ਕਿਸਾਨਾਂ ਦੇ ਹੱਕ ’ਚ ਨਵਜੋਤ ਸਿੰਘ ਸਿੱਧੂ ਨੇ ਮੁੜ ਕੀਤਾ ਟਵੀਟ, ਆਖੀ ਇਹ ਗੱਲ

Sunday, May 30, 2021 - 06:34 PM (IST)

ਜਲੰਧਰ— ਪੰਜਾਬ ਕਾਂਗਰਸ ਸਰਕਾਰ ਤੋਂ ਖ਼ਫ਼ਾ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਟਵੀਟ ਕਰਦੇ ਹੋਏ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ’ਚ ਗੱਲ ਕਰਦੇ ਹੋਏ ਕਿਹਾ ਕਿ ਮੈਂ ਵਾਰ-ਵਾਰ ਇਸੇ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਇਕਜੁੱਟ ਹੋ ਕੇ ਸਾਰੇ ਖੇਤੀ ਉਪਜਾਂ ਦਾ ਉਤਪਾਦਨ, ਭੰਡਾਰਣ ਅਤੇ ਵਪਾਰ ਕਿਸਾਨਾਂ ਦੇ ਹੱਥਾਂ ’ਚ ਦੇ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਏਕਤਾ ਨੂੰ ਸਮਾਜਿਕ ਅੰਦੋਲਨ ਤੋਂ ਇਕ ਖੇਤੀ ਆਰਥਿਕ ਸ਼ਕਤੀ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਦੁੱਖ਼ਦਾਈ ਖ਼ਬਰ: ਸਤਲੁਜ ਦਰਿਆ ’ਚ ਨਹਾਉਣ ਗਏ ਬਲਾਚੌਰ ਦੇ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ

PunjabKesari

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇਕ ਚੋਣ ਮੁਹਿੰਮ ਦੀ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਖੇਤੀ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰਦੇ ਦਿੱਸ ਰਹੇ ਹਨ। ਵੀਡੀਓ ਜ਼ਰੀਏ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੇਰੀ ਰਾਜਨੀਤੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੁਸ਼ਕਿਲ ਦਾ ਹੱਲ ਰਹਿੰਦੀ ਹੈ, ਹੱਲ ਪੱਖੀ ਰਾਜਨੀਤੀ ਹੈ ਅਤੇ ਇਸੇ ਦੀ ਹੀ ਜ਼ਰੂਰਤ ਹੈ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਬੀਬੀ ਸੁਰਜੀਤ ਕੌਰ ਕਾਲਕਟ ਦਾ ਦਿਹਾਂਤ

PunjabKesari

ਇਸੇ ਦੌਰਾਨ ਉਨ੍ਹਾਂ ਬੇਨਤੀ ਕਰਦੇ ਕਿਸਾਨ ਯੂਨੀਅਨਾਂ ਨੂੰ ਕਿਹਾ ਕਿ ਉਹ ਆਪਣੇ ਸੁਫ਼ਨੇ ਸਾਕਾਰ ਕਰਨ ਤਾਂਕਿ ਕਿਸਾਨ ਕਦੇ ਕਿਸੇ ਦਾ ਮੁਥਾਜ ਨਾ ਹੋਵੇ ਅਤੇ ਕਿਸਾਨ ਪੰਜਾਬ ਦੀਆਂ ਆਪਣੀਆਂ ਮੰਡੀਆਂ ਅਤੇ ਐੱਮ. ਐੱਸ. ਪੀ. ਦਾ ਪੂਰਾ-ਪੂਰਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਉਹ ਕਈ ਸੁਝਾਅ ਪੰਜਾਬ ਸਰਕਾਰ ਦੀ ਬਣਾਈ ਹੋਈ ਹੱਕ ਕਮੇਟੀ ਨੂੰ ਦੇ ਚੁੱਕੇ ਹਨ ਤਾਂਕਿ ਅਸੀਂ ਆਪਣੇ ਮੁਕੱਦਰ ਨੂੰ ਹੱਥ ’ਚ ਰੱਖ ਸਕੀਏ ਨਾ ਕਿ ਕੇਂਦਰ ਸਰਕਾਰ ਦੇ।  

ਇਹ ਵੀ ਪੜ੍ਹੋ: ਜਲੰਧਰ ’ਚ ਖ਼ਾਕੀ ਦਾਗਦਾਰ, ASI ਗੈਂਗ ਨਾਲ ਮਿਲ ਕੇ ਚਲਾਉਂਦਾ ਰਿਹਾ ਹਨੀਟ੍ਰੈਪ, ਹੋਇਆ ਖ਼ੁਲਾਸਾ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News