ਪੰਜਾਬ ''ਚ ਗਰੀਬੀ ਕਾਰਨ ਪੜ੍ਹਾਈ ਛੱਡ ਰਹੇ ਬੱਚਿਆਂ ਲਈ ਵੱਡੀ ਖੁਸ਼ਖਬਰੀ

10/07/2015 1:53:12 PM

ਚੰਡੀਗੜ੍ਹ-ਪੂਰੇ ਪੰਜਾਬ ''ਚ ਅਣਗਿਣਤ ਬੱਚੇ ਅਜਿਹੇ ਹਨ, ਜੋ ਆਪਣੇ ਪਰਿਵਾਰ ਦੀ ਗਰੀਬੀ ਦੇਖ ਕੇ ਪੜ੍ਹਾਈ ਛੱਡਣ ਲਈ ਮਜਬੂਰ ਹੋ ਜਾਂਦੇ ਹਨ ਪਰ ਹੁਣ ਇਨ੍ਹਾਂ ਬੱਚਿਆਂ ਲਈ ਸਰਕਾਰ ਇਕ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ ਕਿਉਂਕਿ ਪੂਰੇ ਪੰਜਾਬ ਦੇ ਕਈ ਜ਼ਿਲਿਆਂ ''ਚ 11 ਸਰਕਾਰੀ ਕਾਲਜ ਖੁੱਲ੍ਹਣ ਜਾ ਰਹੇ ਹਨ।
ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਉੱਚ ਸਿੱਖਿਆ ਦੇਣ ਲਈ ਕਾਲਜ ਖੋਲ੍ਹਣ ਦਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਸੈਸ਼ਨ 2016-17 ''ਚ ਸ਼ੁਰੂ ਹੋ ਜਾਵੇਗਾ।  ਉਨ੍ਹਾਂ ਕਿਹਾ ਕਿ 11 ਸਰਕਾਰੀ ਡਿਗਰੀ ਕਾਲਜ ਪਠਾਨਕੋਟ, ਫਿਰੋਜਪੁਰ, ਧਰਮਕੋਟ, ਸੁਜਾਨਪੁਰ, ਬਹਾਦਰਗੜ੍ਹ (ਮਾਨਸਾ), ਫਿਲੌਰ, ਮੂਨ, ਕਿਸ਼ਨਕੋਟ (ਗੁਰਦਾਸਪੁਰ), ਬਰਨਾਲਾ, ਨਕੋਦਰ ਅਤੇ ਧੁਰੀ ''ਚ ਖੋਲ੍ਹੇ ਜਾ ਰਹੇ ਹਨ। ਇਸ ਤੋਂ ਬਾਅਦ ਸਰਕਾਰ ਜਲਦੀ ਹੀ ਕੁੜੀਆਂ ਲਈ ਸਰਕਾਰੀ ਕਾਲਜ ਵੀ ਖੋਲ੍ਹਣ ਜਾ ਰਹੀ ਹੈ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News