ਚੰਡੀਗੜ੍ਹ ਪੁੱਜੇ ''ਸਿੱਧੂ'' ਦੀ ਮੋਦੀ ਨੂੰ ਲਲਕਾਰ, ਕਰ ਦਿੱਤਾ ਵੱਡਾ ਚੈਲੇਂਜ
Thursday, May 02, 2019 - 08:43 AM (IST)

ਚੰਡੀਗੜ੍ਹ (ਮਨਮੋਹਨ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਦਿਨ ਕਾਂਗਰਸੀ ਉਮੀਦਵਾਰ ਪਵਨ ਕੁਮਾਰ ਬਾਂਸਲ ਦੇ ਹੱਕ 'ਚ ਪ੍ਰਚਾਰ ਕਰਨ ਲਈ ਚੰਡੀਗੜ੍ਹ ਪੁੱਜੇ। ਨਵਜੋਤ ਸਿੱਧੂ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜੰਮ ਕੇ ਵਰ੍ਹੇ ਅਤੇ ਉਨ੍ਹਾਂ ਨੂੰ ਲਲਕਾਰਦੇ ਹੋਏ ਵੱਡਾ ਚੈਲੇਂਜ ਕਰਦਿਆਂ ਕਿਹਾ ਕਿ ਮੋਦੀ ਉਨ੍ਹਾਂ ਨਾਲ ਕਿਸੇ ਵੀ ਗਲੀ, ਨੁੱਕੜ ਜਾਂ ਚੌਪਾਲ 'ਚ ਬਹਿਸ ਕਰ ਲੈਣ ਅਤੇ ਜੇਕਰ ਮੋਦੀ ਸਹੀ ਸਾਬਿਤ ਹੁੰਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਪੂੰਜੀਪਤੀਆਂ ਦੀ ਸਰਕਾਰ ਹੈ ਅਤੇ ਇਸ ਨੇ ਸਿਰਫ ਪੂੰਜੀਪਤੀਆਂ ਨੂੰ ਹੀ ਫਾਇਦਾ ਪਹੁੰਚਾਇਆ ਹੈ, ਜਦੋਂ ਕਿ ਆਮ ਜਨਤਾ ਬਾਰੇ ਕੁਝ ਨਹੀਂ ਸੋਚਿਆ। ਇਸ ਦੌਰਾਨ ਨਵਜੋਤ ਸਿੱਧੂ ਨੇ ਮੋਦੀ ਨੂੰ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਉਹ ਪਿਤਾ ਬਰਾਬਰ ਅਡਵਾਣੀ ਦੇ ਨਹੀਂ ਹੋਏ ਤਾਂ ਕਿਸੇ ਹੋਰ ਦੇ ਕੀ ਹੋਣਗੇ।