ਸਾਡਾ ਹਰ ਵਾਅਦਾ ਪੱਥਰ ''ਤੇ ਲਕੀਰ ਵਾਂਗ, ਹਰ ਹਾਲ ''ਚ ਕਰਦੇ ਹਾਂ ਪੂਰਾ: ਨਾਇਬ ਸੈਣੀ

Friday, Jun 12, 2026 - 02:52 PM (IST)

ਸਾਡਾ ਹਰ ਵਾਅਦਾ ਪੱਥਰ ''ਤੇ ਲਕੀਰ ਵਾਂਗ, ਹਰ ਹਾਲ ''ਚ ਕਰਦੇ ਹਾਂ ਪੂਰਾ: ਨਾਇਬ ਸੈਣੀ

ਰਾਜਪੁਰਾ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਪਹੁੰਚੇ। ਉਨ੍ਹਾਂ ਨੇ ਰਾਜਪੁਰਾ 'ਚ ਕਰਵਾਏ ਗਏ ਸੈਣੀ ਸਮਾਜ ਦੇ ਇਕ ਵਿਸ਼ਾਲ ਮਹਾਂਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਰਾਜਪੁਰਾ ਦੀ ਇਤਿਹਾਸਕ ਤੇ ਧਾਰਮਿਕ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਥੋਂ ਦਾ ਪ੍ਰਾਚੀਨ ਸ਼ਿਵ ਮੰਦਰ ਸਾਡੀ ਆਸਥਾ, ਵਿਰਾਸਤ ਤੇ ਅਧਿਆਤਮਕ ਚੇਤਨਾ ਦਾ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਪੰਜਾਬ-ਹਰਿਆਣਾ ਤੇ ਪੂਰੇ ਦੇਸ਼ ਦੀ ਤਰੱਕੀ ਨੂੰ ਆਪਸ ਵਿਚ ਜੋੜਣ ਵਾਲਾ ਇਕ ਮਜ਼ਬੂਤ ਪ੍ਰਵੇਸ਼ ਦੁਆਰ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸੈਣੀ ਸਮਾਜ ਦਾ ਇਤਿਹਾਸ ਸੰਘਰਸ਼, ਤਿਆਗ, ਤਪੱਸਿਆ ਅਤੇ ਅਟੁੱਟ ਸੇਵਾ ਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਜ ਨੇ ਹਮੇਸ਼ਾ ਖੇਤੀਬਾੜੀ, ਸਿੱਖਿਆ, ਰੱਖਿਆ ਅਤੇ ਦੇਸ਼ ਦੇ ਨਿਰਮਾਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਪਰ ਮਿਹਨਤ ਅਤੇ ਸੰਘਰਸ਼ ਲਈ ਜਾਣੇ ਜਾਂਦੇ ਇਸ ਸਮਾਜ ਨੂੰ ਅਜੇ ਵੀ ਕਈ ਥਾਵਾਂ 'ਤੇ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀ ਬੇਇਨਸਾਫ਼ੀ ਵਿਰੁੱਧ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। 

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿਚ ਸਾਡੀ ਸਰਕਾਰ ਦਾ ਇਕ ਹੀ ਨਿਯਮ ਹੈ, ਲੋਕਾਂ ਨਾਲ ਜੋ ਵੀ ਵਾਅਦਾ ਕੀਤਾ, ਉਹ ਪੱਥਰ 'ਤੇ ਲਕੀਰ ਮੰਨ ਕੇ ਪੂਰਾ ਕੀਤਾ ਜਾਂਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਮਾਜਿਕ ਨਿਆਂ ਸਿਰਫ਼ ਚੋਣ ਨਾਅਰਾ ਨਹੀਂ ਰਿਹਾ, ਸਗੋਂ ਇਸ ਨੂੰ ਇਮਾਨਦਾਰੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਉਦਾਹਰਨ ਦਿੱਤੀ ਕਿ ਓਬੀਸੀ ਸਮਾਜ ਦੇ ਆਗੂ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੂੰ ਪਾਰਟੀ ਦੇ ਸਰਵਉੱਚ ਸੰਸਦੀ ਬੋਰਡ ਵਿਚ ਸ਼ਾਮਲ ਕਰਨਾ ਅਤੇ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਇਤਿਹਾਸਕ ਕਦਮ ਹਨ।
 


author

Anmol Tagra

Content Editor

Related News