ਨਵਾਂਸ਼ਹਿਰ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਧੰਦਾ, ਜਗ ਜ਼ਾਹਰ ਹੋਈ ਸੰਚਾਲਕਾ ਦੀ ਕਰਤੂਤ

Sunday, Dec 13, 2020 - 06:21 PM (IST)

ਨਵਾਂਸ਼ਹਿਰ ''ਚ ਬੇਨਕਾਬ ਹੋਇਆ ਦੇਹ ਵਪਾਰ ਦਾ ਧੰਦਾ, ਜਗ ਜ਼ਾਹਰ ਹੋਈ ਸੰਚਾਲਕਾ ਦੀ ਕਰਤੂਤ

ਨਵਾਂਸ਼ਹਿਰ (ਤ੍ਰਿਪਾਠੀ): ਘਰ ਤੋਂ ਜਿਸਮ ਫਿਰੋਸ਼ੀ ਦਾ ਅੱਡਾ ਚਲਾਉਣ ਵਾਲੀ ਸੰਚਾਲਿਕਾ ਨੂੰ ਨਾਰਕੋਟਿਕ ਸੈੱਲ ਦੀ ਪੁਲਸ ਨੇ ਗ੍ਰਾਹਕ ਅਤੇ ਜਿਸਮ ਫਿਰੋਸ਼ੀ ਲਈ ਪਰੋਸੀ ਕੁੜੀ ਸਮੇਤ ਗ੍ਰਿਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ.ਗੌਰਵ ਧੀਰ ਨੇ ਦੱਸਿਆ ਕਿ ਨਾਰਕੋਟਿਕ ਸੈੱਲ ਦੇ ਇੰਚਾਰਜ਼ ਇੰਸਪੈਕਟਰ ਰਘੁਵੀਰ ਦੀ ਪੁਲਸ ਪਾਰਟੀ ਨੇ ਬੰਗਾ ਰੋਡ ਤੇ ਸਥਿਤ ਰੇਲਵੇ ਫਾਟਕ ਦੇ ਨੇੜੇ ਸ਼ੱਕੀ ਪੁਰਸ਼ਾ ਤੇ ਵਾਹਨਾ ਦੀ ਭਾਲ ਵਿਚ ਵਿਸ਼ੇਸ਼ ਨਾਕਾ ਲਗਾਇਆ ਹੋਇਆ ਸੀ ਕਿ ਪੁਲਸ ਦੇ ਇਕ ਮੁੱੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਨਿਵਾਸੀ ਮਹਿਲਾ ਮੰਜੂ ਜਿਹੜੀ ਆਪਣੇ ਘਰ 'ਚ ਕਰਿਆਨੇ ਦੀ ਦੁਕਾਨ ਕਰਦੀ ਹੈ,ਆਪਣੇ ਘਰ ਤੋਂ ਹੀ ਜਿਸਮ ਫਿਰੋਸ਼ੀ ਦਾ ਧੰਦਾ ਕਰਵਾਉਂਦੀ ਹੈ।

ਇਹ ਵੀ ਪੜ੍ਹੋ:  ​​​​​​ਦੁਖ਼ਦ ਖ਼ਬਰ: ਕੈਪਟਨ ਅਮਰਿੰਦਰ ਸਿੰਘ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ

ਉਕਤ ਜਨਾਨੀ ਵਲੋਂ ਕੁੜੀਆਂ ਨੂੰ ਬਹਿਲਾ ਕੇ, ਲਾਲਚ ਦੇ ਕੇ ਅਤੇ ਧਮਕਾ ਕੇ ਜਿਸਮ ਫਿਰੋਸ਼ੀ ਲਈ ਗ੍ਰਾਹਕਾਂ ਨੂੰ ਪੇਸ਼ ਕਰਦੀ ਹੈ। ਪੁਲਸ ਨੇ ਦੱਸਿਆ ਕਿ ਜਾਣਕਾਰੀ ਵਿਚ ਪਤਾ ਚੱਲਿਆ ਸੀ ਕਿ ਉਕਤ ਸੰਚਾਲਕਾ ਗ੍ਰਾਹਕ ਤੋਂ 1500 ਰੁਪਏ ਲੈਂਦੀ ਹੈ ਜਿਸ 'ਚੋਂ ਅੱਧੇ ਪੈਸੇ ਜਿਸਮ ਫਿਰੋਸ਼ੀ ਲਈ ਪਰੋਸੀ ਜਾਣ ਵਾਲੀ ਕੁੜੀ ਨੂੰ ਦਿੰਦੀ ਹੈ  ਜਦੋਂਕਿ ਬਾਕੀ ਪੈਸੇ ਖ਼ੁਦ ਰੱਖਦੀ ਹੈ। ਐੱਸ.ਐੱਚ.ਓ.ਨੇ ਦੱਸਿਆ ਕਿ ਉਕਤ ਪੁੱਖਤਾ ਜਾਣਕਾਰੀ ਦੇ ਆਧਾਰ ਤੇ ਪੁਲਸ ਨੇ ਉਕਤ ਅੱਡੇ ਤੇ ਛਾਪਾਮਾਰੀ ਕਰਕੇ ਅੱਡੇ ਦੀ ਸੰਚਾਲਕਾ ਮੰਜੂ, ਜਿਸਮ ਫਿਰੋਸ਼ੀ ਲਈ ਪੇਸ਼ ਕੀਤੀ ਕੁੜੀ ਆਸ਼ਾ ਅਤੇ ਗ੍ਰਾਹਕ ਮਨੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੇ ਖਿਲਾਫ 3,4,5,6 ਇਮੋਰਲ ਐਕਟ 1956 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਨਿਆਇਕ ਹਿਰਾਸਤ ਵਿਚ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਪਤੀ ਦੀ ਘਟੀਆ ਕਰਤੂਤ, ਪਤਨੀ ਨੂੰ ਥਰਡ ਜੈਂਡਰ ਦੱਸ ਵਾਇਰਲ ਕੀਤੀਆਂ ਅਸ਼ਲੀਲ ਤਸਵੀਰਾਂ


author

Shyna

Content Editor

Related News