ਕਿਸਾਨੀ ਮਸਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਆਖੀ ਇਹ ਗੱਲ
Thursday, May 05, 2022 - 06:43 PM (IST)
ਜਲੰਧਰ/ਕੋਟਕਪੂਰਾ (ਵੈੱਬ ਡੈਸਕ)— ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੋਟਕਪੂਰਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨੀ ਮਸਲੇ ’ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਅੱਜ ਦਾ ਨਹੀਂ ਸਗੋਂ ਬਚਪਨ ਤੋਂ ਕਿਸਾਨੀ ਦਾ ਹਿਤੈਸ਼ੀ ਹਾਂ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਦੀ ਬੁਨਿਆਦ ਹੀ ਪੂਰੀ ਤਰ੍ਹਾਂ ਹਿੱਲੀ ਪਈ ਹੈ। ਅੱਜ ਦੇ ਸਮੇਂ ’ਚ 35 ਰੁਪਏ ਦਾ ਬੀਜ ਕਿਸਾਨਾਂ ਨੂੰ 250 ’ਚ ਲੈਣਾ ਪੈ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਝੋਨੇ ਦੀ ਖੇਤੀ ’ਚ ਪੰਜਾਬ ਦਾ ਕੁੱਲ ਖੇਤਰ ਕਰੀਬ 26 ਲੱਖ ਹੈੱਕਟੇਅਰ ਹੈ, 26 ਲੱਖ ਹੈੱਕਟੇਅਰ ਲਈ ਕਰੀਬ ਢਾਈ ਲੱਖ ਕੁਇੰਟਲ ਬੀਜ ਚਾਹੀਦਾ ਹੈ। ਇਸੇ ਤਰ੍ਹਾਂ ਕਣਕ ਲਈ 35 ਲੱਖ ਹੈੱਕਟੇਅਰ ਪੂਰਾ ਖੇਤਰ ਹੈ ਅਤੇ ਉਸ ਦੇ ਲਈ ਬੀਜ ਸਾਢੇ ਤਿੰਨ ਲੱਖ ਕੁਇੰਟਲ ਚਾਹੀਦਾ ਹੈ। ਇਸ ਦੀ ਇਕ ਨੋਡਲ ਏਜੰਸੀ ਹੈ, ਜਿਸ ਦਾ ਕੰਮ ਬੀਜ ਬਣਾਉਣਾ ਅਤੇ ਸਸਤੇ ਭਾਅ ’ਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣਾ ਹੈ। ਇਸ ਦੀ ਜਿਹੜੀ ਰਿਸਰਚ ਹੈ, ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿੰਨਾ ਕੁੱਲ ਖੇਤਰ ਅਤੇ ਜਿੰਨੀ ਡਿਮਾਂਡ ਹੈ, ਢਾਈ ਲੱਖ ਕੁਇੰਟਲ ਉਸ ਦੀ ਨੋਡਲ ਏਜੰਸੀ ਪਨਸੀਡ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਰਿਸਰਚ ਹੈ, ਉਸ ਦੇ ਆਧਾਰ ’ਤੇ ਉਸ ਬੀਜ ਨੂੰ ਕਿਸਾਨਾਂ ਕੋਲ ਸਸਤੇ ਭਾਅ ’ਤੇ ਪਹੁੰਚਾਉਣਾ ਹੈ। ਜਦੋਂ ਬੀਜ ਸਸਤੇ ਰੇਟਾਂ ’ਤੇ ਨਹੀਂ ਮਿਲਦਾ ਤਾਂ ਕਿਸਾਨਾਂ ਨੂੰ ਬਾਜ਼ਾਰ ’ਚੋਂ ਮਹਿੰਗੇ ਭਾਅ ’ਤੇ ਖ਼ਰੀਦਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਿਸਾਨੀ ਪਾਲਿਸੀ ਨਾਲ ਉੱਪਰ ਉੱਠ ਸਕੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਚਿੱਕ-ਚਿੱਕ ਹਾਊਸ ਨੇੜੇ ਵਾਪਰਿਆ ਭਿਆਨਕ ਹਾਦਸਾ, ਔਰਤ ਦੀ ਹੋਈ ਦਰਦਨਾਕ ਮੌਤ
