ਸੈਰ-ਸਪਾਟੇ ''ਤੇ ਨਿਕਲੇ ਮਾਲਕ ਦਾ ਘਰ ''ਸਾਫ'' ਕਰ ਗਿਆ ਨੇਪਾਲੀ ਕੁੱਕ

09/15/2019 10:06:40 PM

ਫਗਵਾੜਾ (ਹਰਜੋਤ)-ਅਰਬਨ ਅਸਟੇਟ ਖੇਤਰ 'ਚ ਇਕ ਕੋਠੀ 'ਚ ਕੰਮ ਕਰਦੇ ਨੌਕਰ ਵੱਲੋਂ ਹੋਰ ਵਿਅਕਤੀਆਂ ਨਾਲ ਮਿਲ ਕੇ ਆਪਣੇ ਹੀ ਮਾਲਕ ਦੀ ਕੋਠੀ 'ਚ ਲੱਖਾਂ ਰੁਪਏ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਘਰ ਮਾਲਕ ਅਵਨਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਕਾਨ ਨੰਬਰ 516 ਅਰਬਨ ਅਸਟੇਟ ਜੋ ਕਿ 14 ਸਤੰਬਰ ਨੂੰ ਦੁਪਹਿਰ ਕਰੀਬ 1 ਵਜੇ ਆਪਣੇ ਪਰਿਵਾਰ ਸਮੇਤ ਘੁੰਮਣ ਲਈ ਪਾਲਮਪੁਰ ਹਿਮਾਚਲ ਪ੍ਰਦੇਸ਼ ਵਿਖੇ ਗਏ ਹੋਏ ਸੀ ਅਤੇ ਇਨ੍ਹਾਂ ਦਾ ਨੌਕਰ ਕਿਰਨ ਸਿੰਘ ਜੋ ਕਿ ਘਰ 'ਚ ਸੀ। ਉਨ੍ਹਾਂ ਦੱਸਿਆ ਕਿ ਇਹ ਨੌਕਰ 11 ਸਤੰਬਰ ਨੂੰ ਹੀ ਘਰ 'ਚ ਬਤੌਰ ਕੁੱਕ ਨਵਾਂ ਰੱਖਿਆ ਸੀ।

PunjabKesari

ਉਕਤ ਕੁੱਕ ਨੇ ਹੋਰ 3-4 ਵਿਅਕਤੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਕੰਧ ਟੱਪਾ ਕੇ ਕੋਠੀ ਦੇ ਅੰਦਰ ਵਾੜ੍ਹ ਦਿੱਤਾ ਅਤੇ ਉਨ੍ਹਾਂ ਨੂੰ ਖੁਦ ਕਮਰੇ ਦੀਆਂ ਚਾਬੀਆਂ ਦੇ ਦਿੱਤੀਆਂ ਜਿਨ੍ਹਾਂ ਨੇ ਸੰਬਲ ਆਤੇ ਪੇਚਕਸ ਨਾਲ ਅੰਦਰ ਦੇ ਤਾਲੇ ਤੋੜ ਕੇ ਘਰ 'ਚ ਪਈ 3 ਲੱਖ ਰੁਪਏ ਦੀ ਨਕਦੀ, ਚਾਰ ਲੈਪਟਾਪ, 4 ਘੜੀਆਂ, ਇਕ ਸੋਨੇ ਦੀ ਚੇਨ ਅਤੇ ਇਕ ਤੋਲੇ ਦਾ ਕੜ੍ਹਾ ਲੈ ਕੇ ਫ਼ਰਾਰ ਹੋ ਗਏ।

PunjabKesari

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਆਪਣੇ ਹੀ ਪਰਿਵਾਰ ਦੀਆਂ ਕੋਠੀਆਂ ਨਾਲ-ਨਾਲ ਹਨ ਅਤੇ ਇਕ ਕੋਠੀ 'ਚ ਨੌਕਰਾਂ ਲਈ ਕਮਰਾ ਬਣਾਇਆ ਹੋਇਆ ਹੈ ਜਦੋਂ ਇਨ੍ਹਾਂ ਦੇ ਪਰਿਵਾਰ ਦੇ ਦੂਸਰੇ ਨੌਕਰ ਸਚਿਨ ਨੇ ਰਾਤ ਨੂੰ ਦੇਖਿਆ ਕਿ ਕੁੱਕ ਕਿਰਨ ਕਿੱਥੇ ਹੈ ਤਾਂ ਉਹ ਗਾਇਬ ਸੀ ਜਦੋਂ ਉਸ ਨੇ ਕੋਠੀ 'ਚ ਜਾ ਕੇ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਗਾਇਬ ਸੀ।

PunjabKesari

ਜਿਸ ਦੀ ਸੂਚਨਾ ਉਸ ਨੇ ਸਵੇਰੇ ਕਰੀਬ 3 ਵਜੇ ਡਾ. ਅਵਨਿੰਦਰ ਸਿੰਘ ਨੂੰ ਦਿੱਤੀ ਜਿਸ ਨੇ ਜਦੋਂ ਆ ਕੇ ਦੇਖਿਆ ਤਾਂ ਸਾਰਾ ਸਾਮਾਨ ਗਾਇਬ ਸੀ। ਘਟਨਾ ਦੀ ਸੂਚਨਾ ਸਿਟੀ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਜਾ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਅਤੇ ਨੌਕਰ ਵੱਲੋਂ ਕੀਤੀ ਸਾਰੀ ਕਾਰਵਾਈ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਸੀ।\

PunjabKesari

ਪੁਲਸ ਨੇ ਫ਼ੁਟੇਜ ਦੇ ਆਧਾਰ 'ਤੇ ਨੌਕਰ ਕਿਰਨ ਸਿੰਘ ਪੁੱਤਰ ਭੀ ਬਹਾਦਰ ਸਿੰਘ ਵਾਸੀ ਆਮ ਐਮ ਅਪਤੜ ਛੇਦੇਹ ਜਿਲ੍ਹਾ ਬੁਜਹਾ ਨੇਪਾਲ ਤੇ 3-4 ਨਾ-ਮਾਲੂਮ ਵਿਅਕਤੀਆਂ ਖਿਲਾਫ਼ ਧਾਰਾ 457, 380, 381 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਲਿਆ ਹੈ।  ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਦੋਸ਼ੀ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਪੁਲਸ ਜਲਦ ਹੀ ਬਾਕੀ ਦੋਸ਼ੀਆਂ ਦੀ ਸ਼ਨਾਖਤ ਕਰ ਕੇ ਕਾਬੂ ਕਰੇਗੀ।


Karan Kumar

Content Editor

Related News