ਗਣਤੰਤਰ ਦਿਵਸ ਸਮਾਰੋਹ ਤੋਂ ਬਾਅਦ ਗੰਦਗੀ ਨਾਲ ਭਰਿਆ ਨਹਿਰੂ ਪਾਰਕ
Sunday, Jan 28, 2018 - 10:12 AM (IST)

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਜ਼ਿਲਾ ਹੈੱਡਕੁਆਰਟਰ ਦੇ ਨਹਿਰੂ ਪਾਰਕ 'ਚ ਗਣਤੰਤਰ ਦਿਵਸ ਸਮਾਰੋਹ ਮਨਾਉਣ ਤੋਂ ਬਾਅਦ ਗੰਦਗੀ ਭਰ ਗਈ। ਅੱਜ ਪਾਰਕ 'ਚ ਸੈਰ ਕਰਦੇ ਐੱਨ. ਜੀ. ਓ. ਸ਼ਲਿੰਦਰ ਕੁਮਾਰ ਬਬਲਾ ਤੇ ਗਿੰਨੀ ਗੁਲਾਟੀ ਨੇ ਪਈ ਗੰਦਗੀ ਦੀਆਂ ਤਸਵੀਰਾਂ ਖਿੱਚੀਆਂ। ਉਨ੍ਹਾਂ ਕਿਹਾ ਕਿ ਇਸ ਗੰਦਗੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ, ਜਿਵੇਂ ਸਰਕਾਰ ਤੇ ਸਮਾਜ ਦੀ ਅੱਜ ਤੱਕ ਸਫਾਈ ਨੂੰ ਲੈ ਕੇ ਸੋਚ ਹੀ ਨਹੀਂ ਬਦਲੀ ਤੇ ਸਵੱਛ ਭਾਰਤ ਮੁਹਿੰਮ ਤਹਿਤ ਰੈਲੀਆਂ ਕੱਢਣ ਤੇ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਗੰਦਗੀ ਫੈਲਾਉਣ ਵਾਲੇ ਲੋਕਾਂ ਨੂੰ ਸਫਾਈ ਰੱਖਣ ਦੀ ਕਿੰਨੀ-ਕੁ ਚਿੰਤਾ ਹੈ।