ਸਿੱਧੂ ਦੇ ਕਮਰੇ ''ਤੇ ਹੁਣ ਆਸ਼ੂ ਦੀ ਸਰਦਾਰੀ

Wednesday, Jul 24, 2019 - 06:49 PM (IST)

ਸਿੱਧੂ ਦੇ ਕਮਰੇ ''ਤੇ ਹੁਣ ਆਸ਼ੂ ਦੀ ਸਰਦਾਰੀ

ਚੰਡੀਗੜ੍ਹ : ਪੰਜਾਬ ਸਕੱਤਰੇਤ 'ਚ ਸਥਿਤ ਨਵਜੋਤ ਸਿੰਘ ਸਿੱਧੂ ਦਾ ਕਮਰਾ ਹੁਣ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਲਾਟ ਕਰ ਦਿੱਤਾ ਗਿਆ ਹੈ। ਹੁਣ ਇਸ ਕਮਰੇ 'ਤੇ ਨਵਜੋਤ ਸਿੱਧੂ ਦੇ ਨਾਮ ਦੀ ਪਲੇਟ ਹਟਾ ਕੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਮ ਦੀ ਪਲੇਟ ਲਗਾ ਦਿੱਤੀ ਗਈ ਹੈ। ਇਹ ਕਮਰਾ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਦੀ ਬਿਲਡਿੰਗ ਦੇ ਪੰਜਵੀਂ ਮੰਜ਼ਿਲ 'ਤੇ ਸਥਿਤ ਹੈ। 

ਇਥੇ ਇਹ ਵੀ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਵਲੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਪ੍ਰਵਾਨ ਹੋਣ ਤੋਂ ਕਈ ਦਿਨ ਬਾਅਦ ਵੀ ਸਕੱਤਰੇਤ ਸਥਿਤ ਕਮਰਾ ਨੰਬਰ 32 'ਤੇ ਸਿੱਧੂ ਦੇ ਨਾਮ ਦੀ ਪਲੇਟ ਲੱਗੀ ਹੋਈ ਸੀ। ਇਸ ਮਾਮਲੇ ਦੇ ਸੁਰਖੀਆਂ 'ਚ ਆਉਣ ਤੋਂ ਬਾਅਦ ਹੁਣ ਇਹ ਕਮਰਾ ਭਾਰਤ ਭੂਸ਼ਣ ਆਸ਼ੂ ਨੂੰ ਅਲਾਟ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News