ਪੀ.ਐੱਮ. ਮੋਦੀ ਹਨ ''ਦੇਸ਼ ਵਿਰੋਧੀ'', ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ : ਨਵਜੋਤ ਸਿੱਧੂ

04/20/2019 4:28:01 PM

ਨਵੀਂ ਦਿੱਲੀ— ਕਾਂਗਰਸ ਨੇਤਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ 'ਤੇ 'ਦੇਸ਼ ਵਿਰੋਧੀ' ਹੋਣ ਦਾ ਦੋਸ਼ ਲਗਾਇਆ ਅਤੇ ਦਾਅਵਾ ਕੀਤਾ ਕਿ 5 ਸਾਲਾਂ ਦੇ ਕਾਰਜਕਾਲ 'ਚ ਮੋਦੀ ਨੇ ਸਰਕਾਰੀ ਕੰਪਨੀਆਂ ਦੇ ਹਿੱਤਾਂ ਨੂੰ ਮਾਰ ਕੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਿਛਲੀਆਂ ਚੋਣਾਂ ਦੇ ਵਾਅਦਿਆਂ ਨੂੰ ਪੂਰਾ ਕਰਨ 'ਚ ਅਸਫ਼ਲਰ ਸਾਬਤ ਹੋਏ ਪ੍ਰਧਾਨ ਮੰਤਰੀ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਰਾਸ਼ਟਰਵਾਦ ਅਤੇ ਰਾਸ਼ਟਰੀ ਸੁਰੱਖਿਆ ਦੇ ਮੁੱਦੇ ਚੁੱਕ ਰਹੇ ਹਨ। ਸਿੱਧੂ ਨੇ ਕਾਂਗਰਸ ਹੈੱਡ ਕੁਆਰਟਰਾਂ 'ਚ ਕਿਹਾ,''ਪਿਛਲੇ 5 ਸਾਲਾਂ 'ਚ ਸਰਕਾਰੀ ਕੰਪਨੀਆਂ ਡੁੱਬਦੀਆਂ ਚੱਲੀ ਗਈਆਂ ਅਤੇ ਕੁਝ ਨਿੱਜੀ ਕੰਪਨੀਆਂ ਮੁਨਾਫੇ 'ਚ ਆ ਗਈਆਂ। ਚੌਕੀਦਾਰ ਹਮੇਸ਼ਾ ਅਮੀਰਾਂ ਦੇ ਘਰ ਦੇ ਬਾਹਰ ਖੜ੍ਹਾ ਅਤੇ ਗਰੀਬਾਂ ਦੇ ਹੱਕ ਨੂੰ ਮਾਰਦਾ ਰਿਹਾ।''
 

ਨਾ ਖਾਵਾਂਗਾ, ਨਾ ਖਾਣ ਦੇਵਾਂਗਾ, ਇਕ ਮੁਖੌਟਾ ਸੀ
ਉਨ੍ਹਾਂ ਨੇ ਕਿਹਾ,''ਕਿਹਾ ਗਿਆ ਸੀ ਕਿ ਨਾ ਖਾਵਾਂਗਾ, ਨਾ ਖਾਣ ਦੇਵਾਂਗਾ, ਜਦੋਂ ਕਿ ਇਹ ਇਕ ਮੁਖੌਟਾ ਸੀ। ਪ੍ਰਧਾਨ ਮੰਤਰੀ ਨੇ 55 ਦੇਸ਼ਾਂ ਦੇ ਦੌਰੇ ਕੀਤੇ ਅਤੇ ਇਨ੍ਹਾਂ ਦੌਰਿਆਂ 'ਤੇ ਅੰਬਾਨੀ ਤੇ ਅਡਾਨੀ ਉਨ੍ਹਾਂ ਨਾਲ ਗਏ ਅਤੇ 18 ਸੌਦੇ ਕੀਤੇ। ਜਦੋਂ ਕਿ ਸਮਝੌਤੇ ਸਰਕਾਰੀ ਕੰਪਨੀਆਂ ਲਈ ਸੌਦੇ ਹੋਣੇ ਚਾਹੀਦੇ।'' ਕਾਂਗਰਸ ਨੇਤਾ ਨੇ ਰਾਫੇਲ ਜਹਾਜ਼ ਸੌਦੇ, ਬੀ.ਐੱਸ.ਐੱਨ.ਐੱਲ. ਦੀ ਖਰਾਬ ਵਿੱਤੀ ਹਾਲਤ, ਨੋਟਬੰਦੀ ਅਤੇ ਕੁਝ ਹੋਰ ਮੁੱਦਿਆਂ ਨੂੰ ਜ਼ਿਕਰ ਕਰਦੇ ਹੋਏ ਦੋਸ਼ ਲਗਾਇਆ ਕਿ ਇਸ ਸਰਕਾਰ 'ਚ ਸਰਕਾਰੀ ਕੰਪਨੀਆਂ ਦੇ ਹਿੱਤ ਨੂੰ ਮਾਰ ਕੇ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਗਿਆ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ,''ਜੋ ਵਿਅਕਤੀ ਸਰਕਾਰੀ ਕੰਪਨੀਆਂ ਦੇ ਹਿੱਤਾਂ ਨੂੰ ਮਾਰ ਕੇ ਨਿੱਜੀ ਕੰਪਨੀਆਂ 'ਚ ਪੈਸੇ ਭਰ ਰਿਹਾ ਹੈ, ਜੋ ਪੇ.ਟੀ.ਐੱਮ. ਦਾ ਵਿਗਿਆਪਨ ਕਰ ਰਿਹਾ ਹੈ, ਜੋ ਅਸਲ ਮੁੱਦਿਆਂ ਤੋਂ ਦੌੜ ਰਿਹਾ ਹੈ, ਕੀ ਉਹ ਦੇਸ਼ ਵਿਰੋਧੀ ਨਹੀਂ ਹੈ ਤਾਂ ਫਿਰ ਕੀ ਹੈ?''
 

