ਸਿੱਧੂ ਦਾ ਤਾਬੜਤੋੜ ਅੰਦਾਜ਼ ਜਾਰੀ, ਹੁਣ ਨਿਸ਼ਾਨਾ ਬਣ ਸਕਦੇ ਨੇ ਇਹ ਅਧਿਕਾਰੀ!

07/17/2017 12:48:23 PM

ਲੁਧਿਆਣਾ (ਹਿਤੇਸ਼)— ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਦੇ ਕਈ ਅਫਸਰਾਂ ਨੂੰ ਘਪਲੇ ਲਈ ਜ਼ਿੰਮੇਵਾਰ ਦੱਸ ਕੇ ਸਸਪੈਂਡ ਕਰ ਦਿੱਤਾ ਹੈ ਅਤੇ ਕਈਆਂ ਨੂੰ ਅਕਾਲੀ-ਭਾਜਪਾ ਦੇ ਸਮੇਂ ਅਨਿਲ ਜੋਸ਼ੀ ਦੇ ਹੱਥੋਂ ਗਲਤ ਢੰਗ ਨਾਲ ਪ੍ਰਮੋਸ਼ਨ ਲੈਣ ਦੇ ਦੋਸ਼ ਵਿਚ ਰਿਵਰਟ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਸਿੱਧੂ ਦਾ ਅਗਲ ਨਿਸ਼ਾਨਾ ਫਰਜ਼ੀ ਡਿਗਰੀਆਂ ਦੇ ਸਹਾਰੇ ਨੌਕਰੀ ਹਾਸਲ ਕਰਨ ਵਾਲੇ ਹੋ ਸਕਦੇ ਹਨ। ਉਸ ਦੇ ਸੰਕੇਤ ਬੀਤੇ ਦਿਨੀਂ ਅੰਡਰਗਰਾਊਂਡ ਕੇਬਲ ਪਾਉਣ ਦੀ ਮਨਜ਼ੂਰੀ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਿੱਧੂ ਦੇ ਹਵਾਲੇ ਨਾਲ ਬੁਲਾਈ ਗਈ ਮੀਟਿੰਗ ਵਿਚ ਉਨ੍ਹਾਂ ਦੇ ਸਲਾਹਕਾਰ ਅਮਨ ਸਿੰਘ ਅਤੇ ਡਾਇਰੈਕਟਰ ਲੋਕ ਬਾਡੀਜ਼ ਨੇ ਅਫਸਰਾਂ ਨੂੰ ਦਿੱਤੀ ਹੈ। ਸੰਬੰਧਤ ਅਥਾਰਟੀ ਤੋਂ ਜਾਂਚ ਕਰਵਾਉਣ ਤੋਂ ਇਲਾਵਾ ਮੁਲਾਜ਼ਮਾਂ ਦਾ ਟੈਸਟ ਵੀ ਲਿਆ ਜਾ ਸਕਦਾ ਹੈ। 
ਇਨ੍ਹਾਂ ਮੁਲਾਜ਼ਮਾਂ ਵਿਚ ਉਹ ਲੋਕ ਵੀ ਸ਼ਾਮਲ ਹੋਣਗੇ, ਜਿਨ੍ਹਾਂ ਨੇ ਪਹਿਲਾਂ ਸਰਵਿਸ ਵਿਚ ਰਹਿਣ ਦੌਰਾਨ ਹੋਰ ਪੜ੍ਹਾਈ ਕਰਕੇ ਉਸ ਦੇ ਸਹਾਰੇ ਪ੍ਰਮੋਸ਼ਨ ਲਈ ਜਾਂ ਕੈਡਰ ਬਦਲਵਾਇਆ, ਜਦੋਂ ਕਿ ਉਹ ਕੋਰਸ ਬਿਨਾਂ ਪ੍ਰੈਕਟੀਕਲ ਸਿੱਖਿਆ ਦੇ ਸੰਭਵ ਹੀ ਨਹੀਂ ਹਨ। ਕਈ ਮੁਲਾਜ਼ਿਮਾਂ ਨੇ ਵਧੇਰੇ ਸਿੱਖਿਆ ਹਾਸਲ ਕਰਨ ਲਈ ਸਰਕਾਰ ਤੋਂ ਪਹਿਲਾਂ ਮਨਜ਼ੂਰੀ ਅਤੇ ਪੇਪਰ ਦੇਣ ਲਈ ਛੁੱਟੀਆਂ ਤੱਕ ਨਹੀਂ ਲਈਆਂ। ਜਿਨ੍ਹਾਂ ਨੇ ਇਹ ਪ੍ਰਕਿਰਿਆ ਪੂਰੀ ਕੀਤੀ ਹੈ, ਉਨ੍ਹਾਂ ਦੀ ਡਿਗਰੀ ਨਾਲ ਸੰਬੰਧਤ ਯੂਨੀਵਰਸਿਟੀ ਜਾਂ ਕਾਲਜ ਯੂ. ਜੀ. ਸੀ. ਤੋਂ ਰਜਿਟਰਡ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਸਾਰੀ ਖ਼ਬਰ ਸਿੱਧੂ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਵੱਲੋਂ ਵਿਭਾਗ ਦੇ ਅਫਸਰਾਂ ਨੂੰ ਰਿਪੋਰਟ ਤਿਆਰ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਨੇ ਅਫਸਰਾਂ ਨੂੰ ਆਪਣੀਆਂ ਡਿਗਰੀਆਂ ਦੀ ਕਾਪੀ ਭੇਜਣ ਨੂੰ ਕਿਹਾ ਹੈ।


Kulvinder Mahi

News Editor

Related News