6 ਦਿਨ ਪਹਿਲਾਂ ਰੱਖੇ ਨੇਪਾਲੀ ਨੌਕਰਾਂ ਦਾ ਕਾਰਾ, ਗੱਡੀ ਸਣੇ ਕੀਤੀ ਲੱਖਾਂ ਦੀ ਚੋਰੀ (ਤਸਵੀਰਾਂ)

Monday, Dec 16, 2019 - 12:41 PM (IST)

6 ਦਿਨ ਪਹਿਲਾਂ ਰੱਖੇ ਨੇਪਾਲੀ ਨੌਕਰਾਂ ਦਾ ਕਾਰਾ, ਗੱਡੀ ਸਣੇ ਕੀਤੀ ਲੱਖਾਂ ਦੀ ਚੋਰੀ (ਤਸਵੀਰਾਂ)

ਅੰਮਿ੍ਤਸਰ (ਅਵਦੇਸ਼) - ਅੰਮਿ੍ਤਸਰ ਦੇ ਵਾਈਟ ਇਵੈਨਿਊ ਕੋਠੀ ਨੰਬਰ-69 ’ਚ 6 ਦਿਨ ਪਹਿਲਾਂ ਰੱਖੇ ਨੇਪਾਲੀ ਨੌਕਰ ਅਤੇ ਨੌਕਰਾਣੀ ਵਲੋਂ ਲੱਖਾਂ ਰੁਪਏ ਦੀ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਆਪਣੇ ਸਾਥਿਆਂ ਸਣੇ ਇਸ ਘਟਨਾ ਨੂੰ ਅੰਜਾਮ ਦਿੰਦੇ ਹੋਏ ਬਹੁਤ ਸਾਰੇ ਗਹਿਣੇ, ਇਕ ਰਿਵਾਲਵਰ, 3 ਮੋਬਾਇਲ ਫੋਨ, 17 ਲੱਖ ਰੁਪਏ ਦਾ ਕੈਸ਼ ਅਤੇ ਜਾਂਦੇ ਹੋਏ ਮਾਲਕ ਦੀ ਇਨੋਵਾ ਗੱਡੀ ’ਤੇ ਵੀ ਹੱਥ ਸਾਫ ਕਰ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਰਵੀ ਅਰੌੜਾ ਨੇ ਦੱਸਿਆ ਕਿ ਉਕਤ ਨੇਪਾਲੀ ਚੋਰ ਉਨ੍ਹਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕਰਦੇ ਹੋਏ ਆਪਣੇ ਸਾਥੀਆਂ ਨਾਲ ਮਿਲ ਕੇ ਚੋਰੀ ਕਰਕੇ ਗਏ ਹਨ। ਚੋਰੀ ਦੌਰਾਨ ਉਨ੍ਹਾਂ ਨੇ ਘਰ ਦੇ ਬਹੁਤ ਸਾਰੇ ਸਾਮਾਨ ਦੀ ਭੰਨ-ਤੋੜ ਵੀ ਕਰ ਦਿੱਤੀ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਚੋਰ ਚੋਰੀ ਕੀਤੀ ਇਨੋਵਾ ਗੱਡੀ ਨੂੰ ਪੈਂਚਰ ਹੋਣ ਕਾਰਨ ਧਾਲੀਵਾਲ ਛੱਡ ਗਏ ਹਨ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ। ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।  

PunjabKesari

ਐੱਸ.ਐੱਚ.ਓ. ਮਨਜੀਤ ਸਿੰਘ ਧਾਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 1 ਵਜੇ ਕੰਟਰੋਲ ਨੰਬਰ ਤੋਂ ਫੋਨ ਆਇਆ ਸੀ ਕਿ ਤੁਹਾਡੇ ਇਲਾਕੇ ਦੀ ਇਕ ਗੱਡੀ ਇਸ ਵਾਲੇ ਪਾਸੇ ਤੋਂ ਲੰਘ ਕੇ ਗਈ ਹੈ। ਗੱਡੀ ਪੈਂਚਰ ਹੋਣ ਕਰਨ ਚੋਰ ਇਸ ਨੂੰ ਲਹਿਲਾ ਪਿੰਡ ਛੱਡ ਗਏ ਸਨ, ਜਿਸ ਨੂੰ ਉਨ੍ਹਾਂ ਨੇ ਰਾਤ ਢਾਈ ਵਜੇ ਦੇ ਕਰੀਬ ਜਾ ਕੇ ਕਬਜ਼ੇ ’ਚ ਲੈ ਲਿਆ।

PunjabKesari

 


author

rajwinder kaur

Content Editor

Related News