ਪੰਜਾਬ ਪ੍ਰਧਾਨ ਬਣਨ ਮਗਰੋਂ ਕੁਲਜੀਤ ਨਾਗਰਾ ਨੂੰ ਮਿਲਣ ਪੁੱਜੇ 'ਨਵਜੋਤ ਸਿੱਧੂ', ਹੋਇਆ ਭਰਵਾਂ ਸੁਆਗਤ (ਤਸਵੀਰਾਂ)

Monday, Jul 19, 2021 - 01:32 PM (IST)

ਪੰਜਾਬ ਪ੍ਰਧਾਨ ਬਣਨ ਮਗਰੋਂ ਕੁਲਜੀਤ ਨਾਗਰਾ ਨੂੰ ਮਿਲਣ ਪੁੱਜੇ 'ਨਵਜੋਤ ਸਿੱਧੂ', ਹੋਇਆ ਭਰਵਾਂ ਸੁਆਗਤ (ਤਸਵੀਰਾਂ)

ਮੋਹਾਲੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਰਿਹਾਇਸ਼ ਵਿਖੇ ਪਹੁੰਚੇ। ਇੱਥੇ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਸੁਆਗਤ ਕੀਤਾ ਗਿਆ।

ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ 'ਨਵਜੋਤ ਸਿੱਧੂ' ਨੂੰ ਦਿੱਤੀ ਵਧਾਈ, ਨਾਲ ਹੀ ਕਹਿ ਦਿੱਤੀ ਇਹ ਗੱਲ

PunjabKesari

ਇਸ ਮੌਕੇ ਨਵਜੋਤ ਸਿੱਧੂ ਨਾਲ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ, ਮਦਨ ਲਾਲ ਜਲਾਲਪੁਰ ਅਤੇ ਰਾਜਾ ਵੜਿੰਗ ਵੀ ਮੌਜੂਦ ਸਨ। ਨਵਜੋਤ ਸਿੰਘ ਸਿੱਧੂ ਦਾ ਕੁਲਜੀਤ ਨਾਗਰਾ ਵੱਲੋਂ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ।

ਇਹ ਵੀ ਪੜ੍ਹੋ : 'ਛੱਤਬੀੜ ਚਿੜੀਆਘਰ' ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਮੁੜ ਖੁੱਲ੍ਹੇਗਾ

PunjabKesari

ਪ੍ਰਧਾਨ ਬਣਨ ਮਗਰੋਂ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ, ਉੱਥੇ ਹੀ ਸਿੱਧੂ ਵੱਲੋਂ ਵੱਖ-ਵੱਖ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਹਾਈਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਸ਼ਰਮਨਾਕ ਕਰਤੂਤ, ਨਸ਼ਾ ਦੇ ਕੇ ਗੁਆਂਢੀਆਂ ਦੀ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

PunjabKesari

ਇਸ ਤੋਂ ਇਲਾਵਾ 4 ਕਾਰਜਕਾਰੀ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ 'ਚ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਲ ਹਨ।

PunjabKesari


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News