ਪੰਜਾਬ ਦੇ ਸਕੂਲਾਂ ਨੂੰ ਫਿਰ ਸਖ਼ਤ ਹਦਾਇਤਾਂ ਜਾਰੀ, ਕੀ ਕੁੱਝ ਕਰਨਾ ਪਵੇਗਾ, ਪੜ੍ਹੋ ਪੂਰੀ ਡਿਟੇਲ

Thursday, Mar 13, 2025 - 10:27 AM (IST)

ਪੰਜਾਬ ਦੇ ਸਕੂਲਾਂ ਨੂੰ ਫਿਰ ਸਖ਼ਤ ਹਦਾਇਤਾਂ ਜਾਰੀ, ਕੀ ਕੁੱਝ ਕਰਨਾ ਪਵੇਗਾ, ਪੜ੍ਹੋ ਪੂਰੀ ਡਿਟੇਲ

ਲੁਧਿਆਣਾ (ਵਿੱਕੀ) : ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੀ ਟੀਮ ਨੇ ਹਾਲ ਹੀ ’ਚ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇਅ-ਮੀਲ ’ਚ ਪਾਈਆਂ ਗਈਆਂ ਕਮੀਆਂ ਦਾ ਨੋਟਿਸ ਲਿਆ ਹੈ। ਇਸੇ ਕਰ ਕੇ ਕਮਿਸ਼ਨ ਨੇ ਸੂਬੇ ਦੇ ਸਕੂਲਾਂ ’ਚ ਮਿਡ-ਡੇਅ-ਮੀਲ ਦੀ ਗੁਣਵੱਤਾ ’ਚ ਸੁਧਾਰ ਲਈ ਸਖ਼ਤ ਕਦਮ ਚੁੱਕੇ ਹਨ। ਕਮਿਸ਼ਨ ਨੇ ਮਿਡ-ਡੇਅ-ਮੀਲ ਨੂੰ ਸਵੱਛ, ਪੌਸ਼ਟਿਕ ਅਤੇ ਸੁਰੱਖਿਅਤ ਬਣਾਉਣ ਲਈ ਸਿੱਖਿਆ ਵਿਭਾਗ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।

ਇਹ ਵੀ ਪੜ੍ਹੋ : ਡੇਰਾ ਬਿਆਸ ਜਾਣ ਵਾਲੀ ਸੰਗਤ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ’ਚ ਮਿਡ-ਡੇਅ-ਮੀਲ ਸਕੀਮ ਦੀ ਜਾਂਚ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ। ਕਮਿਸ਼ਨ ਨੇ ਸਾਰੇ ਸਕੂਲ ਮੁਖੀਆਂ ਨੂੰ ਇਨ੍ਹਾਂ ਹਦਾਇਤਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਲਗਾਤਾਰ ਸਕੂਲਾਂ ਦਾ ਦੌਰਾ ਕਰ ਕੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣਗੇ। ਇਸ ਕਦਮ ਦਾ ਮਕਸਦ ਬੱਚਿਆਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ਅਤੇ ਸਿੱਖਿਆ ’ਤੇ ਸਕਾਰਾਤਮਕ ਪ੍ਰਭਾਵ ਪਵੇਗਾ।

ਇਹ ਵੀ ਪੜ੍ਹੋ : ਪੰਜਾਬੀਓ ਖ਼ਤਰਨਾਕ ਬੀਮਾਰੀ ਤੋਂ ਸਾਵਧਾਨ! ਨਾ ਪੀਓ ਟੂਟੀਆਂ ਦਾ ਪਾਣੀ, ਜਾਰੀ ਹੋਏ ਸਖ਼ਤ ਹੁਕਮ
ਇਨ੍ਹਾਂ ਹਦਾਇਤਾਂ ਦੀ ਕਰਨੀ ਹੋਵੇਗੀ ਪਾਲਣਾ
ਰਸੋਈਏ ਨੂੰ ਸਾਫ਼ ਕੱਪੜੇ ਪਾਉਣੇ ਹੋਣਗੇ, ਸਿਰ ਢੱਕਣਾ ਹੋਵੇਗਾ ਅਤੇ ਹੱਥ ਚੰਗੀ ਤਰ੍ਹਾਂ ਧੋਣੇ ਹੋਣਗੇ।
ਖਾਣਾ ਪਕਾਉਣ ਵਾਲੇ ਸਟਾਫ਼ ਨੂੰ ਆਪਣੇ ਨਹੁੰ ਕੱਟਣ ਅਤੇ ਸਾਫ਼ ਕਰਨ ਦੀਆਂ ਹਦਾਇਤਾਂ।
ਸਮੇਂ-ਸਮੇਂ ’ਤੇ ਸਟਾਫ਼ ਦਾ ਮੈਡੀਕਲ ਚੈੱਕਅਪ ਕਰਵਾਉਣਾ ਲਾਜ਼ਮੀ ਹੈ।
ਅੱਗ ਬੁਝਾਉਣ ਲਈ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ’ਤੇ ਪਾਬੰਦੀ।
ਕਮਿਸ਼ਨ ਦੇ ਹੈਲਪਲਾਈਨ ਨੰਬਰ ਅਤੇ ਵੈੱਬਸਾਈਟ ਬਾਰੇ ਜਾਣਕਾਰੀ ਵਾਲੇ ਬੈਨਰ ਲਗਾਉਣ ਲਈ ਹਦਾਇਤਾਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News