ਲੁਧਿਆਣਾ ਗੈਸ ਲੀਕ ਘਟਨਾ ’ਤੇ NDRF ਦਾ ਖ਼ੁਲਾਸਾ, ਇਸ ਕਾਰਨ ਹੋਈਆਂ ਮੌਤਾਂ
Tuesday, May 02, 2023 - 12:17 AM (IST)
ਲੁਧਿਆਣਾ (ਰਾਜ, ਜਗਰੂਪ)-ਗਿਆਸਪੁਰਾ, ਸੂਆ ਰੋਡ ’ਤੇ ਗੈਸ ਲੀਕ ਕਾਰਨ 11 ਲੋਕਾਂ ਦੀ ਮੌਤ ਹੋ ਗਈ। ਐੱਨ. ਡੀ. ਆਰ. ਐੱਫ. ਦੇ ਐਕਸਪਰਟਸ ਦਾ ਮੰਨਣਾ ਹੈ ਕਿ ਇਹ ਹਾਦਸਾ ਹਾਈਡ੍ਰੋਜਨ ਸਲਫਾਈਡ h2s ਗੈਸ ਕਾਰਨ ਹੋਇਆ ਹੈ ਕਿਉਂਕਿ ਘਟਨਾ ਸਥਾਨ ’ਤੇ ਜਾਂਚ ਦੌਰਾਨ ਉਨ੍ਹਾਂ ਦੀ ਡਿਵਾਈਸ ’ਚ ਉਕਤ ਗੈਸ ਦੀ ਮਾਤਰਾ ਸਭ ਤੋਂ ਜ਼ਿਆਦਾ ਪਾਈ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ’ਤੇ ਮਾਮਲੇ ਦੀ ਸੁਣਵਾਈ ਭਲਕੇ
ਜਦ ਉਨ੍ਹਾਂ ਨੇ ਜਾਂਚ ਕੀਤੀ ਤਾਂ ਗੈਸ ਦਾ ਪੱਧਰ 200 ਤੋਂ ਜ਼ਿਆਦਾ ਪਾਇਆ ਗਿਆ ਸੀ, ਜਿਸ ਨਾਲ ਉਨ੍ਹਾਂ ਨੇ ਅਨੁਮਾਨ ਲਗਾਇਆ ਹੈ ਕਿ ਇਸੇ ਗੈਸ ਕਾਰਨ ਇਕ ਤੋਂ ਬਾਅਦ ਇਕ 11 ਮੌਤਾਂ ਹੋਈਆਂ ਹਨ। ਭਾਵੇਂ ਦੂਜੇ ਪਾਸੇ ਸਾਇੰਟਿਸਟ ਡਾ. ਬਲਵੀਰ ਸਿੰਘ ਔਲਖ ਦਾ ਕਹਿਣਾ ਹੈ ਕਿ ਜੇਕਰ ਹਾਈਡ੍ਰੋਜਨ h2s ਦੀ ਮਾਤਰਾ ਬਹੁਤ ਜ਼ਿਆਦਾ ਹੋਵੇ ਤਾਂ ਵਿਅਕਤੀ ਦੀ ਮੌਤ ਹੋ ਸਕਦੀ ਹੈ ਪਰ ਮੌਕੇ ਤੋਂ ਮਿਲੇ ਸਬੂਤਾਂ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਇਹ ਕੰਮ ‘ਫਾਸਫਿਨ ਗੈਸ’ ਦਾ ਵੀ ਹੋ ਸਕਦਾ ਹੈ ਕਿਉਂਕਿ ‘ਫਾਸਫਿਨ ਗੈਸ’ ਇਸ ਤਰ੍ਹਾਂ ਦੀ ਹੈ, ਉਸ ਦੇ ਸੰਪਰਕ ਵਿਚ ਆਉਂਦੇ ਵਿਅਕਤੀ ਦੀ ਮੌਤ ਹੋ ਸਕਦੀ ਹੈ। ਭਾਵੇਂ ਹਾਲੇ ਉਨ੍ਹਾਂ ਨੇ ਵੀ ਕੁਝ ਸਪੱਸ਼ਟ ਨਹੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਮੁਲਜ਼ਮ ਦੀ ਹੋਈ ਮੌਤ
ਇਸੇ ਤਰ੍ਹਾਂ ਹੀ ਜਦ ਸਿਵਲ ਹਸਪਤਾਲ ਦੇ ਫੋਰੈਂਸਿਕ ਐਕਸਪਰਟ ਡਾ. ਚਰਨਕਮਲ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰ ਗੈਸ ਦਾ ਸਰੀਰ ’ਤੇ ਵੱਖ-ਵੱਖ ਅਸਰ ਹੁੰਦਾ ਹੈ। ਜੇਕਰ ਗੈਸ ਦੀ ਮਾਤਰਾ ਕਾਫੀ ਜ਼ਿਆਦਾ ਹੈ ਤਾਂ ਸਿੱਧੇ ਦਿਮਾਗ ’ਤੇ ਅਸਰ ਕਰਦੀ ਹੈ। ਜੇਕਰ ਘੱਟ ਹੈ ਤਾਂ ਸਰੀਰ ਦੇ ਫੇਫੜਿਆਂ ਅਤੇ ਹੋਰ ਅੰਗਾਂ ’ਤੇ ਅਸਰ ਕਰਦੀ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖ਼ਬਰ : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜੇਕਰ ਦੇਖਿਆ ਜਾਵੇ ਤਾਂ ਮਿਥੇਨ ਵਰਗੀ ਗੈਸ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਉਹ ਦਿਮਾਗ ’ਤੇ ਅਸਰ ਕਰ ਸਕਦੀ ਹੈ। ਜੇਕਰ ਹਾਈਡ੍ਰੋਜਨ ਸਲਫਾਈਡ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਉਹ ਸਿੱਧੇ ਦਿਮਾਗ ’ਤੇ ਅਸਰ ਕਰੇਗੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੌਤ ਦਾ ਕਾਰਨ ਕਿਹੜੀ ਗੈਸ ਸੀ। ਇਸ ਲਈ ਜਦ ਤੱਕ ਲੈਬ ਤੋਂ ਪੋਸਟਮਾਰਟਮ ਰਿਪੋਰਟ ਨਹੀਂ ਆਉਂਦੀ, ਕੁਝ ਕਹਿਣਾ ਸੰਭਵ ਨਹੀਂ ਹੈ।