ਬਹਿਬਲ ਕਲਾਂ ਪਹੁੰਚੇ ਨਵਜੋਤ ਸਿੰਘ ਸਿੱਧੂ, ਕਿਹਾ-‘ਇੰਤਹਾ ਹੋ ਗਈ ਇੰਤਜ਼ਾਰ ਕੀ’

Tuesday, Mar 29, 2022 - 06:31 PM (IST)

ਬਹਿਬਲ ਕਲਾਂ ਪਹੁੰਚੇ ਨਵਜੋਤ ਸਿੰਘ ਸਿੱਧੂ, ਕਿਹਾ-‘ਇੰਤਹਾ ਹੋ ਗਈ ਇੰਤਜ਼ਾਰ ਕੀ’

ਫਰੀਦਕੋਟ (ਵੈੱਬ ਡੈਸਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਬਹਿਬਲ ਕਲਾਂ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ। ਉਨ੍ਹਾਂ ਇਨਸਾਫ਼ ਲੈਣ ਲਈ ਮੋਰਚਾ ਲਾ ਕੇ ਬੈਠੇ ਮ੍ਰਿਤਕ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਤੇ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮਸਲੇ ’ਚ ਹੁਣ ‘ਇੰਤਹਾ ਹੋ ਗਈ ਇੰਤਜ਼ਾਰ ਕੀ’। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਸਲਾ ਇਕੱਲਾ ਸੁਖਰਾਜ ਦਾ ਨਹੀਂ ਹੈ, ਇਹ ਮਸਲਾ ਨਿਆਂ ਦਾ ਹੈ, ਜਿਹੜਾ ਕਿ ਸੰਵਿਧਾਨ ਦਾ ਸਭ ਤੋਂ ਵੱਡਾ ਸਤੰਭ ਹੈ। ਉਨ੍ਹਾਂ ਕਿਹਾ ਕਿ ਜਿਸ ਰਾਜ ’ਚ ਨਿਆਂ ਨਹੀਂ, ਉਹ ਕਿਸੇ ਕੰਮ ਦਾ ਨਹੀਂ।

 ਇਹ ਵੀ ਪੜ੍ਹੋ : ਮੰਡੀਆਂ ’ਚ ਰੁਲਣ ਦਾ ਬੀਤਿਆ ਜ਼ਮਾਨਾ, ਪੁੱਤਾਂ ਵਾਂਗ ਪਾਲ਼ੀ ਫਸਲ ਦਾ ਚੁੱਕਾਂਗੇ ਇਕ-ਇਕ ਦਾਣਾ : ਭਗਵੰਤ ਮਾਨ

ਸਿੱਧੂ ਨੇ ਕਿਹਾ ਕਿ ਜਿਹੜੀ ਰਾਜਸੱਤਾ ਧਰਮ ਦੀ ਰੱਖਿਆ ਨਹੀਂ ਕਰ ਸਕਦੀ, ਉਸ ਦਾ ਕੋਈ ਕੋਈ ਵਜੂਦ ਨਹੀਂ, ਉਹ ਕਿਸੇ ਕੰਮ ਦੀ ਨਹੀਂ। ਸਿੱਧੂ ਨੇ ਕਿਹਾ ਕਿ ਮੈਂ ਸੱਤਾ ਛੱਡ ਕੇ ਝੋਲੀਆਂ ਵੀ ਅੱਡੀਆਂ ਮੁੱਖ ਮੰਤਰੀਆਂ ਅੱਗੇ ਡਟਿਆ। ਤਿੰਨ ਸਿੱਟਾਂ, ਚਾਰ ਹੋਮ ਮਨਿਸਟਰ, ਤਿੰਨ ਮੁੱਖ ਮੰਤਰੀ ਇਸ ਨੂੰ ਲੁਕਾਉਂਦੇ ਰਹੇ ਕਿਉਂਕਿ ਉਨ੍ਹਾਂ ਦੀ ਇਨਸਾਫ਼ ਦੇਣ ਦੀ ਨੀਅਤ ਨਹੀਂ ਸੀ।

