ਸਿੱਧੂ ਖਿਲਾਫ ਹੋਈਆਂ ਨਿਗਮ ਜੱਥੇਬੰਦੀਆਂ, ਅੰਮ੍ਰਿਤਸਰ ''ਚ ਮਿਲਿਆ ਸਮਰਥਨ

07/10/2017 5:56:52 PM

ਅੰਮ੍ਰਿਤਸਰ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਨਿਗਮ ਅਫਸਰਾਂ ਨੂੰ ਸਸਪੈਂਡ ਕੀਤੇ ਜਾਣ ਤੋਂ ਬਾਅਦ ਨਿਗਮ ਜਥੇਬੰਦੀਆਂ ਇਕਜੁੱਟ ਹੋ ਗਈਆਂ ਹਨ। ਜਲੰਧਰ ਅਤੇ ਅੰਮ੍ਰਿਤਸਰ ਵਿਚ ਮੁਲਾਜ਼ਮਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸਿੱਧੂ ਦੇ ਸ਼ਹਿਰ ਅੰਮ੍ਰਿਤਸਰ 'ਚ ਦੋ ਤਸਵੀਰਾਂ ਦੇਖਣ ਨੂੰ ਮਿਲੀਆਂ, ਜਿੱਥੇ ਇਕ ਗੁੱਟ ਧਰਨਾ ਦੇ ਰਿਹਾ ਸੀ, ਉਥੇ ਹੀ ਕੁਝ ਮੁਲਾਜ਼ਮ ਆਪਣੀ ਡਿਊਟੀ ਦਿੰਦੇ ਦੇਖੇ ਗਏ।
ਸਿੱਧੂ ਦੇ ਸ਼ਹਿਰ ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸ਼ਹਿਰ ਦੇ ਮੇਅਰ ਭਾਜਪਾ ਨੇਤਾ ਬਖਸ਼ੀ ਰਾਮ ਅਰੋੜਾ ਵੀ ਦਲਗਤ ਸਿਆਸਤ ਤੋਂ ਉੱਠ ਕੇ ਸਿੱਧੂ ਦੀ ਕਾਰਵਾਈ ਦਾ ਸਮਰਥਨ ਕਰ ਚੁੱਕੇ ਹਨ।


Related News