BSF ਨੇ ਡੇਗਿਆ ਪਾਕਿਸਤਾਨੀ ਡਰੋਨ, 2 ਕਿਲੋ ਹੈਰੋਇਨ ਕੀਤੀ ਜ਼ਬਤ

10/17/2022 5:08:24 AM

ਅੰਮ੍ਰਿਤਸਰ (ਨੀਰਜ) : ਅੰਮ੍ਰਿਤਸਰ (ਨੀਰਜ)-ਬੀ. ਓ. ਪੀ. ਰਾਣੀਆਂ ਦੇ ਇਲਾਕੇ ’ਚ ਬੀ. ਐੱਸ. ਐੱਫ. ਦੀ ਟੀਮ ਵੱਲੋਂ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ ਗਿਆ ਹੈ। ਡਰੋਨ ਦੇ ਨਾਲ ਬੀ. ਐੱਸ. ਐੱਫ. ਨੇ ਦੋ ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ, ਹਾਲਾਂਕਿ ਪੂਰੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਜਾਣਕਾਰੀ ਮੁਤਾਬਕ ਰਾਤ ਦੇ ਹਨੇਰੇ ’ਚ ਡਰੋਨ ਦੀ ਆਵਾਜ਼ ਸੁਣ ਕੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਤਕਰੀਬਨ 32 ਰਾਊਂਡ ਫਾਇਰ ਕੀਤੇ, ਜਿਸ ਕਾਰਨ ਪਾਕਿਸਤਾਨੀ ਡਰੋਨ ਗੋਲ਼ੀਆਂ ਲੱਗਣ ਕਾਰਨ ਹੇਠਾਂ ਡਿੱਗ ਗਿਆ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਲਾਰੈਂਸ ਬਿਸ਼ਨੋਈ ਨੇ ਸਾਬਕਾ ਜੈਵਲਿਨ ਖਿਡਾਰੀ ਦੀ ਮਦਦ ਨਾਲ ਬਣਾਇਆ ਸੀ ਇਹ ਪਲਾਨ

 ਪਾਕਿਸਤਾਨੀ ਡਰੋਨ ਦਾ ਭਾਰ 12 ਕਿਲੋਗ੍ਰਾਮ ਹੈ ਅਤੇ ਇਹ ਲੱਗਭਗ 10 ਕਿਲੋ ਭਾਰ ਚੁੱਕ ਸਕਦਾ ਹੈ। ਅਧਿਕਾਰੀਆਂ ਅਨੁਸਾਰ ਇਸ ਸਮੇਂ ਸਰਹੱਦੀ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਝੋਨੇ ਦੀ ਫ਼ਸਲ ਖੜ੍ਹੀ ਹੈ ਅਤੇ ਇਸ ਦੀ ਕਟਾਈ ਵੀ ਚੱਲ ਰਹੀ ਹੈ, ਇਸ ਲਈ ਪਾਕਿਸਤਾਨੀ ਸਮੱਗਲਰ ਖੜ੍ਹੀ ਫ਼ਸਲ ਦੀ ਆੜ ’ਚ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਏਜੰਸੀਆਂ ਵੀ ਹਥਿਆਰਾਂ ਦੀ ਵੱਡੀ ਖੇਪ ਭੇਜਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : CM ਮਾਨ ਦਾ ਭਾਜਪਾ ’ਤੇ ਵੱਡਾ ਹਮਲਾ, ਕਿਹਾ-ਲੋਕਾਂ ਨੇ ਗੁਜਰਾਤ ਦੀ ਸੱਤਾ ਤੋਂ ਲਾਂਭੇ ਕਰਨ ਦਾ ਬਣਾਇਆ ਮਨ


Manoj

Content Editor

Related News