ਗੁਆਂਢੀ ਨੇ 11 ਸਾਲਾ ਬੱਚੇ ਨਾਲ ਕੀਤੀ ਬਦਫੈਲੀ, ਵੀਡੀਓ ਬਣਾ ਕੇ ਕੀਤੀ ਵਾਇਰਲ

Monday, Jun 19, 2023 - 12:12 AM (IST)

ਗੁਆਂਢੀ ਨੇ 11 ਸਾਲਾ ਬੱਚੇ ਨਾਲ ਕੀਤੀ ਬਦਫੈਲੀ, ਵੀਡੀਓ ਬਣਾ ਕੇ ਕੀਤੀ ਵਾਇਰਲ

ਲੁਧਿਆਣਾ (ਰਾਜ)-ਘਰ ਦੇ ਬਾਹਰ ਖੇਡ ਰਹੇ ਇਕ 11 ਸਾਲ ਦੇ ਬੱਚੇ ਨਾਲ ਗੁਆਂਢੀ ਨੌਜਵਾਨ ਨੇ ਬਦਫੈਲੀ ਕੀਤੀ। ਉਸ ਦੇ ਨਾਲ ਬਦਫੈਲੀ ਕਰਦੇ ਦੀ ਮੁਲਜ਼ਮ ਨੇ ਮੋਬਾਇਲ ’ਤੇ ਵੀਡੀਓ ਵੀ ਬਣਾਈ। ਫਿਰ ਉਸ ਨੂੰ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਮਾਰ ਦੇਵੇਗਾ। ਮੁਲਜ਼ਮ ਨੇ ਵੀਡੀਓ ਵਾਇਰਲ ਕਰ ਦਿੱਤੀ। ਫਿਰ ਬੱਚੇ ਨੇ ਆਪਣੇ ਮਾਤਾ-ਪਿਤਾ ਨੂੰ ਦੱਸਿਆ। ਇਸ ਤੋਂ ਬਾਅਦ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ। ਥਾਣਾ ਡਾਬਾ ਦੀ ਪੁਲਸ ਨੇ ਮੁਲਜ਼ਮ ਰੋਹਿਤ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਉਕਤ ਵੀਡੀਓ ਆਪਣੇ ਕਬਜ਼ੇ ਵਿਚ ਲੈ ਲਈ ਹੈ। ਪੀੜਤ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ 11 ਸਾਲ ਦਾ ਬੇਟਾ ਘਰ ਦੇ ਬਾਹਰ ਖੇਡ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਉਨ੍ਹਾਂ ਦੇ ਗੁਆਂਢ ਵਿਚ ਰੋਹਿਤ ਕੁਮਾਰ ਨਾਂ ਦਾ ਨੌਜਵਾਨ ਰਹਿੰਦਾ ਹੈ, ਜੋ ਖੇਡਣ ਬਹਾਨੇ ਉਸ ਦੇ ਬੇਟੇ ਨੂੰ ਆਪਣੇ ਘਰ ਲੈ ਗਿਆ, ਜਿਥੇ ਉਸ ਦੇ ਨਾਲ ਬਦਫੈਲੀ ਕੀਤੀ। ਇਸ ਦੌਰਾਨ ਮੁਲਜ਼ਮ ਨੇ ਉਸ ਦੇ ਬੇਟੇ ਦੀ ਮੋਬਾਇਲ ’ਤੇ ਵੀਡੀਓ ਵੀ ਬਣਾ ਲਈ, ਜੋ ਉਸ ਨੇ ਆਪਣੇ ਦੋਸਤਾਂ ਵਿਚ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਬੇਟੇ ਨੇ ਉਨ੍ਹਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਉਧਰ, ਜਾਂਚ ਅਧਿਕਾਰੀ ਗੁਰਬਾਜ ਸਿੰਘ ਦੇ ਮੁਤਾਬਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪਟਿਆਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਦਰਦਨਾਕ ਮੌਤ


author

Manoj

Content Editor

Related News