5 ਦਿਨਾਂ ਬਾਅਦ ਵੀ ਲਾਪਤਾ ਹੋਏ ਬੱਚਿਆਂ ਦਾ ਨਹੀਂ ਮਿਲਿਆ ਸੁਰਾਗ, NDRF ਨੇ ਸੰਭਾਲਿਆ ਮੋਰਚਾ

07/27/2019 9:59:24 AM

ਰਾਜਪੁਰਾ (ਨਿਰਦੋਸ਼/ਚਾਵਲਾ)—22 ਜੁਲਾਈ ਦੀ ਰਾਤ ਨੂੰ ਪਿੰਡ ਖੇੜੀ ਗੰਡਿਆਂ ਦੇ ਲਾਪਤਾ ਹੋਏ 2 ਬੱਚਿਆਂ ਜਸ਼ਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਦਾ ਅੱਜ ਪੰਜਵੇਂ ਦਿਨ ਵੀ ਕੋਈ ਥਹੁ-ਪਤਾ ਨਹੀ ਲੱਗ ਸਕਿਆ। ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਮਾਪਿਆਂ ਅਤੇ ਪਿੰਡ ਵਾਸੀਆਂ ਵੱਲੋਂ ਸੜਕ 'ਤੇ ਲਾਏ ਗਏ ਰੋਸ ਧਰਨੇ ਨੂੰ ਚੁਕਾਉਣ ਸਮੇਂ ਘਟਨਾ ਦੇ ਹੱਲ ਲਈ ਮੰਗਿਆ ਗਿਆ ਦੋ ਦਿਨਾਂ ਦਾ ਸਮਾਂ ਵੀ ਲੰਘ ਰਿਹਾ ਹੈ। ਪੁਲਸ ਅਤੇ ਸਿਵਲ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦੀ ਹੱਲ ਕਰਨ ਲਈ ਆਸਵੰਦ ਹੈ।

ਐੱਸ. ਡੀ. ਐੱਮ. ਰਾਜਪੁਰਾ ਰਜਨੀਸ਼ ਅਰੋੜਾ ਅਤੇ ਇੰਸਪੈਕਟਰ ਥਾਣਾ ਖੇੜੀ ਗੰਡਿਆਂ ਸੋਹਣ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੰਗ 'ਤੇ ਐੱਨ. ਡੀ. ਆਰ. ਐੱਫ. ਦੀ ਟੀਮ ਵੱਲੋਂ ਪਿੰਡ ਦੇ ਛੱਪੜ 'ਚੋਂ ਪਾਣੀ ਕੱਢਿਆ ਜਾ ਰਿਹਾ ਹੈ। ਮਗਨਰੇਗਾ ਮਜ਼ਦੂਰਾਂ ਤੋਂ ਜੰਗਲੀ ਬੂਟੀ ਸਾਫ ਕਰਵਾਈ ਜਾ ਰਹੀ ਹੈ। ਹੋਰਨਾਂ ਸ਼ੱਕੀ ਥਾਵਾਂ 'ਤੇ ਪੁਲਸ ਵੱਲੋਂ ਜਾਂਚ ਜਾਰੀ ਹੈ। ਇਸੇ ਦੌਰਾਨ ਆਈ. ਜੀ. ਪਟਿਆਲਾ ਰੇਂਜ ਏ. ਐੱਸ. ਰਾਏ ਅਤੇ ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਪਿੰਡ ਦਾ ਦੌਰਾ ਕਰ ਕੇ ਸਬੰਧਤ ਪੁਲਸ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ।


Shyna

Content Editor

Related News