ਜਲੰਧਰ: ਫੁੱਲਾਂ ਵਰਗੀ ਨਵਜਨਮੀ ਬੱਚੀ ਨੂੰ ਪੰਘੂੜੇ 'ਚ ਛੱਡ ਗਏ ਰਈਸਜ਼ਾਦੇ, ਟੁੱਟੀ ਸਾਹਾਂ ਦੀ ਡੋਰ

Monday, Jun 28, 2021 - 10:19 PM (IST)

ਜਲੰਧਰ: ਫੁੱਲਾਂ ਵਰਗੀ ਨਵਜਨਮੀ ਬੱਚੀ ਨੂੰ ਪੰਘੂੜੇ 'ਚ ਛੱਡ ਗਏ ਰਈਸਜ਼ਾਦੇ, ਟੁੱਟੀ ਸਾਹਾਂ ਦੀ ਡੋਰ

ਲਾਂਬੜਾ (ਮਾਹੀ, ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਬਾਦਸ਼ਾਹਪੁਰ ਵਿਖੇ ਸਥਿਤ ਇਕ ਯੂਨੀਕ ਹੋਮ ਦੇ ਗੇਟ ਦੇ ਬਾਹਰ ਅਣਪਛਾਤੇ 2 ਔਰਤਾਂ ਅਤੇ 1 ਵਿਅਕਤੀ ਵੱਲੋਂ ਨਵਜਨਮੀ ਬੱਚੀ ਨੂੰ ਛੱਡ ਕੇ ਫਰਾਰ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਘਟਨਾ ਦੀ ਜਾਣਕਾਰੀ ਯੂਨੀਕ ਹੋਮ ਦੇ ਚੇਅਰਮੈਨ ਵੱਲੋਂ ਥਾਣਾ ਲਾਂਬੜਾ ਦੀ ਪੁਲਸ ਨੂੰ ਦਿੱਤੀ ਗਈ, ਸੂਚਨਾ ਮਿਲਦੇ ਹੀ ਇੰਚਾਰਜ ਸੁਖਦੇਵ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕੀਤੀ। ਫੁੱਲਾਂ ਵਰਗੀ ਉਕਤ ਬੱਚੀ ਨੇ ਚਿੱਟੇ ਅਤੇ ਗੁਲਾਬੀ ਰੰਗ ਫੁੱਲਾਂ ਵਾਲੀ ਫਰਾਕ ਪਾਈ ਹੋਈ ਸੀ। ਪੰਘੂੜੇ 'ਚ ਪਈ ਬਿਲਕੁਲ ਹੀ ਬੇਸੁਧ ਸੀ। ਉਕਤ ਬੱਚੀ ਨੂੰ ਸਭ ਤੋਂ ਪਹਿਲਾਂ ਗੇਟ ਮੈਨ ਗੁਲਾਬ ਚੰਦ ਨੇ ਵੇਖਿਆ ਸੀ, ਜਿਸ ਨੇ ਬਾਅਦ ਇਸ ਦੀ ਜਾਣਕਾਰੀ ਪ੍ਰਕਾਸ਼ ਕੌਰ ਨੂੰ ਦਿੱਤੀ। 

ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭਰਾ ਨੂੰ ਵਟਸਐਪ 'ਤੇ ਭੇਜੀ ਸੀ ਲੋਕੇਸ਼ਨ

PunjabKesari

ਜਾਣਕਾਰੀ ਦਿੰਦੇ ਹੋਏ ਥਾਣਾ ਲਾਂਬੜਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਚਿੱਟੇ ਰੰਗ ਦੀ ਕਾਰ ਵਿਚ 2 ਔਰਤਾਂ ਅਤੇ 1 ਵਿਅਕਤੀ ਯੂਨੀਕ ਹੋਮ ਦੇ ਬਾਹਰ ਇਕ ਨਵਜਨਮੀ ਬੱਚੀ ਨੂੰ ਛੱਡ ਕੇ ਫਰਾਰ ਹੋ ਗਏ ਹਨ। ਉਸ ਨੇ ਦੱਸਿਆ ਕਿ ਯੂਨੀਕ ਹੋਮ ਦੇ ਚੇਅਰਮੈਨ ਨਵਜਨਮੀ ਬੱਚੀ ਨੂੰ ਆਪਣੀ ਕਾਰ ਵਿਚ ਲੈ ਕੇ ਇਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਨਵਜਨਮੀ ਬੱਚੀ ਦੀ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਜਲੰਧਰ ਦੇ ਦਿੱਤੀ ਸੀ, ਜਿਸ ਨੂੰ 72 ਘੰਟਿਆਂ ਲਈ ਮੁਰਦਾਘਰ ਵਿਚ ਰੱਖਿਆ। ਦੂਜੇ ਪਾਸੇ ਪੁਲਸ ਨੇ ਨਵਜਨਮੀ ਬੱਚੀ ਨੂੰ ਯੂਨੀਕ ਹੋਮ ਦੇ ਬਾਹਰ ਛੱਡਣ ਵਾਲੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਲਾਂਬੜਾ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਨੇੜਲੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਬਹੁਤ ਜਲਦੀ ਪੁਲਸ ਦੀ ਹਿਰਾਸਤ ਵਿਚ ਹੋਣਗੇ।

