ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਰਾਘਵ ਚੱਢਾ ਦਾ ਵੱਡਾ ਬਿਆਨ

Tuesday, Sep 28, 2021 - 06:25 PM (IST)

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਦਾ ਕਹਿਣਾ ਹੈ ਕਿ ਪੰਜਾਬ ਇਕ ਵਾਰ ਫ਼ਿਰ ਆਪਣੇ ਆਪ ਨੂੰ ਸ਼ਰਮਿੰਦਾ ਮਹਿਸੂਸ ਕਰ ਰਿਹਾ ਹੈ ਅਤੇ ਪੰਜਾਬ ਕਾਂਗਰਸ ’ਚ ਅਰਾਜਕਤਾ ਦੀ ਸੰਪੂਰਨ ਸਥਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਸੁਆਰਥੀ ਨੇਤਾਵਾਂ ਤੋਂ ਸਥਿਰ, ਅਗਾਂਹਵਧੂ ਅਤੇ ਸਮਾਵੇਸ਼ੀ ਪ੍ਰਸ਼ਾਸਨ ਦੇਣ ਦੀ ਉਮੀਦ ਕਿਵੇਂ ਕਰ ਸਕਦੇ ਹਨ,ਕਿਉਂਕਿ ਇਹ ਕਾਂਗਰਸ ਸਰਕਾਰ ਲੋਕਾਂ ਦੇ ਬਾਰੇ ਨਹੀਂ ਸੋਚ ਰਹੀ ਸਗੋਂ ਆਪਣੀ ਹੀ ਹੋੜ ’ਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ :  ਸਿੱਧੂ ਦੇ ਅਸਤੀਫ਼ੇ ਤੇ ਸੁਖਬੀਰ ਦਾ ਤੰਜ, ‘ਪਹਿਲਾਂ ਕੈਪਟਨ ਤੇ ਹੁਣ ਕਾਂਗਰਸ ’ਤੇ ਡਿੱਗੀ ਮਿਸਗਾਈਡ ਮਿਜ਼ਾਇਲ’

ਕਾਂਗਰਸ ਪਾਰਟੀ ਨੇ ਪੰਜਾਬ ਦਾ ਬੇੜਾਗਰਕ ਕਰਕੇ ਰੱਖ ਦਿੱਤਾ ਹੈ ਅਤੇ ਕੋਈ ਕਸਰ ਨਹੀਂ ਛੱਡੀ ਹੈ।ਰਾਘਵ ਚੱਢਾ ਦਾ ਕਹਿਣਾ ਹੈ ਕਿ ਇਸ ਸੱਤਾ ਦੀ ਲੜਾਈ ’ਚ ਜੇਕਰ ਕਿਸੇ ਦਾ ਕੋਈ ਨੁਕਸਾਨ ਹੋਇਆ ਹੈ ਤਾਂ ਉਹ ਸਿਰਫ਼ ਪੰਜਾਬ ਦੇ ਲੋਕਾਂ ਦਾ।ਉਨ੍ਹਾਂ ਕਿਹਾ ਕਿ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਇਕਜੁੱਟ ਹੋ ਕੇ ਪੰਜਾਬ ਦੀ ਬੇੜੀ ਪਾਰ ਲਗਾਉਣ ਲਈ ਆਮ ਆਦਮੀ ਪਾਰਟੀ ਦੇ ਨਾਲ ਆਓ। ਸਿਰਫ਼ ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਸੁਨਹਿਰਾ ਭਵਿੱਖ ਦੇ ਸਕਦੀ ਹੈ ਤੇ ਪੰਜਾਬ ਨੂੰ ਖ਼ੁਸ਼ਹਾਲ ਬਣਾ ਸਕਦੀ ਹੈ। ਨਾਲ ਹੀ ਪੰਜਾਬ ਨੂੰ ਇਕ ਟਿਕੀ ਹੋਈ ਸਰਕਾਰ ਪੰਜਾਬ ਨੂੰ ਦੇ ਸਕਦੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਕਾਂਗਰਸ ਦੇ ਨੇਤਾਵਾਂ ਨੇ ਬੀਤੇ ਕਈ ਮਹੀਨਿਆਂ ਤੋਂ ਸਿਰਫ਼ ਸੱਤਾ ਦੀ ਲੜਾਈ ਪੰਜਾਬ ਦਾ ਬੇੜਾਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ।

ਇਹ ਵੀ ਪੜ੍ਹੋ : ਕਿਉਂ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ, ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੋਂ ਅਸਤੀਫ਼ਾ ਦੇਣ ਦੀ ਗੱਲ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਅਸਤੀਫ਼ੇ ਦੀ ਕਾਪੀ ਅਪਲੋਡ ਕਰਕੇ ਸਭ ਨੂੰ ਦਿੱਤੀ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਦਿੱਤੇ ਅਸਤੀਫੇ ਵਿੱਚ ਸਿੱਧੂ ਨੇ ਲਿਖਿਆ ਹੈ ਕਿ ਉਹ ਪੰਜਾਬ ਦੇ ਭਵਿੱਖ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਹਮੇਸ਼ਾ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ। ਕੈਪਟਨ ਅਮਰਿੰਦਰ ਸਿੰਘ ਵਲੋਂ ਜਦੋਂ ਮੁੱਖ ਮੰਤਰੀ ਦੇ ਆਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਤਾਂ, ਨਵਜੋਤ ਨੇ ਹਾਈਕਮਾਂਡ ਨੂੰ ਕਿਹਾ ਕਿ ਉਹ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਣ। 

ਇਹ ਵੀ ਪੜ੍ਹੋ :  ‘ਜਿਸ ਮੰਜੀ ’ਤੇ ਬੈਠੇ ਮੁੱਖ ਮੰਤਰੀ ਚੰਨੀ ਉਸੇ ’ਤੇ ਡੀ. ਐੱਸ. ਪੀ. ਰੋਮਾਣਾ ਪੈਰ ਰੱਖ ਕੇ ਖੜ੍ਹੇ ਰਹੇ’


Shyna

Content Editor

Related News