ਭਗਵੰਤ ਮਾਨ ’ਤੇ ਸ਼ਬਦੀ ਹਮਲਾ ਬੋਲਦੇ ਸਿੱਧੂ ਨੇ ਕਿਹਾ ਕਿ ਹੁਣ ਭਗਵੰਤ ਮਾਨ ਦਾ ਦਿੱਲੀ ਮਾਡਲ ਕਿੱਥੇ ਗਿਆ ਹੈ। ਮੈਂ ਮਾਨ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕੋਟ ਪਾ ਕੇ ਅਖ਼ਬਾਰਾਂ ’ਚ ਇਸ਼ਤਿਹਾਰ ਦੇਣ ਲਈ ਅੱਜਕਲ੍ਹ ਬੜੀ ਪਹਿਲ ਕਰ ਰਹੇ ਹੋ, ਕੀ ਤੁਸੀਂ ਕਦੇ ਬੁਨਿਆਨੀ ਚੀਜ਼ ਵੇਖੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਨੋਡਲ ਏਜੰਸੀ ਨੂੰ ਬੀਜਾਂ ਦੀ ਜਿਹੜੀ ਜਿੰਮੇਵਾਰੀ ਦਿੱਤੀ ਗਈ ਹੈ, ਉਸ ਦੀ ਪ੍ਰੋਟਕਸ਼ਨ ਇਕ ਫ਼ੀਸਦੀ ਹੈ। ਜੇਕਰ ਸਰਕਾਰੀ ਅਦਾਰੇ ਕੋਲ ਇਕ ਫ਼ੀਸਦੀ ਹੀ ਪ੍ਰੋਟਕਸ਼ਨ ਹੈ ਅਤੇ ਉਹ ਵੀ ਪ੍ਰਾਈਵੇਟ ਪਲੇਅਰਾਂ ਨੂੰ ਦੇ ਰਿਹਾ ਹੈ ਤਾਂ ਕਿਸਾਨ ਕੀ ਕਰੇਗਾ।
ਇਹ ਵੀ ਪੜ੍ਹੋ: ਆਯੂਸ਼ਮਾਨ ਸਕੀਮ ਤਹਿਤ ਇਲਾਜ ਬੰਦ ਕਰਨ ਦੇ ਰੌਂਅ 'ਚ ਪੰਜਾਬ ਦੇ ਨਿੱਜੀ ਹਸਪਤਾਲ, ਜਾਣੋ ਵਜ੍ਹਾ
ਮੈਂ ਉਸ ਕਿਸਾਨ ਦੀ ਆਵਾਜ਼ ਚੁੱਕਣ ਆਇਆ ਹਾਂ ਜਿਹੜਾ ਸਾਡੀ ਪਛਾਣ ਅਤੇ ਜਿੰਦ-ਜਾਨ ਹੈ। ਜੇਕਰ ਅਸੀਂ 60 ਫ਼ੀਸਦੀ ਕਿਸਾਨ ਦੀ ਆਵਾਜ਼ ਨਹੀਂ ਚੁੱਕ ਸਕਦੇ ਤਾਂ ਕੋਈ ਅਖਤਿਆਰ ਨਹੀਂ ਕਿ ਅਸੀਂ ਪੰਜਾਬ ਦੀ ਤਰੱਕੀ ਦਾ ਸੁਫ਼ਨਾ ਨਹੀਂ ਵੇਖ ਸਕਦੇ। ਪਿਛਲੇ ਇਕ ਸਾਲ ਤੋਂ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੀ ਨਹੀਂ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਹੋਰ ਤਗੜਾ ਕੀਤਾ ਜਾਵੇ ਵਾਈਸ ਚਾਂਸਲਰ ਲਾਇਆ ਜਾਵੇ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣ। ਕਿਸਾਨਾਂ ਦੀ ਲਾਗਤ ਨੂੰ ਤਾਂ ਪਹਿਲਾਂ ਹੀ ਅੱਗ ਲੱਗੀ ਪਈ ਹੈ ਅਤੇ ਉਪਰੋਂ ਤੁਸੀਂ ਉਸ ਦੀ ਬੁਨਿਆਦ ਹਿਲਾ ਦਿੱਤੀ ਅਤੇ ਉਪਰੋਂ ਬੀਜ ਵੀ ਨਾ ਦਿਓ ਤਾਂ ਇਹ ਕਿੱਥੋਂ ਦਾ ਇਨਸਾਫ਼ ਹੈ। ਜੇਕਰ ਅਸੀਂ ਆਪਣੀ ਪੱਗ ਨੂੰ ਨਹੀਂ ਸਾਂਭ ਸਕਦੇ ਤਾਂ ਫਿਰ ਆਪਣੀਆਂ ਨਜ਼ਰਾਂ ’ਚ ਡਿੱਗਣ ਵਾਲੀ ਹੀ ਗੱਲ ਹੋ ਜਾਂਦੀ ਹੈ। ਕਿਸਾਨਾਂ ਪਾਲਿਸੀ ਨਾਲ ਉੱਠ ਸਕੇਗੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਨੇ ਚਮਕਾਇਆ ਪੰਜਾਬ ਦਾ ਨਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