ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਨਵਜੋਤ ਸਿੰਘ ਸਿੱਧੂ, ਕਿਹਾ-ਕਿਸਾਨ ਅੰਦੋਲਨ ਦੀ ਜਿੱਤ ਸ਼ੁੱਭ ਸੰਕੇਤ
Friday, Nov 19, 2021 - 05:08 PM (IST)
ਸੁਲਤਾਨਪੁਰ ਲੋਧੀ (ਓਬਰਾਏ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਜਿੱਥੇ ਗੁਰਪੁਰਬ ਦੀ ਵਧਾਈ ਦਿੱਤੀ, ਹੀ ਉਥੇ ਕਿਸਾਨ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ 'ਤੇ ਕਿਸਾਨ ਅੰਨਦੋਲਨ ਦੀ ਹੋਈ ਜਿੱਤ ਨੂੰ ਸ਼ੁਭ ਸੰਕੇਤ ਦੱਸਿਆ। ਇਸ ਦੇ ਨਾਲ ਹੀ ਕਿਹਾ ਕਿ ਜਿੱਤ ਦਾ ਸਿਹਰਾ ਲੈਣ ਦੀ ਕੋਈ ਕੋਸ਼ਿਸ਼ ਨਾ ਕਰੇ ਕਿਉਂਕਿ ਜਿੱਤ ਦਾ ਸਾਰਾ ਸਿਹਰਾ ਸੰਯੁਕਤ ਕਿਸਾਨ ਮੋਰਚੇ ਦੇ ਸੱਤਿਆਗ੍ਰਹਿ ਨੂੰ ਜਾਂਦਾ ਹੈ। ਹਰ ਕਿਸਾਨ ਦੀ ਜਿੱਤ ਹੋਈ ਹੈ। ਨਵਜੋਤ ਸਿੱਧੂ ਨੇ ਇਸ ਦੌਰਾਨ ਕਿਹਾ ਕਿ ਸਾਨੂੰ ਗੁਰੂ ਸਾਹਿਬ ਦੇ 'ਤੇਰਾ-ਤੇਰਾ' ਫ਼ਲਸਫ਼ਲੇ 'ਤੇ ਚੱਲਣਾ ਚਾਹੀਦਾ ਹੈ ਜਦਕਿ ਮੌਜੂਦਾ ਰਾਜਨੀਤੀ 'ਮੇਰਾ-ਮੇਰਾ' ਵਾਲੀ ਹੋ ਗਈ ਹੈ।
ਇਹ ਵੀ ਪੜ੍ਹੋ: ਖੇਤੀ ਕਾਨੂੰੰਨ ਰੱਦ ਹੋਣ ਦੇ ਐਲਾਨ ’ਤੇ ਖ਼ੁਸ਼ੀ ਨਾਲ ਖੀਵੇ ਹੋਏ ਕਿਸਾਨ, ਜਲੰਧਰ ’ਚ ਮਨਾਇਆ ਗਿਆ ਜਸ਼ਨ
ਸਿੱਧੂ ਨੇ ਇਸ ਦੇ ਨਾਲ ਹੀ ਚੰਨੀ ਸਰਕਾਰ 'ਤੇ ਤੰਜ ਕਸਦੀਆਂ ਕਿਹਾ ਕੀ ਸਾਨੂੰ ਲੋਕਾਂ ਨੂੰ ਲੋਲਈਪੋਪ ਨਹੀਂ ਦੇਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ ਕੀ ਰਾਜਨੀਤੀ ਵਿੱਚ ਉੱਚੇ-ਸੁੱਚੇ ਕਿਰਦਾਰਾਂ ਦੀ ਲੋੜ ਹੈ। ਸਿੱਧੂ ਨੇ ਕਿਹਾ ਕੀ ਸੂਬੇ ਵਿਚੋਂ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਹੋਣ ਚਾਹੀਦਾ ਹੈ। ਸੁਲਤਾਨਪੁਰ ਲੋਧੀ ਦੀ ਵਿਧਾਨਸਭਾ ਸੀਟ ਰਾਣਾ ਗੁਰਜੀਤ ਦੇ ਸਪੁੱਤਰ ਵਿੱਚ ਟਿਕਟ ਨੂੰ ਲੈ ਕੇ ਫ਼ਸੇ ਪੇਚ 'ਤੇ ਕਿਹਾ ਕਿ ਰਾਜਨੀਤੀ ਵਿਚ ਉੱਚੇ ਅਤੇ ਸੁੱਚੇ ਕਿਰਦਾਰਾਂ ਦੀ ਲੋੜ ਹੈ ਅਤੇ ਉਹ ਹੁਣ ਅਗਲੀ ਵਾਰ ਉਹ ਨਵਤੇਜ ਚੀਮਾ ਦੇ ਮੰਤਰੀ ਬਣਨ 'ਤੇ ਹੀ ਮੁੜ ਗੁਰੂ ਨਗਰੀ ਆਣਗੇ।
ਇਸ ਦੇ ਨਾਲ ਨਵਤੇਜ ਚੀਮਾ ਨੇ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕੀ ਉਹ ਬਹੁਤ ਖੁਸ਼ ਹਨ ਕਿ ਇਸ ਖ਼ਾਸ ਦਿਨ 'ਤੇ ਕੇਂਦਰ ਸਰਕਾਰ ਨੇ ਕਿਸਾਨ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਨੇ ਇਹ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਗਲਤੀ ਨੂੰ ਜਲਦੀ ਸੁਧਾਰ ਲੈਂਦੀ ਤਾਂ 700 ਤੋਂ ਵਧੇਰੇ ਕਿਸਾਨ ਸ਼ਹੀਦ ਨਾ ਹੁੰਦੇ। ਉਨ੍ਹਾਂ ਕਿਹਾ ਕਿ ਅੱਜ ਦੇ ਪਵਿੱਤਰ ਦਿਨ ਰਾਜਨੀਤੀ ਨਹੀਂ ਕਰਨੀ ਚਾਹੀਦੀ ਪਰ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਸੂਬੇ ਵਿੱਚ ਚੋਣਾਂ ਦੌਰਾਨ ਸਿਆਸੀ ਲਾਹੇ ਲਈ ਅਜਿਹੇ ਐਲਾਨ ਕਰ ਰਹੀ ਹੈ ਪਰ ਹੁਣ ਲੋਕ ਇਸ ਸਿਆਸੀ ਡਰਾਮੇ ਨੂੰ ਸਿਰੇ ਤੋਂ ਨਕਾਰ ਦੇਣਗੇ। ਚੀਮਾ ਨੇ ਕਿਹਾ ਕਿ ਜੇਕਰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਗਿਆ ਤਾਂ ਪੰਜਾਬ ਸਰਕਾਰ ਦੀ ਤਰਜ਼ 'ਤੇ ਕੇਂਦਰ ਵੀ 700 ਸ਼ਹੀਦ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਵੇ ਅਤੇ ਮਦਦ ਰਾਸ਼ੀ ਸਮੇਤ ਨੌਕਰੀ ਦੇਵੇ। ਉਨ੍ਹਾਂ ਨੂੰ ਸ਼ਰਧਾਂਜਲੀ ਦੇ ਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰੇ।
ਇਹ ਵੀ ਪੜ੍ਹੋ: ਤਿੰਨ ਖੇਤੀ ਕਾਨੂੰਨਾਂ ਨੂੰ ਬਾਰੀਕੀ ਨਾਲ ਜਾਣੋ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਲੈਣ ਦਾ ਲਿਆ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