ਸਿੱਧੂ ਪੁੱਜੇ ''ਮਾਂ ਵੈਸ਼ਣੋ ਦੇਵੀ ਦਰਬਾਰ'', ਲਿਆ ਬਰਫਬਾਰੀ ਦਾ ਨਜ਼ਾਰਾ
Monday, Jan 07, 2019 - 09:08 AM (IST)

ਚੰਡੀਗੜ੍ਹ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਬੀਤੇ ਸ਼ਨੀਵਾਰ ਨੂੰ ਮਾਂ ਵੈਸ਼ਣੋ ਦੇਵੀ ਦਰਬਾਰ ਦਰਸ਼ਨ ਕਰਨ ਲਈ ਪੁੱਜੇ। ਇਸ ਦੌਰਾਨ ਸਿੱਧੂ ਨੇ ਮਾਤਾ ਦੇ ਦਰਬਾਰ 'ਚ ਰੋਜ਼ਾਨਾ ਹੋਣ ਵਾਲੀ ਆਰਤੀ 'ਚ ਹਿੱਸਾ ਲਿਆ ਅਤੇ ਮਾਂ ਦਾ ਆਸ਼ੀਰਵਾਦ ਲਿਆ। ਇਸ ਯਾਤਰਾ ਦੌਰਾਨ ਨਵਜੋਤ ਸਿੱਧੂ ਨੇ ਪਹਾੜਾਂ 'ਤੇ ਅੱਜ-ਕੱਲ੍ਹ ਹੋ ਰਹੀ ਬਰਫਬਾਰੀ ਦਾ ਵੀ ਆਨੰਦ ਲਿਆ। ਮਾਤਾ ਦੇ ਦਰਬਾਰ 'ਚ ਨਵਜੋਤ ਸਿੱਧੂ ਨੂੰ ਅਚਾਨਕ ਦੇਖ ਕੇ ਕਈ ਸ਼ਰਧਾਲੂਆਂ ਦੇ ਚਿਹਰਿਆਂ 'ਤੇ ਖੁਸ਼ੀ ਦਾ ਨਜ਼ਾਰਾ ਸਾਫ ਦੇਖਣ ਨੂੰ ਮਿਲ ਰਿਹਾ ਸੀ। ਕਈ ਸ਼ਰਧਾਲੂਆਂ ਨੇ ਸਿੱਧੂ ਤੋਂ ਆਟੋਗਰਾਫ ਵੀ ਲਏ। ਨਵਜੋਤ ਸਿੱਧੂ ਨੇ ਆਪਣੀ ਇਸ ਯਾਤਰਾ ਦੀ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਤੇ ਟਵਿੱਟਰ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ।