ਫਿਲੌਰ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ, ਕੱਪੜੇ ’ਚ ਬੰਨ੍ਹ ਕੇ ਸੁੱਟਿਆ ਨਵਜਨਮਿਆ ਬੱਚਾ
Wednesday, Jul 28, 2021 - 06:44 PM (IST)
ਜਲੰਧਰ/ਫਿਲੌਰ (ਭਾਖੜੀ)— ਫਿਲੌਰ ਦੇ ਨੇੜਲੇ ਪਿੰਡ ਲਾਂਦੜਾ ’ਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਅੱਜ ਸਵੇਰੇ ਬਰਸਾਤ ਦੌਰਾਨ ਕੱਪੜੇ ’ਚ ਬੰਨ੍ਹ ਕੇ ਨਵਜਨਮੇ ਬੱਚੇ ਨੂੰ ਪਾਇਆ ਗਿਆ। ਪਿੰਡ ਦੇ ਕਿਸੇ ਵਾਸੀ ਨੇ ਜਦੋਂ ਕੱਪੜੇ ਨੂੰ ਵੇਖਿਆ ਤਾਂ ਉਸ ਨੂੰ ਸ਼ੱਕ ਹੋਣ ’ਤੇ ਤੁਰੰਤ ਇਸ ਦੀ ਸੂਚਨਾ ਮੌਕੇ ’ਤੇ ਸਥਾਨਕ ਪੁਲਸ ਨੂੰ ਦਿੱਤੀ ਗਈ। ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਨੇ ਵੇਖਿਆ ਕਿ ਕੱਪੜੇ ’ਚ ਨਵਜਨਮਿਆ ਬੱਚਾ ਸੀ, ਜਿਸ ਨੂੰ ਤੁਰੰਤ ਨਜ਼ੀਦੀਕੀ ਪਿੰਡ ਦੇ ਹਸਪਤਾਲ ’ਚ ਲਿਜਾਇਆ ਗਿਆ।
ਇਹ ਵੀ ਪੜ੍ਹੋ: ਕੈਪਟਨ ਇਨ ਐਕਸ਼ਨ, ਸਾਬਕਾ ਸੈਨਿਕਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਡਾਕਟਰਾਂ ਮੁਤਾਬਕ ਕਰੀਬ 6 ਮਹੀਨੇ ’ਚ ਜਨਮੇ ਇਸ ਬੱਚੇ ਦੀ ਧੜਕਣ 30 ਫ਼ੀਸਦੀ ਤੱਕ ਚੱਲ ਰਹੀ ਹੈ। ਨਵਜਨਮਿਆ ਬੱਚਾ ਕਰੀਬ ਅੱਧੇ ਘੰਟੇ ਦੀ ਬਰਸਾਤ ’ਚ ਸੜਕ ’ਤੇ ਪਿਆ ਰਿਹਾ। ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਇੰਚਾਰਜ ਇੰਸੈਪਕਟਰ ਸੰਜੀਵ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਘਟਨਾ ਦੇ ਸਬੰਧ ’ਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ, ਜਲਦੀ ਹੀ ਦੋਸ਼ੀ ਨੂੰ ਵੀ ਗਿ੍ਰਫ਼ਤਾਰ ਕੀਤਾ ਜਾਵੇਗਾ। ਪਿੰਡ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸਰਹੱਦੋਂ ਪਾਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਤ, ਵਿਆਹ ਦੇ 6 ਦਿਨਾਂ ਬਾਅਦ ਹੀ ਪ੍ਰੇਮੀ-ਪ੍ਰੇਮਿਕਾ ਨੂੰ ਮਿਲੀ ਦਰਦਨਾਕ ਮੌਤ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