PunjabKesari

ਇਹ ਵੀ ਪੜ੍ਹੋ : ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਬਚਿਆ ਇਕ ਦਿਨ ਦਾ ਕੋਲਾ, ਘਰੇਲੂ ਖਪਤਕਾਰਾਂ ’ਤੇ ਲਟਕੀ ਪਾਵਰ ਕੱਟਾਂ ਦੀ ‘ਤਲਵਾਰ’

ਉਨ੍ਹਾਂ ਕਿਹਾ ਕਿ ਉਹ ਇਕ ਗੱਲ ਨੂੰ ਨਹੀਂ ਸਮਝੇ ਕਿ ਪੰਜਾਬ ਦੀ ਜਨਤਾ ਨੇ ਇਨਸਾਫ ਕੀਤਾ। ਇਹ ਪੰਜਾਬ ਦੇ ਲੋਕਾਂ ਦੀ ਆਤਮਾ ਦਾ ਨਾਸੂਰ ਹੈ, ਜੋ ਅੱਜ ਵੀ ਰਿਸ ਰਿਹਾ ਹੈ। ਇਸ ਲਈ ਜਦੋਂ ਵੀ ਮੌਕਾ ਮਿਲਿਆ, ਮੈਂ ਇਸ ਮਸਲੇ ਨੂੰ ਚੁੱਕਦਾ ਰਿਹਾ ਕਿਉਂਕਿ ਮੈਂ ਪਾਪ ਦਾ ਭਾਗੀ ਨਹੀਂ ਬਣਨਾ ਚਾਹੁੰਦਾ ਸੀ। ਅੱਜ ਵੀ ਇਹ ਮੁੱਦਾ ਜਿਊਂਦਾ ਹੈ। ਜਿਹੜੇ ਇਨਸਾਫ਼ ਦੇ ਨਹੀਂ ਸਕੇ, ਉਨ੍ਹਾਂ ਦਾ ਕੀ ਰਿਹਾ, ਇਹ ਸਭ ਜਾਣਦੇ ਹਨ।

ਇਹ ਵੀ ਪੜ੍ਹੋ : ਵਿਰੋਧੀ ਧਿਰ ਦੇ ਨੇਤਾ ਦੀ ਚੋਣ ’ਤੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਸੁਪਰੀਮੋ ਕੇਜਰੀਵਾਲ ਨੇ ਕਿਹਾ ਸੀ ਕਿ ਇਸ ਮਸਲੇ 24 ਘੰਟਿਆਂ ’ਚ ਦੋਖੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਸਰਕਾਰ ਵੀ ਤੁਹਾਡੀ, ਗ੍ਰਹਿ ਮੰਤਰੀ ਵੀ ਤੁਹਾਡਾ, ਰਿਪੋਰਟ ਤਿਆਰ ਕਰਨ ਵਾਲਾ ਮੰਤਰੀ ਵੀ ਤੁਹਾਡਾ ਪਰ 20 ਦਿਨ ਨਿਕਲ ਗਏ। ਉਨ੍ਹਾਂ ਕਿਹਾ ਕਿ ਤੁਸੀਂ 2 ਮਹੀਨੇ ਲਓ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੋ। ਇਹ ਗੁਰੂ ਦਾ ਮਸਲਾ ਹੈ, ਜੋ ਸਭ ਦਾ ਸਾਂਝਾ ਹੈ। ਜੇ ਕੋਈ ਇਸ ਮਸਲੇ ’ਚ ਕਦਮ ਚੁੱਕੇਗਾ ਤਾਂ ਉਸ ਦੀ ਜੈ-ਜੈਕਾਰ ਹੋਵੇਗੀ। ਦੱਸ ਦੇਈਏ ਕਿ ਬਹਿਬਲ ਕਲਾਂ ਵਿਖੇ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਨੂੰ ਲੈ ਕੇ ਪੀੜਤ ਲੋਕਾਂ ਵਲੋਂ ਧਰਨਾ ਲਾਇਆ ਗਿਆ ਹੈ। 


author

Manoj

Content Editor

Related News