ਅੱਤਵਾਦੀ ਹਮਲੇ 'ਤੇ ਵੋਟ ਮੰਗੇ ਜਾਂਦੇ ਹਨ
ਸਿੱਧੂ ਨੇ ਕਿਹਾ,''ਪ੍ਰਧਾਨ ਮੰਤਰੀ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ 'ਚ ਸਫ਼ਲ ਨਹੀਂ ਰਹੇ ਹਨ। ਹੁਣ ਤਾਂ ਲੋਕ ਪੁੱਛ ਰਹੇ ਹਨ- 15 ਲੱਖ ਰੁਪਏ ਦਾ ਅੱਜ ਵੀ ਇੰਤਜ਼ਾਰ ਹੈ, ਮੋਦੀ ਜੀ ਤੁਸੀਂ ਕਿਸ ਤਰ੍ਹਾਂ ਦੇ ਚੌਕੀਦਾਰ ਹੋ?'' ਉਨ੍ਹਾਂ ਨੇ ਕਿਹਾ,''ਜੇਕਰ ਇਨ੍ਹਾਂ ਤੋਂ ਕੋਈ ਸਹੀ ਸਵਾਲ ਕਰਦਾ ਹੈ ਤਾਂ ਉਸ ਨੂੰ ਦੇਸ਼ਧਰੋਹੀ ਐਲਾਨ ਕੀਤਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਸਵਾਲ ਤਾਂ ਪੁੱਛਿਆ ਜਾਵੇਗਾ। ਇਨ੍ਹਾਂ ਦੀ ਦੇਸ਼ ਭਗਤੀ ਦਾ ਮੁਖੌਟਾ ਉਜੜ ਗਿਆ ਹੈ।'' ਸਿੱਧੂ ਨੇ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਚੋਣਾਂ 'ਚ ਚੁੱਕੇ ਜਾਣ ਨੂੰ ਲੈ ਕੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ,''ਪਹਿਲੇ ਅੱਤਵਾਦੀ ਹਮਲੇ ਹੁੰਦੇ ਸਨ ਤਾਂ ਅਸਤੀਫੇ ਮੰਗੇ ਜਾਂਦੇ ਸਨ ਅਤੇ ਹੁਣ ਅੱਤਵਾਦੀ ਹਮਲੇ ਹੁੰਦੇ ਹਨ ਤਾਂ ਵੋਟ ਮੰਗੇ ਜਾਂਦੇ ਹਨ।'' ਉਨ੍ਹਾਂ ਨੇ ਦਾਅਵਾ ਕੀਤਾ,''ਇਨ੍ਹਾਂ ਨੇ 5 ਸਾਲਾਂ ਦੀ ਸਰਕਾਰ 'ਚ ਲੋਕਤੰਤਰ ਨੂੰ ਗੁੰਡਾ ਤੰਤਰ ਬਣਾ ਦਿੱਤਾ, ਧੰਦਾ ਤੰਤਰ ਬਣਾ ਦਿੱਤਾ, ਟਰੋਲ ਤੰਤਰ ਬਣਾ ਦਿੱਤਾ।'' ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿਸ਼ੇ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ,''ਕਰਤਾਰਪੁਰ ਸਾਹਿਬ ਕੋਰੀਡੋਰ 70 ਸਾਲਾਂ ਦੀ ਪ੍ਰਾਰਥਨਾ ਨਾਲ ਸੰਭਵ ਹੋ ਰਿਹਾ ਹੈ। ਇਹ ਦੋਹਾਂ ਸਰਕਾਰ ਨੇ ਕੀਤਾ ਹੈ। ਇਸ 'ਤੇ ਰਾਜਨੀਤੀ ਕਿਉਂ ਹੋਣੀ ਚਾਹੀਦੀ ਹੈ? ਬਾਬਾ ਨਾਨਕ ਜੋੜਨ ਵਾਲੇ ਸਨ, ਜੇਕਰ ਇਹ ਬਣ ਜਾਵੇਗਾ ਤਾਂ 12 ਕਰੋੜ ਲੋਕਾਂ ਦੀਆਂ ਦੁਆਵਾਂ ਮਿਲਣਗੀਆਂ।''


DIsha

Content Editor

Related News