ਇਹ ਵੀ ਪੜ੍ਹੋ: ਪਰਿਵਾਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, ਟੋਏ 'ਚ ਡਿੱਗਣ ਕਾਰਨ 9 ਮਹੀਨਿਆਂ ਦੇ ਬੱਚੇ ਦੀ ਦਰਦਨਾਕ ਮੌਤ

PunjabKesari

ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀ ਯੂਨੀਕ ਮਾਂ ਵੀ ਹੋ ਗਈ ਭਾਵੁਕ 
ਅਨਾਥ ਬੱਚੀਅਆਂ ਨੂੰ ਯੂਨੀਕ ਹੋਮ ਵਿਚ ਪਾਲਣ ਵਾਲੀ ਬੀਬੀ ਪ੍ਰਕਾਸ਼ ਕੌਰ ਨੇ ਆਪਣੀ ਗੋਦ ’ਚ ਰੱਖ ਕੇ 6 ਕਿਲੋਮੀਟਰ ਦਾ ਸਫ਼ਰ ਕਰਕੇ ਉਸ ਨੂੰ ਦੋਆਬਾ ਹਸਪਤਾਲ ਪਹੁੰਚਾਇਆ। ਉਹ ਵੀ ਬੱਚੀ ਨੂੰ ਵੇਖ ਕੇ ਬੇਹੱਦ ਭਾਵੁਕ ਹੋ ਗਈ। ਉਨ੍ਹਾਂ ਨੂੰ ਦੁੱਖ ਹੈ ਕਿ ਬੱਚੀ ਜੇਕਰ ਉਥੇ ਪਹੁੰਚ ਹੀ ਗਈ ਸੀ ਤਾਂ ਕੁਝ ਦੇਰ ਤੱਕ ਹੋਰ ਸਾਹ ਚੱਲਦੇ ਰਹਿੰਦੇ ਤਾਂ ਉਹ ਬੱਚੀ ਨੂੰ ਬਚਾ ਸਕਦੇ ਸ ਪਰ ਅਫ਼ਸੋਸ ਬੱਚੀ ਦੇ ਸਾਹ ਰੁਕ ਚੁੱਕੇ ਸਨ।  ਲਾਂਬੜਾ ਪੁਲਸ ਨੇ ਕੇਸ ’ਚ ਸੈਕਸ਼ਨ 318 ਲਗਾਈ ਹੈ। ਇਸ ’ਚ ਦੋ ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਲਾਸ਼ ਨੂੰ ਖੁਰਦ ਕਰਨ ਦੇ ਮਾਮਲਿਆਂ ਇਹ ਧਾਰਾ ਲਗਾਈ ਜਾਂਦੀ ਹੈ। ਜੇਕਰ ਪੋਸਟਮਾਰਟਮ ਵਿਚ ਡਾਕਟਰਾਂ ਨੂੰ ਜੇਕਰ ਕੋਈ ਗੜਬੜੀ ਮਿਲਦੀ ਹੈ ਤਾਂ ਪੁਲਸ 302 ਦੇ ਤਹਿਤ ਮਾਮਲੇ ਦਰਜ ਕਰ ਸਕਦੀ ਹੈ। 

ਇਹ ਵੀ ਪੜ੍ਹੋ: ਜਲੰਧਰ ’ਚ ਭਿਆਨਕ ਹਾਦਸਾ: ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਝੁਲਸਿਆ 13 ਸਾਲਾ ਮੁੰਡਾ, ਲੱਗੀ ਅੱਗ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News