ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ ਤਿੰਨੇ ਕਾਲੇ ਕਾਨੂੰਨ : ਨਵਜੋਤ ਸਿੱਧੂ

Friday, Jan 15, 2021 - 10:03 PM (IST)

ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਹਨ ਤਿੰਨੇ ਕਾਲੇ ਕਾਨੂੰਨ : ਨਵਜੋਤ ਸਿੱਧੂ

ਜਲੰਧਰ (ਬਿਊਰੋ) - ਲੰਬੇ ਸਮੇਂ ਬਾਅਦ ਮੀਡੀਆ ਸਾਹਮਣੇ ਆਏ ਨਵਜੋਤ ਸਿੱਧੂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਜਮ ਕੇ ਭੜਾਸ ਕੱਢੀ ਹੈ। ਲਗਭਗ ਡੇਢ ਸਾਲ ਬਾਅਦ ਪਟਿਆਲਾ ’ਚ ਪੱਤਰਕਾਰ ਸੰਮੇਲਨ ਕਰਦੇ ਹੋਏ ਸਿੱਧੂ ਨੇ ਕੇਂਦਰ ਕਾਨੂੰਨਾਂ ਨੂੰ ਕਾਲੇ ਕਾਨੂੰਨ ਦੱਸਦੇ ਹੋਏ ਆਖਿਆ ਕਿ ਇਸ ਸਰਕਾਰ ਦੀ ਮਾੜੀ ਮਨਸ਼ਾ ਜ਼ਾਹਰ ਹੁੰਦੀ ਹੈ। ਸਿੱਧੂ ਨੇ ਕਿਹਾ ਕਿ ਇੰਝ ਜਾਪ ਰਿਹਾ ਹੈ ਕਿ ਇਕ ਵੱਡੀ ਸਾਜ਼ਿਸ਼ ਤਹਿਤ ਇਹ ਕਾਨੂੰਨ ਲਿਆਂਦੇ ਗਏ ਹਨ। ਫੂਡ ਸਕਿਉਰਟੀ ‘ਤੇ ਐਗਰੀਕਲਚਰ ਦੀ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਦੇਸ਼ ਦਾ ਮੁੱਢ ਬੰਨਣ ਲਈ ਸਭ ਤੋਂ ਲਾਜ਼ਮੀ ਹੈ। ਐੱਫ.ਸੀ.ਆਈ. (ਫੂਡ ਕਾਰਪੋਰੇਸ਼ਨ ਆਫ ਇੰਡੀਆ) ਇਸ ਖੇਡ ਦਾ ਵੱਡਾ ਹਿੱਸਾ ਹੈ। ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਕਿਸਾਨਾਂ ਅਤੇ ਗਰੀਬ ਵਿਅਕਤੀਆਂ ਦੀ ਜੀਵਨ ਸ਼ੈਲੀ ਹੈ। ਇਹ ਸਰਕਾਰ ਦੀ ਗ੍ਰਾਂਟ ਨਾਲ ਅਤੇ ਮਦਦ ਨਾਲ ਚੱਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਵਾਈਕਲ ਤੇ ਗਰਦਨ ’ਚ ਹੋਣ ਵਾਲੇ ਦਰਦ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਪੜ੍ਹੋ ਇਹ ਖ਼ਬਰ 

ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਦੀ ਸਰਕਾਰ ਦੇ ਸਮੇਂ ਜੋ ਪੈਸਾ ਫੰਡ ਲਈ ਦਿੱਤਾ ਜਾਂਦਾ ਸੀ, ਉਹ ਉਸ ਨਾਲੋਂ ਵੱਧ ਖ਼ਰਚ ਕਰਦੇ ਸਨ। ਇਸ ਵਿੱਚ ਐੱਮ.ਐੱਸ.ਪੀ., ਖਰੀਦ ਸਟੋਰੇਜ ਅਤੇ ਟਰਾਂਸਪੋਰਟ ਆਉਂਦੇ ਹਨ। ਦੇਸ਼ ਦੇ 80 ਕਰੋੜ ਲੋਕਾਂ ਨੂੰ ਪੀ.ਡੀ.ਐੱਸ ਸਪਲਾਈ ਕਰਨਾ ਵੀ ਇਸਦੇ ਹਿੱਸੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਐੱਫ.ਸੀ.ਆਈ.ਨੂੰ ਜਾਣ ਬੁੱਝ ਕੇ ਖ਼ਤਮ ਕੀਤਾ ਜਾ ਰਿਹਾ ਹੈ, ਜਿਸਨੂੰ ਦੋ ਵੱਡੇ ਘਰਾਂ ਨੂੰ ਦੇਣ ਦੀ ਕੋਸ਼ਿਸ਼ ਜਾਰੀ ਹੈ। ਸਿੱਧੂ ਨੇ ਕਿਹਾ ਕਿ 2014 ’ਚ ਐੱਫ.ਸੀ.ਆਈ. ’ਤੇ 91 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਸੀ ਪਰ ਹੁਣ ਮੋਦੀ ਦੀ ਸਰਕਾਰ ਦੇ ਸਮੇਂ 4 ਲੱਖ ਦੇ ਕਰੀਬ ਦਾ ਕਰਜ਼ਾ ਹੈ। ਸਾਡਾ ਦੇਸ਼ ਭੁੱਖਮਰੀ ’ਚ 94ਵੇਂ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੁਸੀਂ ਮੀਡੀਆ ਦਾ ਹਾਲ ਵੀ ਵੇਖ ਸਕਦੇ ਹੋ, ਕਿਉਂਕਿ ਜਿਸ ਮੀਡੀਆ ਦੀ ਕਿਸੇ ਸਮੇਂ ਤੂਤੀ ਬੋਲਦੀ ਸੀ, ਉਸੇ ਨੂੰ ਅੱਜ ਸਾਰੇ ਲੋਕ ਮਾੜੀ ਆਖ ਰਹੇ ਹਨ। 

