ਨਗਰ ਕੌਂਸਲ ਦੀ ਮੀਟਿੰਗ ''ਚ 13 ਮਤੇ ਪਾਸ
Friday, Jan 26, 2018 - 12:28 AM (IST)
ਬਟਾਲਾ, (ਬੇਰੀ, ਮਠਾਰੂ)- ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਪ੍ਰਧਾਨ ਨਰੇਸ਼ ਮਹਾਜਨ ਤੇ ਈ. ਓ. ਮਨਮੋਹਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕੁੱਲ 13 ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ 'ਚ ਬਟਾਲਾ ਵਿਖੇ ਕਮਿਊਨਿਟੀ ਟਾਇਲਟ ਬਣਾਉਣ ਲਈ ਵੀ ਮਤਾ ਪਾਸ ਕੀਤਾ ਗਿਆ ਤਾਂ ਜੋ ਨਗਰ ਕੌਂਸਲ ਨੂੰ ਖੁੱਲ੍ਹੇ 'ਚ ਸ਼ੌਚ ਤੋਂ ਮੁਕਤ ਕੀਤਾ ਜਾ ਸਕੇ। ਇਨ੍ਹਾਂ ਟਾਇਲਟਸ 'ਤੇ 62 ਲੱਖ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਇਸੇ ਤਰ੍ਹਾਂ ਕੂੜਾ ਸੁੱਟਣ ਲਈ ਡੰਪਿੰਗ ਗਰਾਊਂਡ ਲੀਜ਼ 'ਤੇ ਲੈਣ ਤੇ ਸਟਰੀਟ ਲਾਈਟਾਂ ਦੀ ਸਾਲਾਨਾ ਮੇਂਟੀਨੈਂਸ ਸੰਬੰਧੀ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਕਿਹਾ ਕਿ ਸ਼ਹਿਰ ਦੇ ਜਿਨ੍ਹਾਂ ਹਿੱਸਿਆਂ 'ਚ ਵਿਕਾਸ ਕਾਰਜ ਹੋਏ ਹਨ, ਉਨ੍ਹਾਂ ਦਾ ਐਸਟੀਮੇਟ ਬਣਾ ਕੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਭੇਜਿਆ ਜਾਵੇਗਾ। ਸਾਢੇ 7 ਕਰੋੜ ਦੇ ਵਿਕਾਸ ਕਾਰਜਾਂ ਦੇ ਤਖਮੀਨੇ ਬਣਾ ਕੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਭੇਜੇ ਜਾ ਰਹੇ ਹਨ ਤਾਂ ਜੋ ਸ਼ਹਿਰ ਦਾ ਵਿਕਾਸ ਤੇਜ਼ੀ ਨਾਲ ਕਰਵਾਇਆ ਜਾ ਸਕੇ।ਇਸ ਸਮੇਂ ਸੁਪਰਡੈਂਟ ਨਿਰਮਲ ਸਿੰਘ, ਰਵਿੰਦਰ ਸਿੰਘ ਕਲਸੀ ਤੇ ਪਲਵਿੰਦਰ ਸਿੰਘ ਕਲਰਕ ਤੋਂ ਇਲਾਵਾ ਕੌਂਸਲਰ ਸੁਰਜੀਤ ਕੌਰ, ਕੌਂਸਲਰ ਬਿਕਰਮਜੀਤ ਸਿੰਘ ਜੱਗਾ, ਨਵਨੀਤ ਅਬਰੋਲ ਕੌਂਸਲਰ, ਸੁਨੀਲ ਸਰੀਨ ਕੌਂਸਲਰ, ਕਾਲਾ ਮਨਚੰਦਾ ਕੌਂਸਲਰ, ਰਾਜ ਕੁਮਾਰ ਕੌਂਸਲਰ, ਰਾਜ ਕੁਮਾਰ ਕੌਂਸਲਰ, ਸੁੱਚਾ ਸਿੰਘ ਕੌਂਸਲਰ, ਬਲਵਿੰਦਰ ਸਿੰਘ ਕੌਂਸਲਰ, ਵਿਨੇ ਮਹਾਜਨ ਕੌਂਸਲਰ, ਸਤਪਾਲ ਕੌਂਸਲਰ, ਮਨਜੀਤ ਕੌਰ ਕੌਂਸਲਰ, ਕੁਲਦੀਪ ਸਿੰਘ ਕੌਂਸਲਰ, ਚਰਨਜੀਤ ਕੌਰ ਕੌਂਸਲਰ, ਰਜਵੰਤ ਟੋਨੀ ਕੌਂਸਲਰ, ਸੁਖਦੇਵ ਰਾਜ ਮਹਾਜਨ ਕੌਂਸਲਰ, ਅਨੁਪਮਾ ਸੰਗਰ ਕੌਂਸਲਰ, ਸੀਮਾ ਦੇਵੀ ਕੌਂਸਲਰ, ਮੋਨਿਕਾ ਸ਼ਰਮਾ ਕੌਂਸਲਰ, ਧਰਮਵੀਰ ਸੇਠ ਕੌਂਸਲਰ, ਸੁਮਨ ਹਾਂਡਾ ਕੌਂਸਲਰ, ਸ਼ਸ਼ੀ ਬਾਲਾ ਕੌਂਸਲਰ, ਕਮਲਾ ਦੇਵੀ ਕੌਂਸਲਰ, ਰੇਨੂੰ ਕੌਂਸਲਰ, ਦਵਿੰਦਰ ਕੌਰ ਕੌਂਸਲਰ ਆਦਿ ਮੌਜੂਦ ਸਨ।
