5 ਸਾਲਾ ਬੱਚੀ ਨਾਲ ਗੁਆਂਢੀ ਨੇ ਕੀਤੀ ਘਿਣੌਨੀ ਹਰਕਤ
Wednesday, Dec 20, 2017 - 12:40 PM (IST)

ਫਗਵਾੜਾ, (ਜਲੋਟਾ)- ਫਗਵਾੜਾ ਦੇ ਪਿੰਡ ਭੁਲਾਰਾਈ ਕੋਲ ਸਥਿਤ ਝੁੱਗੀਆਂ 'ਚ ਇਕ 5 ਸਾਲਾ ਬੱਚੀ ਨਾਲ ਉਸ ਦੇ ਗੁਆਂਢ 'ਚ ਰਹਿੰਦੇ ਨੌਜਵਾਨ ਵਲੋਂ ਕਥਿਤ ਤੌਰ 'ਤੇ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਦੀ ਜਾਣਕਾਰੀ ਜਦ ਬੱਚੀ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਵਿਵਾਦ ਵਧ ਗਿਆ। ਇਸ ਤੋਂ ਬਾਅਦ ਪੀੜਤ ਤੇ ਦੋਸ਼ੀ ਪੱਖ ਦੇ ਲੋਕਾਂ 'ਚ ਜੰਮ ਕੇ ਲੜਾਈ ਹੋਈ, ਜਿਸ 'ਚ ਇਕ ਮਹਿਲਾ ਹੀਨਾ ਵਾਸੀ ਭੁਲਾਰਾਈ ਨੂੰ ਜ਼ਖਮੀ ਹੋਣ ਤੋਂ ਬਾਅਦ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੁਲਸ ਨੇ ਕਥਿਤ ਤੌਰ 'ਤੇ ਜਬਰ-ਜ਼ਨਾਹ ਦੀ ਸ਼ਿਕਾਰ ਬੱਚੀ ਦੀ ਮੈਡੀਕਲ ਜਾਂਚ ਸਰਕਾਰੀ ਸਿਵਲ ਹਸਪਤਾਲ 'ਚ ਕਰਵਾਈ। ਦੋਸ਼ੀ ਪੱਖ ਦੇ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਕੇ 'ਤੇ ਲਾਏ ਗਏ ਦੋਸ਼ ਗਲਤ ਹਨ। ਪੁਲਸ ਦਾ ਕਹਿਣਾ ਹੈ ਕਿ ਉਕਤ ਮਾਮਲੇ ਵਿਚ ਅਗਲੀ ਕਾਰਵਾਈ ਕਥਿਤ ਤੌਰ 'ਤੇ ਜਬਰ-ਜ਼ਨਾਹ ਦੀ ਸ਼ਿਕਾਰ ਬੱਚੀ ਦੀ ਮੈਡੀਕਲ ਰਿਪੋਰਟ ਮਿਲਣ ਤੋਂ ਬਾਅਦ ਕੀਤੀ ਜਾਵੇਗੀ। ਅੰਤਿਮ ਰਿਪੋਰਟ ਮਿਲਣ ਤਕ ਸਿਵਲ ਹਸਪਤਾਲ 'ਚ ਪੀੜਤ ਤੇ ਦੋਸ਼ੀ ਪੱਖ ਵਲੋਂ ਇਕ-ਦੂਸਰੇ 'ਤੇ ਦੋਸ਼ਾਂ ਦਾ ਦੌਰ ਜਾਰੀ ਸੀ।