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ

ਨਵਜੋਤ ਸਿੱਧੂ ਨੇ ਅਬਾਨੀ-ਅਡਾਨੀ ਨੂੰ ਲੈ ਕੇ ਵੀ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਇਕੱਠੇ ਮਿਲੇ ਹੋਏ ਹਨ। ਅਡਾਨੀ ਨੇ ਬਹੁਤ ਸਾਰਾ ਸਾਮਾਨ ਸਟੋਰ ਕਰਕੇ ਰੱਖਿਆ ਹੋਇਆ ਹੈ, ਜਿਸ ਦੇ ਲਈ ਉਸ ਨੇ ਅੱਗੇ ਬੰਦੇ ਰੱਖੇ ਹੋਏ ਹਨ। ਲੋੜ ਪੈਣ ’ਤੇ ਸਟੋਰ ਕੀਤੇ ਸਾਮਾਨ ਨੂੰ ਉਹ ਕਈ ਗੁਣਾਂ ਵੱਧ ਕੀਮਤ ’ਤੇ ਵੇਚ ਦਿੰਦਾ ਹੈ, ਜਿਸ ਨਾਲ ਉਸ ਭਾਰੀ ਮੁਨਾਫ਼ਾ ਹੁੰਦਾ ਹੈ। ਅਡਾਨੀ ਕੋਲ ਪਹਿਲਾਂ ਹੀ 8 ਲੱਖ 75 ਹਜ਼ਾਰ ਟਨ ਦੇ ਕਰੀਬ ਸਾਮਾਨ ਲੋਡ ਹੈ। ਮੋਦੀ ਨੇ ਆਉਂਦੇ ਹੀ ਅਬਾਨੀਆਂ ਦੇ ਪੰਪ ਖੜ੍ਹੇ ਕਰ ਦਿੱਤੇ, ਜਿਸ ਨਾਲ ਉਸ ਨੂੰ ਦੁਗਣਾ ਫ਼ਾਇਦਾ ਹੋ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਦੋ ਇਲਾਇਚੀਆਂ ਖਾਣ ਮਗਰੋਂ ਪੀਓ ਗਰਮ ਪਾਣੀ, ਹਮੇਸ਼ਾ ਲਈ ਦੂਰ ਹੋਣਗੀਆਂ ਇਹ ਬੀਮਾਰੀਆਂ

ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਚੱਲ ਰਿਹਾ ਸੰਘਰਸ਼ ਪੂਰੀ ਤਰ੍ਹਾਂ ਸਫ਼ਲ ਰਹੇ, ਜਿਸ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਮਿਲਣ। ਐੱਸ.ਬੀ.ਆਈ ਦਾ ਵੀ 70 ਫੀਸਦੀ ਡਾਟਾ ਇਸ ਦੇ ਕੋਲ ਹੈ। ਸਾਡਾ ਸਵਿਧਾਨ ਰੀੜ ਦੀ ਹੱਡੀ ਹੈ। ਸਿੱਧੂ ਨੇ ਕਿਹਾ ਕਿ ਉਸ ਨੇ ਬਹੁਤ ਸਾਰੀਆਂ ਗੱਲਾਂ ਬੰਦ ਕਮਰੇ ’ਚ ਕੀਤੀਆਂ ਹਨ ਪਰ ਹੁਣ ਉਹ ਖੁੱਲ੍ਹੇ ’ਚ ਅਤੇ ਸਭ ਦੇ ਸਾਹਮਣੇ ਗੱਲਾਂ ਕਰਨਗੇ। ਚੋਣਾਂ ’ਚ ਖ਼ਰਚੇ ਜਾਣ ਵਾਲੇ ਪੈਸੇ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੋਣਾਂ ’ਚ ਹਰੇਕ ਵਿਅਕਤੀ ਵਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਉਨ੍ਹਾਂ ਨੇ ਪੰਜ ਚੋਣਾਂ ’ਚ 47 ਲੱਖ ਰੁਪਏ ਖ਼ਰਚੇ ਕੀਤੇ ਹਨ।  


author

rajwinder kaur

Content Editor

Related News