ਨਵਜੋਤ ਸਿੱਧੂ ਦਾ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ, ਰਾਣਾ ਗੁਰਜੀਤ ਨੂੰ ਵੀ ਦਿੱਤਾ ਕਰਾਰਾ ਜਵਾਬ

Thursday, Dec 30, 2021 - 05:20 PM (IST)

ਨਵਜੋਤ ਸਿੱਧੂ ਦਾ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ, ਰਾਣਾ ਗੁਰਜੀਤ ਨੂੰ ਵੀ ਦਿੱਤਾ ਕਰਾਰਾ ਜਵਾਬ

ਜਲੰਧਰ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੂੰ ਫਰਾਡ ਆਦਮੀ ਕਰਾਰ ਦਿੱਤਾ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਲਈ ਗਈ ਇੰਟਰਵਿਊ ਦੌਰਾਨ ਜਦੋਂ ਸਿੱਧੂ ਕੋਲੋਂ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਤਾਰੀਫ਼ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜੇ ਸਿੱਧੂ ਸੱਚੀ ਗੱਲ ਕਰਦਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਕੇਜਰੀਵਾਲ ਸਿਰੇ ਦਾ ਫਰਾਡ ਆਦਮੀ ਹੈ। ਮੈਂ ਉਸ ਦੀ ਤਾਰੀਫ਼ ਨਹੀਂ ਕਰਦਾ ਸਗੋਂ ਠੋਕ ਕੇ ਸਵਾਲ ਕਰਦਾ ਹਾਂ ਕਿ ਉਸ ਨੇ 8 ਲੱਖ ਨੌਕਰੀ ਦੇਣ ਦੀ ਗੱਲ ਕਹੀ ਸੀ ਪਰ ਸਿਰਫ਼ 440 ਨੌਕਰੀਆਂ ਦਿੱਤੀਆਂ। ਸਭ ਤੋਂ ਪਹਿਲਾਂ ਕਿਸਾਨਾਂ ਲਈ ਕਾਲਾ ਕਾਨੂੰਨ ਉਸ ਨੇ ਲਾਗੂ ਕੀਤਾ ਅਤੇ ਫਿਰ ਡਰਾਮੇ ਕਰਨ ਲੱਗ ਪਿਆ। ਅੱਜ ਉਹ ਮੇਰੇ ਨਾਲ ਬਹਿਸ ਕਰਨ ਤੋਂ ਕਿਉਂ ਭੱਜ ਰਿਹਾ ਹੈ ? ਉਸ ਨੇ ਸ਼ਰਾਬ ਦੇ ਠੇਕਿਆਂ 'ਚ ਦੀਪ ਮਲਹੋਤਰਾ ਵਰਗੇ ਬਲੈਕਲਿਸਟਡ ਅਕਾਲੀ ਲੀਡਰਾਂ ਨੂੰ ਦਿੱਤੇ ਹਨ। ਕੇਜਰੀਵਾਲ ਨੇ ਹੀ ਪੌਂਟੀ ਚੱਢਾ ਦੇ ਖਾਨਦਾਨ ਨੂੰ ਠੇਕੇ ਦਿੱਤੇ ਹਨ। ਇਹੀ ਕੁਝ ਬਾਦਲ ਕਰਿਆ ਕਰਦੇ ਸਨ। ਉਨ੍ਹਾਂ ਕਿਹਾ ਕਿ ਇਹ ਅੱਜ ਵੀ ਰਲੇ ਹੋਏ ਹਨ।

ਇਹ ਵੀ ਪੜ੍ਹੋ: ਅਨੁਸੂੁਚਿਤ ਜਾਤੀ ਦੇ ਸੀ. ਐੱਮ. ’ਤੇ ਭਾਜਪਾ ਦਾ ਯੂ-ਟਰਨ, ਅਸ਼ਵਨੀ ਸ਼ਰਮਾ ਨੇ ਦਿੱਤਾ ਵੱਡਾ ਬਿਆਨ

PunjabKesari

ਰਾਣਾ ਗੁਰਜੀਤ ਕਹਿੰਦੇ ਨੇ ਸਿੱਧੂ ਉਥੇ ਜਾਂਦੈ ਜਿੱਥੇ ਟਿਕਟ ਦਾ ਰੌਲਾ ਚੱਲ ਰਿਹਾ ਹੈ, ਕੀ ਕਹੋਗੇ ?
ਮੈਂ ਪਾਰਟੀ ਦਾ ਪ੍ਰਧਾਨ ਹਾਂ ਕਿਸੇ ਦੇ ਪਿਉ ਦਾ ਰਾਜ ਨਹੀਂ ਮੈਨੂੰ ਰੋਕ ਲਵੇ। ਤੁਸੀਂ ਆਪਣੇ ਪੰਜ ਸਾਲ ਦੇ ਕੁਕਰਮਾਂ ਕਰਕੇ ਸੀਟ ਹਾਰ ਦੇ ਹੋਵੋ ਅਤੇ ਤੁਸੀਂ ਦੂਜੇ ਦੀ ਸੀਟ ਖ਼ਰਾਬ ਕਰਨ ਲੱਗ ਜਾਵੋ, ਮੈਂ ਅਜਿਹਾ ਨਹੀਂ ਕਰਨ ਦੇਵਾਂਗਾ। ਟਿਕਟਾਂ ਦੀ ਵੰਡ ਅਸੀਂ ਮੈਰਿਟ 'ਤੇ ਕਰਾਂਗੇ।

ਇਹ ਵੀ ਪੜ੍ਹੋ: Year Ender: ਸਾਲ 2021 ਦੀਆਂ ਇਨ੍ਹਾਂ ਘਟਨਾਵਾਂ ਨੇ ਵਲੂੰਧਰੇ ਪੰਜਾਬ ਦੇ ਹਿਰਦੇ, ਆਪਣਿਆਂ ਨੇ ਦਿੱਤੀ ਭਿਆਨਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News