2 ਮਹੀਨਿਆਂ ਤੋਂ ਨਵਾਂ ਬੀ. ਡੀ. ਪੀ. ਓ. ਨਾ ਆਉਣ ਕਾਰਨ ਲੋਕ ਪ੍ਰੇਸ਼ਾਨ

01/19/2018 12:29:37 AM

ਸ੍ਰੀ ਹਰਗੋਬਿੰਦਪੁਰ,   (ਬੱਬੂ, ਬਾਬਾ)-  ਸ੍ਰੀ ਹਰਗੋਬਿੰਦਪੁਰ ਬਲਾਕ ਵਿਖੇ 2 ਮਹੀਨਿਆਂ ਤੋਂ ਨਵਾਂ ਬੀ. ਡੀ. ਪੀ. ਓ. ਨਾ ਆਉਣ ਕਾਰਨ ਇਸ ਨਾਲ ਲੱਗਦੇ 102 ਪਿੰਡਾਂ ਦੇ ਲੋਕ ਤੇ 10 ਪੰਚਾਇਤ ਸਕੱਤਰ ਪ੍ਰੇਸ਼ਾਨ ਹਨ। ਇਹ ਜਾਣਕਾਰੀ ਕਾਮਰੇਡ ਸੁਰਜੀਤ ਸਿੰਘ ਸਕੱਤਰ ਜਮਹੂਰੀ ਕਿਸਾਨ ਸਭਾ ਨੇ ਪੱਤਰਕਾਰਾਂ ਨੂੰ ਦਿੱਤੀ।
ਕਾਮਰੇਡ ਨੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਗ੍ਰਾਂਟਾਂ ਦੇ ਚੈੱਕ ਵੀ ਸਰਕਾਰ ਵੱਲੋਂ ਆਉਣੇ ਹਨ ਪਰ ਬੀ. ਡੀ. ਪੀ. ਓ. ਤੋਂ ਬਿਨਾਂ ਸਾਰੇ ਬਲਾਕ ਦਾ ਕੰਮ ਕਿਵੇਂ ਚੱਲੇਗਾ।ਉਨ੍ਹਾਂ ਸਾਥੀਆਂ ਸਮੇਤ ਸਰਕਾਰ ਤੋਂ ਮੰਗ ਕੀਤੀ ਕਿ ਬਲਾਕ ਸ੍ਰੀ ਹਰਗੋਬਿੰਦਪੁਰ ਵਿਖੇ ਤੁਰੰਤ ਨਵਾਂ ਬੀ. ਡੀ. ਪੀ. ਓ. ਭੇਜਿਆ ਜਾਵੇ ਤਾਂ ਜੋ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਸਕਣ। ਇਸ ਮੌਕੇ ਬਿਸ਼ੰਬਰ ਸਿੰਘ, ਮਹਿੰਦਰ ਸਿੰਘ ਗਾਂਧੀ, ਦਲੇਰ ਸਿੰਘ, ਹਰੀ ਸਿੰਘ, ਸਾਧਾ ਸਿੰਘ ਆਦਿ ਹਾਜ਼ਰ ਸਨ।


Related News