ਜੱਜ ਬਣਨ ਦਾ ਦੇਖਿਆ ਸੀ ਸੁਪਨਾ, ਹੁਸ਼ਿਆਰਪੁਰ ਦੀ ਧੀ ਨੇ ਕਰ ਦਿਖਾਇਆ ਸੱਚ (ਤਸਵੀਰਾਂ)

11/21/2019 5:17:44 PM

ਹੁਸ਼ਿਆਰਪੁਰ (ਅਮਰੀਕ)— ਕਹਿੰਦੇ ਨੇ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ। ਮੰਜ਼ਿਲ ਤੱਕ ਪਹੁੰਚਣ ਲਈ ਸਿਰਫ ਸਖਤ ਮਿਹਨਤ ਕਰਨ ਦੀ ਹੀ ਲੋੜ ਹੁੰਦੀ ਹੈ। ਅਜਿਹਾ ਹੀ ਕੁਝ ਹੁਸ਼ਿਆਰਪੁਰ ਦੀ ਰਹਿਣ ਵਾਲੀ ਨੇਹਾ ਨੇ ਕਰਕੇ ਦਿਖਾਇਆ ਹੈ, ਜਿਸ ਨੇ ਜੱਜ ਬਣ ਕੇ ਜ਼ਿਲੇ ਦਾ ਨਾਂ ਰੋਸ਼ਨ ਕਰਨ ਦੇ ਨਾਲ-ਨਾਲ ਪਰਿਵਾਰ ਦਾ ਵੀ ਮਾਣ ਵਧਾਇਆ ਹੈ। 

PunjabKesari
ਹੁਸ਼ਿਆਰਪੁਰ-ਮੁਹੱਲਾ ਰੇਲਵੇ ਮੰਡੀ ਹੁਸ਼ਿਆਰਪੁਰ ਦੀ ਵਾਸੀ ਨੇਹਾ ਚਾਂਦ ਦੇ ਜੱਜ ਬਣਨ ਨਾਲ ਨਾ ਸਿਰਫ ਪਰਿਵਾਰ ਸਗੋਂ ਪੂਰੇ ਜ਼ਿਲੇ ਦਾ ਮਾਣ ਵਧਿਆ ਹੈ। ਜੱਜ ਬਣਨ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦੇ ਨੇਹਾ ਚਾਂਦ ਦੇ ਪਿਤਾ ਅਮਨਦੀਪ ਚਾਂਦ ਅਤੇ ਮਾਤਾ ਕੁਲਵਿੰਦਰ ਕੌਰ ਚਾਂਦ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚੋਂ ਕੋਈ ਵੀ ਇਸ ਖੇਤਰ 'ਚ ਨਹੀਂ ਸੀ ਅਤੇ ਨੇਹਾ ਨੇ ਜੱਜ ਬਣ ਕੇ ਉਨ੍ਹਾਂ ਨੂੰ ਵੱਡੀ ਖੁਸ਼ੀ ਦਿੱਤੀ ਹੈ। 

PunjabKesari
ਜੱਜ ਬਣਨ ਦਾ ਦੇਖਿਆ ਸੀ ਸੁਪਨਾ
ਉਨ੍ਹਾਂ ਕਿਹਾ ਕਿ ਹੁਣ ਲੜਕੀਆਂ ਵੀ ਕਿਸੇ ਖੇਤਰ 'ਚ ਲੜਕਿਆਂ ਨਾਲੋਂ ਘੱਟ ਨਹੀਂ ਹਨ ਸਗੋਂ ਲੜਕੀਆਂ ਸਖਤ ਮਿਹਨਤ ਨਾਲ ਵੱਡੀਆਂ ਮੰਜ਼ਿਲਾਂ ਹਾਸਲ ਕਰਕੇ ਮਾਪਿਆਂ ਦਾ ਮਾਣ ਵਧਾਉਂਦੀਆਂ ਹਨ। ਇਸ ਮੌਕੇ ਨੇਹਾ ਚਾਂਦ ਨੇ ਦੱਸਿਆ ਕਿ ਉਸ ਨੇ 2011 'ਚ ਪੰਜਾਬ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ. ਦੀ ਪੜਾਈ ਸ਼ੁਰੂ ਕੀਤੀ ਸੀ, ਜਿਸ ਨੂੰ ਉਸ ਨੇ 2014 'ਚ ਪੂਰਾ ਕਰ ਲਿਆ ਸੀ। ਉਸ ਦਾ ਸੁਪਨਾ ਸੀ ਕਿ ਉਹ ਜੱਜ ਦੇ ਅਹੁਦੇ ਤੱਕ ਪਹੁੰਚੇ। 

PunjabKesari
ਉਸ ਨੇ ਦੱਸਿਆ ਕਿ ਉਸ ਦੀ ਜੱਜ ਲਈ ਇੰਟਰਵਿਊ 10 ਨਵੰਬਰ ਨੂੰ ਹੋਈ ਸੀ, ਜਿਸ 'ਚੋਂ ਪਾਸ ਹੋਣ ਤੋਂ ਬਾਅਦ ਉਸ ਨੂੰ ਇਹ ਅਹੁਦਾ ਮਿਲਿਆ ਹੈ। ਉਸ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਉਸ ਦੇ ਪਰਿਵਾਰ ਨੂੰ ਜਾਂਦਾ ਹੈ, ਜਿਸ ਨੇ ਹਰੇਕ ਮੁਕਾਮ 'ਤੇ ਉਸ ਦਾ ਸਾਥ ਦਿੱਤਾ ਹੈ। ਇਸ ਮੌਕੇ ਨੇਹਾ ਚਾਂਦ ਨਾਲ ਭਰਾ ਆਕਾਸ਼ਦੀਪ ਚਾਂਦ ਅਤੇ ਯੁਵਰਾਜਵੀਰ ਚਾਂਦ ਵੀ ਹਾਜ਼ਰ ਸਨ। ਜੱਜ ਬਣਨ ਉਪਰੰਤ ਨੇਹਾ ਚਾਂਦ ਦੇ ਘਰ 'ਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ।

PunjabKesari


shivani attri

Content Editor

Related News