ਨਵਜੋਤ ਸਿੱਧੂ ਦੇ ਕੇਜਰੀਵਾਲ ਨੂੰ ਤਿੱਖੇ ਸਵਾਲ, ਰੇਤ ਮਾਮਲੇ ਨੂੰ ਲੈ ਕੇ ਬੋਲਿਆ ਵੱਡਾ ਹਮਲਾ
Tuesday, May 03, 2022 - 02:31 PM (IST)

ਅੰਮ੍ਰਿਤਸਰ : ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਰੇਤ ਮਾਮਲੇ ’ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਆਖਿਆ ਹੈ ਕਿ ਠੇਕੇਦਾਰੀ ਸਿਸਟਮ ਪੰਜਾਬ ਦੀਆਂ ਜੜ੍ਹਾਂ ’ਚ ਬੈਠ ਚੁੱਕਾ ਹੈ। ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ ਕਰਕੇ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਸੀ ਪਰ ਅੱਜ ਮਜ਼ਦੂਰ, ਠੇਕੇਦਾਰ, ਦੁਕਾਨਦਾਰ ਵਿਹਲੇ ਬੈਠਣ ਨੂੰ ਮਜਬੂਰ ਹਨ। ਆਲਮ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ ਵਿਚ ਰੇਤਾ ਦੀ ਟਰਾਲੀ 16000 ਦੀ ਵਿੱਕ ਰਹੀ ਹੈ। ਝੂਠ ਬੋਲਣ ਦੇ ਮਾਮਲੇ ਵਿਚ ਕੇਜਰੀਵਾਲ ਸੁਖਬੀਰ ਬਾਦਲ ਤੋਂ ਵੀ ਅੱਗੇ ਲੰਘ ਗਿਆ ਹੈ। ਅੱਜ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਕਿੱਥੇ ਹੈ ਉਹ 20 ਹਜ਼ਾਰ ਕਰੋੜ ਰੁਪਿਆ ਜਿਹੜਾ ਉਹ ਰੇਤਾ ਤੋਂ ਕਮਾਉਣ ਦੀ ਗੱਲ ਕਰਦੇ ਸੀ। ਰੇਤ ਮਹਿੰਗੀ ਹੋਣ ਨਾਲ ਅੱਜ ਕੰਮ ਬੰਦ ਹੋ ਗਏ ਹਨ, ਭੱਠੇ ਬੰਦ ਹਨ, ਮਜ਼ਦੂਰ ਘਰ ਬੈਠੇ ਹਨ ਅਤੇ ਦੁਕਾਨਦਾਰ ਵਿਹਲੇ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਵੱਡਾ ਧਮਾਕਾ, ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਦੀ ਮੰਗ
ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਅਕਾਲੀ ਅਤੇ ਕਾਂਗਰਸ ਸਰਕਾਰਾਂ ਇਕੱਠਿਆਂ ਮਿਲ ਕੇ ਵੀ 200 ਕਰੋੜ ਰੁਪਏ ਰੇਤਾ ’ਚੋਂ ਨਹੀਂ ਕੱਢ ਸਕੀਆਂ ਜਦਕਿ ਕੇਜਰੀਵਾਲ 20000 ਕਰੋੜ ਰਪੁਏ ਦੀ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਨਾਉਣ ਤੋਂ ਮਹਿਜ਼ ਇਕ ਮਹੀਨੇ ਬਾਅਦ ਹੀ 7 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਗਿਆ। ਅੱਜ ਪੰਜਾਬ ਵਿਚ ਅਰਾਜਕਤਾ ਦਾ ਮਾਹੌਲ ਹੈ, ਸਿਰਫ ਇਸ ਲਈ ਕਿਉਂਕਿ ਪੰਜਾਬ ਵਿਚ ਬੇਰੁਜ਼ਗਾਰੀ ਹੋਰ ਵਧੀ ਹੈ। ਰੇਤ ਦਾ ਮਸਲਾ ਗੰਭੀਰ ਹੈ, ਜਿਸ ਕਾਰਨ ਸਰਕਾਰਾਂ ਵੀ ਡਿੱਗ ਚੁੱਕੀਆਂ ਹਨ। ਆਮ ਆਦਮੀ ਪਾਰਟੀ ਕੋਲ ਕੋਈ ਪਾਲਿਸੀ ਨਹੀਂ ਸੀ, ਜੇ ਹੁੰਦੀ ਤਾਂ ਇਹ ਪਹਿਲੇ ਦਿਨ ਤੋਂ ਲਾਗੂ ਕਰ ਦਿੰਦੇ। ਪੰਜਾਬ ਨੂੰ ਸਿਰਫ ਨੀਤੀਆਂ ਨਾਲ ਅੱਗੇ ਲਿਆਂਦਾ ਜਾ ਸਕਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਸਿਰਫ ਇਕ ਲਾਅ ਐਂਡ ਆਰਡਰ ਨੂੰ ਛੱਡ ਕੇ ਹਰ ਮਸਲੇ ਦਾ ਹੱਲ ਇਨਕਮ ਹੈ ਪਰ ਆਮ ਆਦਮੀ ਪਾਰਟੀ ਤੋਂ ਤਾਂ ਲਾਅ ਐਂਡ ਅਰਡਰ ਵੀ ਨਹੀਂ ਸਾਂਭਿਆ ਗਿਆ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ, ਪੰਜਾਬ ਕੈਬਨਿਟ ’ਚ ਹੋਏ ਵੱਡੇ ਫ਼ੈਸਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?