ਬਾਦਲਾਂ ਨੇ ਲੋਕਾਂ ਦੇ ਪੈਸੇ ਦੀ ਕੀਤੀ ਦੁਰਵਰਤੋਂ : ਸਿੱਧੂ

Sunday, Jul 29, 2018 - 08:32 PM (IST)

ਬਾਦਲਾਂ ਨੇ ਲੋਕਾਂ ਦੇ ਪੈਸੇ ਦੀ ਕੀਤੀ ਦੁਰਵਰਤੋਂ : ਸਿੱਧੂ

ਚੰਡੀਗੜ੍ਹ (ਬਿਊਰੋ)- ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸੰਡੇ ਸੀਰੀਜ਼ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਉਹ ਹਰ ਐਤਵਾਰ ਨੂੰ ਅਕਾਲੀ ਦਲ ਬਾਰੇ ਖੁਲਾਸੇ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੈਗ ਦੀ ਰਿਪੋਰਟ ਦੀਆਂ ਕਈ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਲੋਕਾਂ ਦੇ ਪੈਸੇ ਨੂੰ ਬੇਦਰਦੀ ਨਾਲ ਉਡਾਇਆ ਹੈ। ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ 108 ਐਂਬੂਲੈਂਸ 'ਤੇ ਲਗਾ ਕੇ ਆਪਣੀ ਇਸ਼ਤਿਹਾਰਬਾਜ਼ੀ ਕੀਤੀ, ਜਦੋਂ ਕਿ ਉਨ੍ਹਾਂ ਨੇ ਓਰਬਿਟ ਬੱਸ 'ਤੇ ਕਦੇ ਇਸ਼ਤਿਹਾਰਬਾਜ਼ੀ ਨਹੀਂ ਕੀਤੀ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ 3 ਲੱਖ 22 ਹਜ਼ਾਰ ਬੇਰੋਜ਼ਗਾਰ ਨੌਜਵਾਨ ਹਨ ਤੇ ਪਿਛਲੇ 9 ਸਾਲਾਂ ਵਿਚ ਬਾਦਲ ਸਰਕਾਰ ਵੇਲੇ ਸਿਰਫ 939 ਨੂੰ 16 ਲੱਖ 87 ਹਜ਼ਾਰ ਬੇਰੋਜ਼ਗਾਰੀ ਭੱਤਾ ਦਿੱਤਾ ਹੈ, ਜਦੋਂ ਕਿ ਆਖਰੀ ਸਾਲ ਵਿਚ ਬਾਦਲ ਸਰਕਾਰ ਨੇ 184 ਕਰੋੜ ਰੁਪਏ ਇਨ੍ਹਾਂ ਇਸ਼ਤਿਹਾਰਾਂ 'ਤੇ ਖਰਚ ਕਰ ਦਿੱਤਾ।


Related News