ਦਫ਼ਤਰਾਂ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਹਿਦਾਇਤਾਂ, ਜਾਣੋ ਕੀ ਹਨ ਨਿਯਮ

Friday, Jun 05, 2020 - 01:44 PM (IST)

ਨਵੀਂ ਦਿੱਲੀ — ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਜਿਥੇ ਧਾਰਮਿਕ ਸਥਾਨਾਂ, ਸ਼ਾਪਿੰਗ ਮਾਲ, ਰੈਸਟੋਰੈਂਟ ਅਤੇ ਹੋਟਲ ਆਦਿ ਖੋਲ੍ਹਣ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ। ਉਥੇ ਹੀ ਦਫ਼ਤਰਾਂ ਲਈ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ 8 ਜੂਨ ਤੋਂ ਸਰਕਾਰ ਪਹਿਲੇ ਪੜਾਅ 'ਚ ਸ਼ਾਪਿੰਗ ਮਾਲ ਅਤੇ ਹੋਟਲ ਆਦਿ ਖੋਲ੍ਹ ਰਹੀ ਹੈ। ਇਸ ਦੇ ਨਾਲ ਹੀ ਦਫ਼ਤਰਾਂ ਲਈ ਐਸਓਪੀ ਜਾਰੀ ਕਰਕੇ ਕਿਹਾ ਗਿਆ ਹੈ ਕਿ ਕੋਵਿਡ-19 ਤੋਂ ਪ੍ਰਭਾਵਿਤ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਖੇਤਰ ਦੇ ਵਾਇਰਸ ਪ੍ਰਭਾਵ ਮੁਕਤ ਹੋਣ ਤੱਕ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਮਿਆਦ ਨੂੰ ਛੁੱਟੀ ਨਹੀਂ ਗਿਣਿਆ ਜਾਵੇਗਾ।

 

 

ਨਵੇਂ ਨਿਯਮ

  • ਜੇਕਰ ਕਿਸੇ ਦਫ਼ਤਰ ਵਿਚ ਕੋਵਿਡ-19 ਦੇ ਇਕ ਜਾਂ ਦੋ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਪੂਰੇ ਦਫ਼ਤਰ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਹੈ। ਇਸ ਨੂੰ ਵਾਇਰਸ ਮੁਕਤ ਕੀਤੇ ਜਾਣ ਦੇ ਬਾਅਦ ਕੰਮ ਫਿਰ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ।
  • ਜੇਕਰ ਕੋਵਿਡ-19 ਦੇ ਜ਼ਿਆਦਾ ਮਾਮਲੇ ਸਾਹਮਣੇ ਆ ਜਾਂਦੇ ਹਨ ਤਾਂ ਪੂਰੇ ਦਫ਼ਤਰੀ ਕੰਪਲੈਕਸ ਨੂੰ 48 ਘੰਟਿਆਂ ਲਈ ਬੰਦ ਕਰਨਾ ਹੋਵੇਗਾ। ਉਸ ਸਮੇਂ ਦੌਰਾਨ ਸਾਰੇ ਕਾਮੇ ਘਰੋਂ ਹੀ ਕੰਮ ਕਰਨਗੇ। 
  • ਕੰਟੇਨਮੈਂਟ ਜ਼ੋਨ ਵਿਚ ਇਲਾਜ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੇ ਦਫਤਰ ਬੰਦ ਰਹਿਣਗੇ।
  • ਹੱਥਾਂ ਦੀ ਸਫਾਈ ਲਈ ਸੈਨੇਟਾਈਜ਼ਰ ਮਸ਼ੀਨ ਅਤੇ ਸਰੀਰ ਦੇ ਤਾਪਮਾਨ ਦੀ ਜਾਂਚ ਕਰਨ ਲਈ ਉਚਿਤ ਮਸ਼ੀਨ ਦਾ ਦਫਤਰ ਦੇ ਅੰਦਰ ਦਾਖਲ ਹੁੰਦੇ ਸਾਰ ਹੀ ਉਚਿਤ ਪ੍ਰਬੰਧ ਹੋਣਾ ਲਾਜ਼ਮੀ ਹੈ।
  • ਬਿਨਾਂ ਕਿਸੇ ਲੱਛਣ ਵਾਲੇ ਕਾਮੇ ਨੂੰ ਹੀ ਦਫ਼ਤਰ ਅੰਦਰ ਦਾਖ਼ਲ ਹੋਣ ਅਤੇ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦਫ਼ਤਰ ਅੰਦਰ ਚਿਹਰਾ ਢੱਕ ਕੇ ਜਾਂ ਮਾਸਕ ਲਗਾ ਕੇ ਕੰਮ ਕਰਨਾ ਲਾਜ਼ਮੀ ਹੋਵੇਗਾ।
  • ਦਫ਼ਤਰ ਵਿਚ ਕੰਮ ਦੌਰਾਨ ਦੋ ਕਾਮਿਆਂ ਵਿਚਕਾਰ ਉਚਿਤ ਵਿੱਥ ਹੋਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ: 8 ਜੂਨ ਤੋਂ ਖੁੱਲ੍ਹ ਰਹੇ ਹਨ ਮਾਲ-ਰੈਸਟੋਰੈਂਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ SOPs


Harinder Kaur

Content Editor

Related News