ਵੀਡੀਓ)

Friday, Jul 17, 2020 - 05:58 PM (IST)

ਅੰਮ੍ਰਿਤਸਰ (ਸੁਮਿਤ ਖੰਨਾ): ਫਰੀਦਾਬਾਦ ਤੋਂ ਆਈ ਇਕ ਵਿਆਹੁਤਾ ਅੱਜਕੱਲ੍ਹ ਅਜਨਾਲਾ 'ਚ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਦਰਅਸਲ ਰਾਮਾ ਨਾਂ ਦੀ ਕੁੜੀ ਫਰੀਦਾਬਾਦ 'ਚ ਇਕ ਨਿੱਜੀ ਕੰਪਨੀ 'ਚ 30000 ਮਹੀਨਾ ਕਮਾਉਂਦੀ ਸੀ, ਜਦੋਂ ਉਸ ਦਾ ਵਿਆਹ ਅੰਮ੍ਰਿਤਸਰ ਦੇ ਇਕ ਮੁੰਡੇ ਨਾਲ ਹੋਇਆ ਤਾਂ ਉਸ ਸਮੇਂ ਇਹ ਕਿਹਾ ਗਿਆ ਕਿ ਉਹ ਇਕ ਵੱਡੇ ਆੜਤੀ ਹਨ ਪਰ ਜਦੋਂ ਵਿਆਹ ਕਰਕੇ ਇੱਥੇ ਆਈ ਤਾਂ ਪਤਾ ਚੱਲਿਆ ਕਿ ਉਹ ਕੋਈ ਆੜ੍ਹਤੀ ਨਹੀਂ ਹੈ ਅਤੇ ਉਹ ਕਿਸੇ ਦੁਕਾਨ 'ਤੇ ਛੋਟੀ-ਮੋਟੀ ਨੌਕਰੀ ਕਰਦਾ ਹੈ।

ਇਹ ਵੀ ਪੜ੍ਹੋ:  ਬੱਚਿਆਂ ਲਈ ਦੁਆਵਾਂ ਮੰਗਣ ਵਾਲਾ ਪਿਓ ਹੀ ਬਣਿਆ ਪੁੱਤਰ ਦਾ ਕਾਤਲ

PunjabKesari

ਇੰਨਾ ਹੀ ਨਹੀਂ ਕੁੜੀ ਦਾ ਕਹਿਣਾ ਹੈ ਕਿ ਮੇਰੇ ਵਿਆਹ ਨੂੰ ਅਜੇ 2 ਮਹੀਨੇ ਹੀ ਹੋਏ ਸਨ ਕਿ ਉਸ ਦੇ ਸਹੁਰੇ ਪਰਿਵਾਰ ਨੇ ਉਸ ਨਾਲ ਕੁਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਬਾਅਦ ਮੁੰਡੇ ਵਾਲਿਆਂ ਨੇ ਦਾਜ ਲਿਆਉਣ ਦਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਕੁੜੀ ਦਾ ਕਹਿਣਾ ਹੈ ਕਿ ਉਸ ਦੇ ਪੇਕੇ ਪਰਿਵਾਰ ਨੇ 2 ਲੱਖ ਦਾ ਦਾਜ ਦਿੱਤਾ ਅਤੇ ਫਿਰ ਵੀ ਉਹ ਹੋਰ ਦਾਜ ਦੀ ਮੰਗ ਕਰ ਰਹੇ ਹਨ। ਇਸ ਵਾਰ ਉਸ ਨੇ ਦਾਜ ਲਿਆਉਣ ਲਈ ਮਨ੍ਹਾ ਕੀਤਾ ਤਾਂ ਉਸ ਦੇ ਪਤੀ ਨੇ ਉਸ ਨੂੰ ਨਸ਼ੀਲੀ ਖੁਆ ਦਿੱਤੀ ਅਤੇ ਉਸ ਦਾ ਸਾਰਾ ਸਾਮਾਨ ਲੈ ਕੇ ਫਰਾਰ ਹੋ ਗਿਆ। ਉਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਬੀਮਾਰ ਹਨ ਅਤੇ ਉਹ ਇੱਥੇ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ ਅਤੇ ਕਈ ਵਾਰ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕਰ ਚੁੱਕੀ ਹੈ ਅਤੇ ਉਸ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ ਹੈ।  ਕੁੜੀ ਦੀ ਸਿਰਫ ਇਹ ਹੀ ਮੰਗ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ।

ਇਹ ਵੀ ਪੜ੍ਹੋ:  ਫਾਜ਼ਿਲਕਾ ਦੀ ਇਸ ਲਾੜੀ ਨੇ ਕਈਆਂ ਨੂੰ ਪਾਇਆ ਪੜ੍ਹਨੇ, ਪਹਿਲਾਂ ਪਾਉਂਦੀ ਹੈ ਪਿਆਰ, ਫਿਰ...

PunjabKesari


author

Shyna

Content Editor

Related News