ਸਿੱਧੂ ਦੇ ਮੋਢੇ ਨਾਲ ਮੋਢਾ ਜੋੜੇ ਕੇ ਚੱਲਣ ਵਾਲੇ ਹੁਣ ਕਰਨ ਲੱਗੇ ਕਿਨਾਰਾ

Friday, Jun 28, 2019 - 12:03 AM (IST)

ਸਿੱਧੂ ਦੇ ਮੋਢੇ ਨਾਲ ਮੋਢਾ ਜੋੜੇ ਕੇ ਚੱਲਣ ਵਾਲੇ ਹੁਣ ਕਰਨ ਲੱਗੇ ਕਿਨਾਰਾ

ਅੰਮ੍ਰਿਤਸਰ (ਮਹਿੰਦਰ)-ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਸਾਬਕਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ 'ਚ ਸ਼ਾਮਲ ਹੁੰਦੇ ਸਮੇਂ ਡਿਪਟੀ ਮੁੱਖ ਮੰਤਰੀ ਬਣਨ ਦਾ ਸੁਪਨਾ ਸਜਾਏ ਹੋਏ ਸਨ। ਹਾਲ ਹੀ 'ਚ ਹੋਈਆਂ ਸੰਸਦੀ ਚੋਣਾਂ ਵਿਚ ਜਿਥੇ ਕਾਂਗਰਸ ਪਾਰਟੀ ਨੂੰ ਦੇਸ਼ ਭਰ ਵਿਚ ਕਰਾਰਾ ਸਿਆਸੀ ਝਟਕਾ ਲੱਗਾ ਹੈ, ਉਥੇ ਹੀ ਸਿੱਧੂ ਨੂੰ ਆਪਣੇ ਹੀ ਸੂਬੇ 'ਚ ਆਪਣੀ ਹੀ ਕਾਂਗਰਸ ਪਾਰਟੀ ਦੇ ਸੂਬਾ ਸੁਪਰੀਮੋ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਸਿੱਧੇ ਤੌਰ 'ਤੇ ਕਰਾਰਾ ਸਿਆਸੀ ਝਟਕਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਅਤੇ ਵੱਡੇ-ਵੱਡੇ ਚਹੇਤੇ ਵੀ ਅੱਜ ਖੁਦ ਨੂੰ ਅਸਮੰਜਸ ਦੀ ਹਾਲਤ ਵਿਚ ਫਸੇ ਮਹਿਸੂਸ ਕਰ ਰਹੇ ਹਨ। ਨਗਰ ਸੁਧਾਰ ਟਰੱਸਟ ਤੇ ਨਿਗਮ ਵਿਚ ਸਿੱਧੂ ਦੇ ਜਿਨ੍ਹਾਂ ਚਹੇਤਿਆਂ ਦੀ ਤੂਤੀ ਬੋਲਦੀ ਸੀ, ਉਨ੍ਹਾਂ ਦੇ ਚਿਹਰਿਆਂ 'ਤੇ ਕਿਤੇ ਨਾ ਕਿਤੇ ਨਿਰਾਸ਼ਾ ਛਾਈ ਹੋਈ ਹੈ।

ਸਿੱਧੂ ਦੇ ਪੱਖ 'ਚ ਖੁੱਲ੍ਹ ਕੇ ਬੋਲਣ ਦੀ ਬਜਾਏ ਸਾਧੀ ਚੁੱਪ- ਭਾਜਪਾ ਤੋਂ ਨਾਤਾ ਤੋੜਦੇ ਸਮੇਂ ਸਿੱਧੂ ਦੇ ਮੋਢੇ ਨਾਲ ਮੋਢਾ ਮਿਲਾਉਂਦੇ ਹੋਏ ਭਾਜਪਾ ਨੇਤਾ ਤੇ ਕਰਮਚਾਰੀ ਸਿੱਧੂ ਦੇ ਨਾਲ ਹੀ ਕਾਂਗਰਸ 'ਚ ਸ਼ਾਮਲ ਹੋ ਗਏ ਸਨ, ਉਸ ਸਮੇਂ ਤੋਂ ਲੈ ਕੇ ਸਥਾਨਕ ਵਿਭਾਗ ਦਾ ਮੰਤਰਾਲਾ ਸਿੱਧੂ ਕੋਲ ਹੋਣ ਤੱਕ ਉਹ ਸਾਰੇ ਸਮੇਂ-ਸਮੇਂ 'ਤੇ ਸਿੱਧੂ ਨਾਲ ਡਟ ਕੇ ਖੜ੍ਹੇ ਦਿਖਾਈ ਦਿੰਦੇ ਰਹੇ ਹਨ ਪਰ ਜਦੋਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦਾ ਵਿਭਾਗ ਬਦਲ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇਣ ਦਾ ਐਲਾਨ ਕੀਤਾ ਹੈ, ਉਦੋਂ ਤੋਂ ਜਿਥੇ ਸਿੱਧੂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਆਪਣੀ ਇੱਛਾ ਅਨੁਸਾਰ ਮੁਕਾਮ ਹਾਸਲ ਨਹੀਂ ਕਰ ਸਕੇ, ਉਥੇ ਹੀ ਉਨ੍ਹਾਂ ਨਾਲ ਹਮੇਸ਼ਾ ਖੜ੍ਹੇ ਰਹੇ ਉਨ੍ਹਾਂ ਦੇ ਆਪਣੇ ਚਹੇਤੇ ਅੱਜ ਸਿੱਧੂ ਦੇ ਪੱਖ ਵਿਚ ਖੁੱਲ੍ਹ ਕੇ ਬੋਲਣ ਦੀ ਬਜਾਏ ਫਿਲਹਾਲ ਚੁੱਪ ਹੀ ਧਾਰਨ ਕਰਨਾ ਸਹੀਂ ਮੰਨ ਰਹੇ ਹਨ।


author

Karan Kumar

Content Editor

Related News